ਲਾਈਵ ਮੈਚ ਦੌਰਾਨ ਰੋਨਾਲਡੋ ਨੇ ਰੈਫਰੀ ਨੂੰ ਦਿੱਤਾ ਧੱਕਾ, ਤਾਂ ਲੱਗ ਗਈ ਇਹ ਪਾਬੰਦੀ (ਵੀਡੀਓ)

08/15/2017 10:57:39 AM

ਮੈਡ੍ਰਿਡ— ਰੀਅਲ ਮੈਡ੍ਰਿਡ ਦੇ ਸਟਾਰ ਫਾਰਵਰਡ ਕ੍ਰਿਸਟੀਆਨੋ ਰੋਨਾਲਡੋ ਉੱਤੇ ਪੰਜ ਮੈਚਾਂ ਦੀ ਪਾਬੰਦੀ ਲਗੀ ਹੈ। ਪੁਰਤਗਾਲ ਦੇ ਇਸ ਸਟਾਰ ਨੂੰ ਬਾਰਸੀਲੋਨਾ ਖਿਲਾਫ ਸਪੇਨਿਸ਼ ਸੁਪਰ ਕੱਪ ਮੁਕਾਬਲੇ ਵਿਚ ਰੈਫਰੀ ਰਿਕਾਡਰੇ ਡੇ ਬੁਰਗੋਸ ਨੇ ਰੈੱਡ ਕਾਰਡ ਵਿਖਾਇਆ ਸੀ, ਜਿਸਦੇ ਬਾਅਦ ਉਨ੍ਹਾਂ ਨੇ ਰੈਫਰੀ ਨੂੰ ਧੱਕਾ ਦਿੱਤਾ। ਇਸ ਦੇ ਬਾਅਦ ਸਪੇਨਿਸ਼ ਫੁੱਟਬਾਲ ਫੈਡਰੇਸ਼ਨ ਨੇ ਰੋਨਾਲਡੋ ਉੱਤੇ 5 ਮੈਚਾਂ ਦੀ ਪਾਬੰਦੀ ਲਗਾ ਦਿੱਤੀ। ਸਪੇਨਿਸ਼ ਫੁੱਟਬਾਲ ਫੈਡਰੇਸ਼ਨ ਨੇ ਰੋਨਾਲਡੋ ਉੱਤੇ 3850 ਯੂਰੋ (290732.75 ਰੁਪਏ) ਦਾ ਜੁਰਮਾਨਾ ਵੀ ਲਗਾਇਆ ਹੈ। ਰੋਨਾਲਡੋ ਅਤੇ ਉਨ੍ਹਾਂ ਦੇ ਕਲੱਬ ਰੀਅਲ ਮੈਡ੍ਰਿਡ ਨੂੰ ਅਪੀਲ ਲਈ 10 ਦਿਨਾਂ ਦਾ ਸਮਾਂ ਦਿੱਤਾ ਹੈ। ਜੇਕਰ ਇਹ ਗੱਲ ਜਾਰੀ ਰਹੀ, ਤਾਂ ਰੋਨਾਲਡੋ ਸੁਪਰਕੋਪਾ ਦੇ ਦੂਜੇ ਲੈਗ ਤੋਂ ਬਾਹਰ ਰਹਿਣਗੇ। ਲਾ ਲਿਗਾ ਮੁਕਾਬਲੇ ਉੱਤੇ ਵੀ ਇਸ ਦਾ ਅਸਰ ਦਿਖੇਗਾ।
ਇਸ ਹਾਈ ਵੋਲਟੇਜ਼ ਮੁਕਾਬਲੇ ਵਿਚ ਰੋਨਾਲਡੋ ਦੇ ਕਲੱਬ ਨੇ ਮੇਸੀ ਦੇ ਕਲੱਬ ਨੂੰ 3-1 ਨਾਲ ਮਾਤ ਦਿੱਤੀ ਸੀ। ਮੈਚ ਵਿਚ ਰੈਫਰੀ ਨਾਲ ਕੀਤੇ ਗਏ ਇਸ ਰਵੱਈਏ ਦੇ ਬਾਅਦ ਰੋਨਾਲਡੋ ਨੂੰ ਮੈਦਾਨ ਤੋਂ ਵਾਪਸ ਭੇਜ ਦਿੱਤਾ ਗਿਆ, ਇਸਦੇ ਨਾਲ ਉਨ੍ਹਾਂ ਨੂੰ ਆਪ ਦੇ ਗੋਲ ਕਰਨ ਦੇ ਬਾਅਦ ਆਪਣੀ ਸ਼ਰਟ ਉਤਾਰਨ ਦੇ ਬਾਅਦ ਜਸ਼ਨ ਮਨਾਉਣ ਲਈ ਵੀ ਬੈਨ ਕੀਤਾ ਗਿਆ ਹੈ।
ਇਸ ਮੈਚ ਦੀ ਆਧਿਕਾਰਕ ਰਿਪੋਰਟ ਰਾਇਲ ਸਪੇਨਿਸ਼ ਫੁੱਟਬਾਲ ਸੰਘ (ਆਰ.ਐਫ. ਈ.ਐਫ.) ਨੂੰ ਭੇਜ ਦਿੱਤੀ ਗਈ ਅਤੇ ਇਸ ਵਿਚ ਰੋਨਾਲਡੋ ਵਲੋਂ ਕੀਤੀ ਗਈ ਹਰਕਤ ਦਾ ਵੀ ਜ਼ਿਕਰ ਹੈ। ਆਰ.ਐਫ.ਐਫ. ਦਾ ਅਨੁਸ਼ਾਸਨਿਕ ਕੋਡ ਇਸ ਗੱਲ ਨੂੰ ਸਪਸ਼ਟ ਕਰਦਾ ਹੈ ਕਿ ਇਸ ਪ੍ਰਕਾਰ ਦੀ ਹਰਕਤ ਲਈ ਖਿਡਾਰੀ ਉੱਤੇ ਚਾਰ ਜਾਂ ਜ਼ਿਆਦਾ ਤੋਂ ਜਿਆਦਾ 12 ਮੈਚਾਂ ਦੀ ਪਾਬੰਦੀ ਲੱਗ ਸਕਦੀ ਹੈ।