ਪੈਨਲਟੀ ਠੁਕਰਾ ਕੇ ਬੈਲਜੀਅਮ ਦੇ ਫੁੱਟਬਾਲਰ ਲੁਕਾਕੂ ਨੇ ਜਿੱਤਿਆ ਦਿਲ

06/24/2018 12:29:56 PM

ਜਲੰਧਰ (ਬਿਊਰੋ)— ਬੈਲਜੀਅਮ ਦੇ ਸਟਾਰ ਫੁੱਟਬਾਲਰ ਰੋਮੇਲੂ ਲੁਕਾਕੂ ਫੀਫਾ ਵਿਸ਼ਵ ਕੱਪ 2018 'ਚ ਚਾਰ ਗੋਲ ਕਰਕੇ ਗੋਲਡਨ ਬੂਟ ਦੀ ਰੇਸ 'ਚ ਪੁਰਤਗਾਲ ਦੇ ਕ੍ਰਿਸਟੀਆਨੋ ਰੋਨਾਲਡੋ ਦੇ ਬਰਾਬਰ ਪਹੁੰਚ ਗਏ ਹਨ। ਟਿਊਨੀਸ਼ੀਆ ਦੇ ਖਿਲਾਫ ਸ਼ਨੀਵਾਰ ਨੂੰ ਖੇਡੇ ਗਏ ਮੈਚ ਦੇ ਦੌਰਾਨ ਲੁਕਾਕੂ ਨੇ ਦੋ ਗੋਲ ਕਰਕੇ ਇਹ ਉਪਲਬਧੀ ਹਾਸਲ ਕੀਤੀ। ਮੈਚ ਦੌਰਾਨ ਲੁਕਾਕੂ ਆਪਣੀ ਇਮਾਨਦਾਰੀ ਲਈ ਲੋਕਾਂ ਦੀਆਂ ਸਿਫਤਾਂ ਹਾਸਲ ਕੀਤੀਆਂ। ਦਰਅਸਲ ਪਹਿਲੇ ਹਾਫ ਦੇ 26ਵੇਂ ਮਿੰਟ 'ਚ ਗੋਲ ਪੋਸਟ ਵੱਲ ਦੌੜਦੇ ਹੋਏ ਲੁਕਾਕੂ ਡਿਗ ਗਏ। ਇਕ ਵਾਰ 'ਚ ਦੇਖਣ ਨਾਲ ਅਜਿਹਾ ਲਗ ਰਿਹਾ ਸੀ ਕਿ ਟਿਊਨੀਸ਼ੀਆਈ ਖਿਡਾਰੀਆਂ ਨੇ ਉਨ੍ਹਾਂ ਨੂੰ ਜਾਣਬੁਝ ਕੇ ਡਿਗਾਇਆ ਹੋਵੇ।

ਰੈਫਰੀ ਨੇ ਵੀ ਤੁਰੰਤ ਬੈਲਜੀਅਮ ਨੂੰ ਪੈਨਲਟੀ ਅਲਾਟ ਕਰ ਦਿੱਤੀ। ਪਰ ਇਸ ਵਿਚਾਲੇ ਲੁਕਾਕੂ ਉਠੇ ਅਤੇ ਸਿੱਧਾ ਰੈਫਰੀ ਦੇ ਕੋਲ ਗਏ। ਦੱਸਿਆ ਕਿ ਟਿਊਨੀਸ਼ੀਆ ਦੇ ਖਿਡਾਰੀਆਂ ਨੇ ਉਨ੍ਹਾਂ ਨੂੰ ਨਹੀਂ ਡਿਗਾਇਆ ਸੀ ਸਗੋਂ ਉਹ ਅਚਾਨਕ ਡਿੱਗ ਗਏ ਸਨ। ਲੁਕਾਕੂ ਵੱਲੋਂ ਪੈਨਲਟੀ ਠੁਕਰਾਉਂਦੇ ਹੀ ਸੋਸ਼ਲ ਸਾਈਟਸ 'ਤੇ ਉਨ੍ਹਾਂ ਦੀ ਤਾਰੀਫਾਂ ਦੇ ਪੁਲ ਬੰਨ੍ਹਣੇ ਸ਼ੁਰੂ ਹੋ ਗਏ।  ਲੋਕਾਂ ਨੇ ਇਸ ਘਟਨਾ ਦਾ ਵੀਡੀਓ ਸ਼ੇਅਰ ਕਰਕੇ ਕਿਹਾ ਕਿ ਇਕ ਫੁੱਟਬਾਲਰ ਅਜਿਹਾ ਵੀ ਹੈ ਜੋ ਇਮਾਨਦਾਰੀ ਨਾਲ ਖੇਡਦਾ ਹੈ। ਲੁਕਾਕੂ ਨੇ ਦਿਲ ਜਿੱਤ ਲਿਆ। ਦੇਖੋ ਵੀਡੀਓ-