ਰੋਨਾਲਡੋ ਨੇ ਰਚਿਆ ਇਤਿਹਾਸ, ਇੰਸਟਾਗ੍ਰਾਮ ’ਤੇ 25 ਕਰੋੜ ਫਾਲੋਅਰਜ਼

01/04/2021 9:56:01 PM

ਨਵੀਂ ਦਿੱਲੀ- ਪੁਰਤਗਾਲ ਦੇ ਚੈਂਪੀਅਨ ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ ਜ਼ਿਆਦਾਤਰ ਮੈਦਾਨ ’ਤੇ ਗੋਲ ਕਰਦੇ ਦਿਖਦੇ ਹਨ ਪਰ ਸੋਸ਼ਲ ਮੀਡੀਆ ਦੇ ਮੈਦਾਨ ’ਤੇ ਵੀ ਇਹ ਖਿਡਾਰੀਆ ਚੈਂਪੀਅਨ ਹੈ। ਸੋਸ਼ਲ ਮੀਡੀਆ ਸਾਈਟ ਇੰਸਟਾਗ੍ਰਾਮ ’ਤੇ ਕ੍ਰਿਸਟਿਆਨੋ ਰੋਨਾਲਡੋ ਨੇ ਇਤਿਹਾਸ ਰਚ ਦਿੱਤਾ ਹੈ। ਰੋਨਾਲਡੋ ਦੇ ਇੰਸਟਾਗ੍ਰਾਮ ’ਤੇ 25 ਕਰੋੜ ਫਾਲੋਅਰਜ਼ ਹੋ ਗਏ ਹਨ, ਜੋਕਿ ਇਕ ਵਿਸ਼ਵ ਰਿਕਾਰਡ ਹੈ। ਉਹ ਦੁਨੀਆ ਦੇ ਪਹਿਲੇ ਵਿਅਕਤੀ ਹਨ, ਜਿਸ ਦੇ ਇੰਸਟਾਗ੍ਰਾਮ ’ਤੇ 25 ਕਰੋੜ ਫਾਲੋਅਰਜ਼ ਹਨ।

 
 
 
 
 
View this post on Instagram
 
 
 
 
 
 
 
 
 
 
 

A post shared by Cristiano Ronaldo (@cristiano)


ਰੋਨਾਲਡੋ ਸੋਸ਼ਲ ਮੀਡੀਆ ’ਤੇ ਆਪਣੀ ਨਿਜੀ ਜ਼ਿੰਦਗੀ, ਗਰਲਫ੍ਰੈਂਡ, ਬੱਚਿਆਂ ਦੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਉਹ ਇੰਸਟਾਗ੍ਰਾਮ ’ਤੇ ਆਪਣੀ ਬਾਡੀ ਵੀ ਦਿਖਾਉਂਦੇ ਹਨ।


ਦੱਸ ਦੇਈਏ ਕਿ ਇੰਸਟਾਗ੍ਰਾਮ ’ਤੇ ਫਾਲੋਅਰਜ਼ ਦੇ ਮਾਮਲੇ ’ਚ ਕ੍ਰਿਸਟਿਆਨੋ ਰੋਨਾਲਡੋ ਤੋਂ ਬਾਅਦ ਪੌਪਸਟਾਰ ਏਰੀਆਨਾ ਗ੍ਰਾਂਡੇ ਹੈ। ਜਿਸਦੇ 213 ਮਿਲੀਅਨ ਫਾਲੋਅਰਜ਼ ਹਨ। ਰੋਨਾਲਡੋ ਦੇ ਸਾਲ 2019 ਤੱਕ 20 ਕਰੋੜ ਫਾਲੋਅਰਜ਼ ਸਨ ਪਰ ਸਾਲ 2020 ਖਤਮ ਹੁੰਦੇ ਹੀ ਉਸਦੇ 5 ਕਰੋੜ ਫਾਲੋਅਰਜ਼ ਹੋਰ ਵੱਧ ਗਏ ਹਨ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh