ਯੂਰਪ ''ਚ ਹੀ ਹੋਵੇਗਾ ਰੋਨਾਲਡੋ ਦੇ ਕਰੀਅਰ ਦਾ ਅੰਤ : ਅਲ-ਨਸਰ ਕੋਚ ਗਾਰਸੀਆ

01/31/2023 3:36:57 PM

ਰੀਆਦ : ਅਲ-ਨਸਰ ਫੁੱਟਬਾਲ ਕਲੱਬ ਦੇ ਕੋਚ ਰੂਡੀ ਗਾਰਈਸਾ ਨੇ ਕਿਹਾ ਹੈ ਕਿ ਪੁਰਤਗਾਲ ਦੇ ਮਹਾਨ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਅਲ-ਨਸਰ 'ਚ ਆਪਣਾ ਕਰੀਅਰ ਖਤਮ ਨਹੀਂ ਕਰਨਗੇ ਅਤੇ ਜਲਦੀ ਹੀ ਯੂਰਪ ਪਰਤਣਗੇ। ਗਾਰਸੀਆ ਨੇ ਇਹ ਗੱਲ ਰੋਨਾਲਡੋ ਦੇ ਲਗਾਤਾਰ ਦੋ ਮੈਚਾਂ 'ਚ ਗੋਲ ਕਰਨ 'ਚ ਅਸਫਲ ਰਹਿਣ ਤੋਂ ਬਾਅਦ ਕਹੀ। 

ਅਲ-ਨਸਰ ਸਾਊਦੀ ਸੁਪਰ ਕੱਪ ਸੈਮੀਫਾਈਨਲ ਵਿੱਚ ਅਲ-ਇਤਿਹਾਦ ਤੋਂ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਸੀ। 37 ਸਾਲਾ ਪੁਰਤਗਾਲੀ ਫੁੱਟਬਾਲਰ ਕਲੱਬ ਵਿਚ ਸ਼ਾਮਲ ਹੋਣ ਤੋਂ ਬਾਅਦ ਇਕ ਵੀ ਗੋਲ ਕਰਨ ਵਿਚ ਅਸਫਲ ਰਿਹਾ ਹੈ। ਗਾਰਸੀਆ ਨੇ ਕਿਹਾ ਕਿ ਕ੍ਰਿਸਟੀਆਨੋ ਰੋਨਾਲਡੋ ਟੀਮ ਵਿੱਚ ਇੱਕ ਮਹੱਤਵਪੂਰਨ ਜੁੜਾਅ ਹੈ ਕਿਉਂਕਿ ਉਹ ਡਿਫੈਂਡਰਾਂ ਨੂੰ ਵੱਖ-ਵੱਖ ਕਰਨ ਵਿੱਚ ਮਦਦ ਕਰਦਾ ਹੈ।

ਇਹ ਵੀ ਪੜ੍ਹੋ : ਨੀਦਰਲੈਂਡ ਦੇ ਅਨੀਸ਼ ਗਿਰੀ ਬਣੇ ਟਾਟਾ ਸਟੀਲ ਮਾਸਟਰਸ ਸ਼ਤਰੰਜ 2023 ਦੇ ਚੈਂਪੀਅਨ

ਗਾਰਸੀਆ ਨੇ ਹਾਲਾਂਕਿ ਸੈਮੀਫਾਈਨਲ 'ਚ ਅਲ-ਇਤਿਹਾਦ ਦੇ ਖਿਲਾਫ ਗੋਲ ਨਾ ਕਰਨ 'ਤੇ ਰੋਨਾਲਡੋ ਦੀ ਆਲੋਚਨਾ ਕੀਤੀ। ਗਾਰਸੀਆ ਨੇ ਕਿਹਾ ਕਿ ਰੋਨਾਲਡੋ ਨੇ ਅਜਿਹਾ ਮੌਕਾ ਗੁਆ ਦਿੱਤਾ ਜੋ ਪਹਿਲੇ ਹਾਫ 'ਚ ਮੈਚ ਦਾ ਰੁਖ ਬਦਲ ਸਕਦਾ ਸੀ ਪਰ ਮੈਂ ਅਲ ਇਤਿਹਾਦ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ। ਉਹ (ਰੋਨਾਲਡੋ) ਦੁਨੀਆ ਦੇ ਸਭ ਤੋਂ ਵਧੀਆ ਖਿਡਾਰੀਆਂ ਵਿੱਚੋਂ ਇੱਕ ਹੈ। ਉਹ ਅਲ-ਨਾਸਰ ਵਿਖੇ ਆਪਣਾ ਕਰੀਅਰ ਖਤਮ ਨਹੀਂ ਕਰੇਗਾ। ਉਹ ਯੂਰਪ ਵਾਪਸ ਆ ਜਾਵੇਗਾ।

ਗਾਰਸੀਆ ਨੇ ਆਪਣੇ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਰੋਨਾਲਡੋ ਨੂੰ ਪਾਸ ਦੇ-ਦੇਕੇ  ਉਸ 'ਤੇ ਦਬਾਅ ਨਾ ਪਾਉਣ ਅਤੇ ਉਸ ਦੀ ਮੌਜੂਦਗੀ ਤੋਂ ਮੰਤਰ-ਮੁਗਧ ਨਾ ਹੋਣ। ਉਸ ਨੇ ਕਿਹਾ ਕਿ ਇਹ ਬਹੁਤ ਜ਼ਰੂਰੀ ਹੈ ਕਿ ਖਿਡਾਰੀ ਆਮ ਤੌਰ 'ਤੇ ਖੇਡਣ ਅਤੇ ਹਮੇਸ਼ਾ ਗੇਂਦ ਨੂੰ ਕ੍ਰਿਸਟੀਆਨੋ ਨੂੰ ਪਾਸ ਕਰਨ ਦੀ ਕੋਸ਼ਿਸ਼ ਨਾ ਕਰਨ। ਮੈਂ ਉਸ ਨੂੰ ਕਿਹਾ ਕਿ ਉਸ ਨੇ ਮੈਦਾਨ 'ਤੇ ਸਹੀ ਫੈਸਲੇ ਲੈਣੇ ਹਨ। ਸਪੱਸ਼ਟ ਤੌਰ 'ਤੇ, ਜਦੋਂ ਕ੍ਰਿਸਟੀਆਨੋ ਜਾਂ ਟੈਲਿਸਕਾ ਇਕੱਲੇ ਹੁੰਦੇ ਹਨ ਅਤੇ ਗੇਂਦ ਦੀ ਮੰਗ ਕਰਦੇ ਹਨ, ਤਾਂ ਸਾਨੂੰ ਉਨ੍ਹਾਂ ਨੂੰ ਗੇਂਦ ਦੇਣੀ ਪਵੇਗੀ।

ਨੋਟ : ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh