ਕੋਬੀ ਬ੍ਰਾਇੰਟ ਦੀ ਮੌਤ, ਕੋਹਲੀ ਤੋਂ ਲੈ ਕੇ ਰੋਨਾਲਡੋ ਤਕ ਇਨ੍ਹਾਂ ਖਿਡਾਰੀਆਂ ਨੇ ਦਿੱਤੀ ਸ਼ਰਧਾਂਜਲੀ

01/27/2020 1:43:40 PM

ਨਵੀਂ ਦਿੱਲੀ : ਅਮਰੀਕਾ ਦੇ ਧਾਕੜ ਬਾਸਕਟਬਾਲ ਖਿਡਾਰੀ ਕੋਬੀ ਬ੍ਰਾਇੰਟ ਅਤੇ ਉਸ ਦੀ 13 ਸਾਲਾ ਬੇਟੀ ਜਿਆਨਾ ਮਾਰੀਆ ਓਨੋਰ ਬ੍ਰਾਇੰਟ ਸਣੇ 9 ਲੋਕਾਂ ਦੀ ਹੈਲੀਕਾਪਟਰ ਕ੍ਰੈਸ਼ ਹੋਣ ਕਾਰਨ ਮੌਤ ਹੋ ਗਈ। ਕੈਲੀਫੋਰਨੀਆ ਵਿਚ ਇਹ ਭਿਆਨਕ ਹਾਦਸਾ ਵਾਪਰਿਆ ਹੈ, ਜਿਸ ਕਾਰਨ ਖੇਡ ਜਗਤ ਵਿਚ ਸ਼ੋਕ ਦੀ ਲਹਿਰ ਹੈ। ਭਾਰਤੀ ਖਿਡਾਰੀਆਂ ਨੇ ਵੀ ਇਸ ਭਿਆਨਕ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਉਪ-ਕਪਤਾਨ ਰੋਹਿਤ ਸ਼ਰਮਾ ਨੇ ਵੀ ਕੋਬੀ ਬ੍ਰਾਇੰਟ ਦੀ ਮੌਤ 'ਤੇ ਸੋਸ਼ਲ ਮੀਡੀਆ 'ਤੇ ਦੁੱਖ ਪ੍ਰਗਟਾਇਆ।

ਵਿਰਾਟ ਕੋਹਲੀ ਨੇ ਜਾਦੂਗਰ ਕਹਿ ਕੇ ਦਿੱਤੀ ਸ਼ਰਧਾਂਜਲੀ
ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਇਸ ਸਮੇਂ ਨਿਊਜ਼ੀਲੈਂਡ ਦੌਰੇ 'ਤੇ ਹਨ ਅਤੇ ਉੱਥੇ ਹੀ ਉਸ ਨੇ ਆਪਣੇ ਸੋਸ਼ਲ ਮੀਡੀਆ ਦੇ ਜ਼ਰੀਏ ਕੋਬੀ ਬ੍ਰਾਇੰਟ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ। ਵਿਰਾਟ ਨੇ ਆਪਣੇ ਇੰਸਟਾਗ੍ਰਾਮ 'ਤੇ ਪੋਸਟ ਅਪਲੋਡ ਕਰ ਲਿਖਿਆ, ''ਅੱਜ ਇਸ ਖਬਰ ਨੂੰ ਸੁਣ ਕੇ ਬਹੁਤ ਬੁਰਾ ਲੱਗਾ। ਬਚਪਨ ਦੀਆਂ ਬਹੁਤ ਸਾਰੀਆਂ ਯਾਦਾਂ ਇਨ੍ਹਾਂ ਨੂੰ ਦੇਖਦਿਆਂ ਗੁਜ਼ਰੀਆਂ ਹਨ। ਇਹ ਜਾਦੂਗਰ ਜੋ ਵੀ ਕੋਰਟ ਵਿਚ ਕਰਦਾ ਸੀ, ਉਸ ਨੂੰ ਦੇਖ ਕੇ ਬਹੁਤ ਚੰਗਾ ਲਗਦਾ ਸੀ। ਮੈਂ ਖੁਦ ਮੰਤਰਮੁਗਧ ਹੋ ਜਾਂਦਾ ਸੀ। ਉਸ ਦੀ ਬੇਟੀ ਜਿਆਨਾ ਦਾ ਦਿਹਾਂਤ ਵੀ ਇਸ ਹਾਦਸੇ 'ਚ ਹੋਇਆ ਹੈ। ਮੇਰਾ ਦਿਲ ਪੂਰੀ ਤਰ੍ਹਾਂ ਟੁੱਟ ਗਿਆ ਹੈ। ਭਗਵਾਨ ਤੁਹਾਡੀ ਆਤਮਾ ਨੂੰ ਸ਼ਾਂਤੀ, ਪਰਿਵਾਰ ਨੂੰ ਮਜ਼ਬੂਤੀ ਅਤੇ ਸੰਵੇਦਨਾ ਦੇਵੇ।

ਰੋਹਿਤ ਸ਼ਰਮਾ ਨੇ ਪ੍ਰਗਟਾਇਆ ਦੁੱਖ
ਉੱਥੇ ਹੀ ਰੋਹਿਤ ਸ਼ਰਮਾ ਵੀ ਬ੍ਰਾਇੰਟ ਦੇ ਦਿਹਾਂਤ ਦੀ ਖਬਰ ਸੁਣ ਕੇ ਦੁਖੀ ਹੈ। ਹਿੱਟਮੈਨ ਨੇ ਆਪਣੇ ਇੰਸਟਾਗ੍ਰਾਮ ਪੋਸਟ 'ਤੇ ਕੋਬੀ ਅਤੇ ਉਸ ਦੀ ਬੇਟੀ ਦੇ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ, ''ਅੱਜ ਦਾ ਦਿਨ ਖੇਡ ਜਗਤ ਲਈ ਦੁੱਖ ਭਰਿਆ ਹੈ। ਬਾਸਕਟਬਾਲ ਦਾ ਇਕ ਮਹਾਨ ਖਿਡਾਰੀ ਜੋ ਦਲਦੀ ਹੀ ਦੁਨੀਆ ਨੂੰ ਅਲਵਿਦਾ ਕਹਿ ਗਿਆ। ਕੋਬੀ ਬ੍ਰਾਇੰਟ ਤੁਹਾਨੂੰ ਅਤੇ ਤੁਹਾਡੀ ਬੇਟੀ ਸਣੇ ਸਾਰੇ ਲੋਕਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।

ਭਾਰਤ ਦੇ ਸਾਬਕਾ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਵੀ ਕੋਬੀ ਬ੍ਰਾਇੰਟ ਦੀ ਮੌਤ 'ਤੇ ਦੁੱਖ ਪ੍ਰਗਟ ਕਰਦਿਆਂ ਟਵੀਟ ਕੀਤਾ। ਸਚਿਨ ਨੇ ਲਿਖਿਆ, ''ਅਚਾਨਕ ਕੋਬੀ ਬ੍ਰਾਇੰਟ, ਉਸ ਦੀ ਬੇਟੀ ਅਤੇ ਹੋਰ ਲੋਕਾਂ ਦੀ ਹੈਲੀਕਾਪਟਰ ਹਾਦਸੇ 'ਚ ਮੌਤ ਦੀ ਖਬਰ ਸੁਣ ਕੇ ਦੁੱਖ ਲੱਗਾ ਹੈ। ਉਸ ਦੇ ਪਰਿਵਾਰ, ਦੋਸਤ ਅਤੇ ਦੁਨੀਆ ਭਰ ਵਿਚ ਉਸ ਦੇ ਪ੍ਰਸ਼ੰਸਕਾਂ ਪ੍ਰਤੀ ਮੇਰੀ ਸੰਵੇਦਨਾ ਹੈ।

ਕ੍ਰਿਸਟਿਆਨੋ ਰੋਨਾਲਡੋ ਨੇ ਦਿੱਤੀ ਸ਼ਰਧਾਂਜਲੀ

ਲੋਕੇਸ਼ ਰਾਹੁਲ ਨੇ ਕੀਤਾ ਟਵੀਟ