ਰੋਮਨ ਰੇਂਜ ਦੀ ਪਤਨੀ ਵੀ ਹੈ ਐਥਲੀਟ, ਟ੍ਰੈਕ ''ਤੇ ਮਿਲੇ ਸਨ ਪਹਿਲੀ ਵਾਰ

03/25/2018 4:31:55 AM

ਜਲੰਧਰ — ਡਬਲਯੂ. ਡਬਲਯੂ. ਈ. ਸੁਪਰਸਟਾਰ ਲੇਤੀ ਜੋਸੇਫ ਏਨੋਈ ਅਰਥਾਤ ਰੋਮਨ ਰੇਂਜ ਨੇ ਜਿਸ ਜੇਲਿਨਾ ਬੈਕਰ ਨਾਲ ਵਿਆਹ ਕੀਤਾ ਸੀ, ਉਹ ਕਾਲਜ 'ਚ ਬਿਹਤਰੀਨ ਐਥਲੀਟ ਸੀ। ਰੋਮਨ ਨੇ ਸਟੈਨਫੋਰਡ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਸੀ।  ਯੂਨੀਵਰਸਿਟੀ  'ਚ ਖੇਡ  ਮੁਕਾਬਲਿਆਂ ਦੌਰਾਨ ਰੋਮਨ ਤੇ ਜੇਲਿਨਾ ਦੀਆਂ ਨਜ਼ਰਾਂ ਮਿਲੀਆਂ ਸਨ।
ਦਰਅਸਲ, ਜੇਲਿਨਾ ਹਰਡਲ ਰੇਸ ਤੋਂ ਪਹਿਲਾਂ ਟ੍ਰੈਕ ਦੇ ਆਸ-ਪਾਸ ਟਹਿਲ ਰਹੀ ਸੀ। ਇਸ ਦੌਰਾਨ ਉਸਦੀਆਂ ਨਜ਼ਰਾਂ ਪੀਲੀ ਜੈਕੇਟ ਪਹਿਨੀ ਰੋਮਨ 'ਤੇ ਪਈਆਂ। ਹੈਲੋ-ਹਾਏ ਤੋਂ ਅੱਗੇ ਵਧ ਕੇ ਰੋਮਨ ਨੇ ਜੇਲਿਨਾ ਨੂੰ ਡੇਟ ਲਈ ਕਿਹਾ, ਜਿਸ ਨੂੰ ਜੇਲਿਨਾ ਨੇ ਮੰਨ ਲਿਆ। ਦੋਵਾਂ 'ਚ ਲੰਬੇ ਸਮੇਂ ਤਕ ਡੇਟਿੰਗ ਚੱਲੀ। ਉਸ ਦੀ ਇਕ 8 ਸਾਲ ਦੀ ਬੇਟੀ ਜੇਇਲਾ ਵੀ ਹੈ। 2014 'ਚ ਉਨ੍ਹਾਂ ਨੇ ਵਿਆਹ ਕੀਤਾ ਸੀ।