ਜਾਰਜੀਨਾ ਲਈ ਰੋਨਾਲਡੋ ਫਿਰ ਵੀ ਦੁਨੀਆ ''ਚ ਨੰਬਰ-1

12/06/2019 1:56:32 AM

ਨਵੀਂ ਦਿੱਲੀ - ਪੁਰਤਗਾਲ ਦੇ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦੀ ਗਰਲਫ੍ਰੈਂਡ ਰੋਡ੍ਰਿਗਜ਼ ਉਸਦੀ ਸਭ ਤੋਂ ਵੱਡੀ ਪ੍ਰਸ਼ੰਸਕ ਹੈ। ਰੋਨਾਲਡੋ ਦੀ ਕਿਸੇ ਵੀ ਉਪਲੱਬਧੀ ਦਾ ਜਸ਼ਨ ਮਨਾਉਣ ਦਾ ਉਹ ਕੋਈ ਮੌਕਾ ਨਹੀਂ ਗੁਆਉਂਦੀ। 2 ਦਿਨ ਪਹਿਲਾਂ ਰੋਨਾਲਡੋ ਸਰਵਸ੍ਰੇਸ਼ਠ ਫੁੱਟਬਾਲ ਦੇ ਤੌਰ 'ਤੇ ਦਿੱਤੇ ਜਾਣ ਵਾਲੇ ਖਿਤਾਬ ਬੈਲਨ ਡੀ ਓਰ ਦੀ ਦੌੜ ਵਿਚ ਲਿਓਨਿਲ ਮੇਸੀ ਤੋਂ ਪਿਛੜ ਗਿਆ ਸੀ ਪਰ ਰੋਨਾਲਡੋ ਨੂੰ ਸੀਰੀਜ਼-ਏ ਖਿਤਾਬ ਅਤੇ ਇਸਦੇ ਸਰਵਸ੍ਰੇਸ਼ਠ ਫੁੱਟਬਾਲਰ ਦਾ ਐਵਾਰਡ ਜ਼ਰੂਰ ਮਿਲਿਆ। ਇਸ 'ਤੇ ਜਾਰਜੀਨਾ ਨੇ ਇੰਸਟਾਗ੍ਰਾਮ 'ਤੇ ਰੋਨਾਲਡੋ ਦੀ ਸ਼ਲਾਘਾ ਕੀਤੀ।


ਉਸ ਨੇ ਲਿਖਿਆ, ਤੁਸੀਂ ਬੇਖੌਫ, ਸਰਵਸ੍ਰੇਸ਼ਠ ਅਤੇ ਬੇਸ਼ਕੀਮਤੀ ਹੋ। ਐਵਾਰਡਾਂ ਤੋਂ ਤੁਹਾਡੀ ਪਛਾਣ ਨਹੀਂ ਹੈ, ਤੁਹਾਡੇ ਕੋਲ ਇਹ ਪਹਿਲਾਂ ਤੋਂ ਹੀ ਕਾਫੀ ਹਨ। ਜਿਹੜੀ ਗੱਲ ਤੁਹਾਨੂੰ ਸਭ ਤੋਂ ਖਾਸ ਬਣਾਉਂਦੀ ਹੈ, ਉਹ ਤੁਹਾਡਾ ਜਨੂੰਨ ਅਤੇ ਉਮੀਦਾਂ ਤੋਂ ਅੱਗੇ ਜਾਣ ਦੀ ਇੱਛਾ ਹੈ। ਲੱਖਾਂ ਖਿਡਾਰੀਆਂ ਅਤੇ ਲੋਕਾਂ ਦੇ ਲਈ ਤੁਸੀਂ ਰੋਲ ਮਾਡਲ ਹੋ। ਮੈਨੂੰ ਤੁਹਾਡੇ ਨਾਲ ਪਿਆਰ ਹੈ। ਇਸ  ਇਕ ਦਿਨ ਦੇ ਅੰਦਰ 15 ਲੱਖ ਤੋਂ ਵੱਧ ਲਾਈਕਸ ਮਿਲ ਗਏ।
ਇੰਸਟਾਗ੍ਰਾਮ ਵਲੋਂ ਜਾਰੀ ਸੂਚੀ ਵਿਚ ਰੋਡ੍ਰਿਗਜ਼ ਮੇਸੀ ਦੀ ਪਤਨੀ ਐਂਟੋਨੇਲਾ ਰੋਕੂਜੋ ਤੋਂ ਵੱਧ ਕਮਾਈ ਕਰਦੀ ਹੈ। ਜਾਰਜੀਨਾ ਦੇ ਤਕਰੀਬਨ ਡੇਢ ਕਰੋੜ ਫਾਲੋਅਰਸ ਹਨ ਅਤੇ ਇਕ ਪੋਸਟ ਤੋਂ ਉਸ ਨੂੰ ਤਕਰੀਬਨ 30 ਹਜ਼ਾਰ ਪੌਂਡ ਮਿਲਦੇ ਹਨ। ਰੋਕੂਜੋ ਨੂੰ 24 ਹਜ਼ਾਰ ਪੌਂਡ ਮਿਲਦੇ ਹਨ।

Gurdeep Singh

This news is Content Editor Gurdeep Singh