ਇਸ ਰੈਸਲਰ ਨੇ ਰੋਮਨ ਰੇਂਜ਼ ਨੂੰ ਕੁੱਟ-ਕੁੱਟ ਕੇ ਕੀਤਾ ਅੱਧਮਰਿਆ

04/11/2017 8:07:55 PM

ਕੈਲੀਫੋਰਨੀਆ— ਰੈਸਲਮੇਨੀਆ 33 ''ਚ ਦਿ ਅੰਡਰਟੇਕਰ ਨੂੰ ਹਰਾ ਕੇ ਡਬਲਯੂ. ਡਬਲਯੂ. ਈ. ''ਚ ਆਪਣਾ ਡੰਕਾ ਵਜਾਉਣ ਵਾਲੇ ਰੋਮਨ ਰੇਂਜ਼ ਨੂੰ ਬ੍ਰਾਨ ਸਟਰੋਮੈਨ ਨੇ ਮਾਰ-ਮਾਰ ਕੇ ਅੱਧਮਰਾ ਕਰ ਦਿੱਤਾ। ਸਟਰੋਮੈਨ ਦੇ ਖਤਰਨਾਕ ਹਮਲੇ ਤੋਂ ਬਾਅਦ ਰੋਮਨ ਖੁਦ ਨੂੰ ਬਚਾ ਨਹੀਂ ਸਕੇ ਅਤੇ ਉਹ ਬ੍ਰਾਨ ਦੇ ਹਮਲੇ ਦਾ ਇੰਨਾ ਜ਼ਿਆਦਾ ਸ਼ਿਕਾਰ ਹੋ ਗਏ ਕਿ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ।
ਕਿਵੇਂ ਹੋਇਆ ਹਮਲਾ
ਰੋਮਨ ਰੇਂਜ਼ ਰੈਸਲਮੇਨੀਆ ''ਚ ਹੋਏ ਅੰਡਰਟੇਕਰ ਖਿਲਾਫ ਮੈਚ ਨੂੰ ਲੈ ਕੇ ਮਾਈਕਲ ਕੋਲ ਰੋਮਨ ਰੇਂਜ਼ ਦਾ ਇੰਟਰਵਿਊ ਕਰ ਰਹੇ ਸੀ ਕਿ ਅਚਾਨਕ ਤੋਂ ਬ੍ਰਾਨ ਸਟਰੋਮੈਨ ਉਥੇ ਆ ਪਹੁੰਚਿਆ ਅਤੇ ਉਸ ਨੇ ਰੋਮਨ ''ਤੇ ਜਾਨਲੇਵਾ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਉਥੇ ਮੌਜੂਦ ਗਾਰਡਜ਼ ਟੀਮ ਨੇ ਸਟਰੋਮੈਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਗਾਰਡਜ਼ ਦੀ ਇਕ ਵੀ ਨਹੀਂ ਮੰਨੀ। ਸਟਰੋਮੈਨ ਨੇ ਰੋਮਨ ਨੂੰ ਜ਼ਮੀਨ ''ਤੇ ਪਾਵਰ ਸਲੈਮ ਮਾਰ ਕੇ ਉਸ ''ਤੇ ਇਕ ਟਰਾਲੀ ਸੁੱਟ ਦਿੱਤੀ, ਜਿਸ ਤੋਂ ਬਾਅਦ ਡਾਕਟਰਾਂ ਦੀ ਟੀਮ ਨੇ ਰੋਮਨ ਰੇਂਜ਼ ਨੂੰ ਸਟ੍ਰੈਚਰ ''ਤੇ ਪਾਇਆ ਪਰ ਸਟਰੋਮੈਨ ਇੱਥੇ ਵੀ ਨਹੀਂ ਰੁਕਿਆ ਉਸ ਨੇ ਫਿਰ ਰੋਮਨ ਨੂੰ ਸਟ੍ਰੈਚਰ ਸਮੇਤ ਥੱਲੇ ਸੁੱਟ ਦਿੱਤਾ।
 
ਗੁੱਸੇ ''ਚ ਐਂਬੂਲੈਂਸ ਨੂੰ ਪਲਟਿਆ 
ਸਟਰੋਮੈਨ ਇੰਨੇ ਗੁੱਸੇ ''ਚ ਸੀ ਕਿ ਜਦੋਂ ਰੋਮਨ ਨੂੰ ਐਂਬੂਲੈਂਸ ''ਚ ਪਾ ਕੇ ਹਸਪਤਾਲ ਲੈ ਜਾਣ ਲੱਗੇ ਤਾਂ ਉਸ ਨੇ ਐਂਬੂਲੈਂਸ ਨੂੰ ਹੀ ਪਲਟ ਦਿੱਤਾ। ਦੱਸਣਯੋਗ ਹੈ ਕਿ ਇਨ੍ਹਾਂ ਦੋਹਾਂ ਰੈਸਲਰਾਂ ''ਚ ਕਾਫੀ ਸਮੇਂ ਤੋਂ ਦੁਸ਼ਮਣੀ ਚਲ ਰਹੀ ਹੈ। ਇਸ ਮਾਮਲੇ ''ਚ ਕਿਹਾ ਜਾ ਰਿਹਾ ਸੀ ਕਿ ਫਾਸਟਲੇਨ ''ਚ ਇਨ੍ਹਾਂ ਦੀ ਦੁਸ਼ਮਣੀ ਖਤਮ ਹੋ ਗਈ ਹੈ ਪਰ ਸਟਰੋਮੈਨ ਦੇ ਗੁੱਸੇ ਨੂੰ ਦੇਖ ਕੇ ਅਜਿਹਾ ਲੱਗਦਾ ਨਹੀਂ ਹੈ। ਫਿਲਹਾਲ ਰੋਮਨ ਰੇਂਜ਼ ਬੂਰੀ ਤਰ੍ਹਾਂ ਜ਼ਖਮੀ ਹਨ ਹੁਣ ਦੇਖਣਾ ਇਹ ਹੈ ਕਿ ਪੇਬੈਕ ''ਚ ਰੋਮਨ ਸਟਰੋਮੈਨ ਨੂੰ ਜਵਾਬ ਦੇ ਸਕਣਗੇ ਜਾਂ ਨਹੀਂ।