ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ: ਯੂਲੀਮਾਰ ਰੋਜਸ ਨੇ ਲਗਾਤਾਰ ਤੀਹਰੀ ਛਾਲ ''ਚ ਸੋਨ ਤਮਗਾ ਜਿੱਤਿਆ

07/19/2022 4:44:35 PM

ਯੂਜੀਨ/ਅਮਰੀਕਾ (ਏਜੰਸੀ)- ਵੈਨੇਜ਼ੁਏਲਾ ਦੀ ਚੋਟੀ ਦੀ ਐਥਲੀਟ ਯੂਲੀਮਾਰ ਰੋਜਸ ਨੇ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਤੀਹਰੀ ਛਾਲ ਦਾ ਤੀਜਾ ਵਿਸ਼ਵ ਚੈਂਪੀਅਨਸ਼ਿਪ ਖ਼ਿਤਾਬ ਜਿੱਤ ਲਿਆ ਹੈ। ਰੋਜਸ ਨੇ ਸੋਮਵਾਰ ਨੂੰ ਹੇਵਰਡ ਫੀਲਡ ਵਿੱਚ ਹੋਏ ਫਾਈਨਲ ਵਿੱਚ 15.47 ਮੀਟਰ ਦੀ ਕੋਸ਼ਿਸ਼ ਨਾਲ ਸੋਨ ਤਮਗਾ ਜਿੱਤਿਆ, ਜੋ ਚੈਂਪੀਅਨਸ਼ਿਪ ਰਿਕਾਰਡ ਤੋਂ ਸਿਰਫ਼ ਤਿੰਨ ਸੈਂਟੀਮੀਟਰ ਘੱਟ ਹੈ।

ਓਲੰਪਿਕ ਚਾਂਦੀ ਤਗਮਾ ਜੇਤੂ ਜਮਾਇਕਾ ਦੀ ਸ਼ਨੀਕਾ ਰਿਕੇਟਸ ਨੇ 14.89 ਮੀਟਰ ਦੀ ਕੋਸ਼ਿਸ਼ ਨਾਲ ਚਾਂਦੀ ਦਾ ਤਮਗਾ ਜਿੱਤਿਆ। ਅਮਰੀਕਾ ਦੀ ਟੋਰੀ ਫ੍ਰੈਂਕਲਿਨ ਨੇ ਸੀਜ਼ਨ ਦੇ ਸਰਵੋਤਮ 14.72 ਮੀਟਰ ਦੀ ਬਦੌਲਤ ਵਿਸ਼ਵ ਚੈਂਪੀਅਨਸ਼ਿਪ ਵਿਚ ਅਤੇ ਘਰੇਲੂ ਧਰਤੀ 'ਤੇ ਇਸ ਮੁਕਾਬਲੇ 'ਚ ਆਪਣੇ ਦੇਸ਼ ਨੂੰ ਪਹਿਲਾ ਤਮਗਾ ਦਿਵਾਇਆ। ਰੋਜਸ ਨੇ ਕਿਹਾ, 'ਮੈਨੂੰ ਅਜੇ ਵੀ ਯਕੀਨ ਨਹੀਂ ਆ ਰਿਹਾ ਹੈ। ਮੈਂ ਹੋਰ ਵੀ ਉੱਚੀ ਛਾਲ ਮਾਰਨਾ ਚਾਹੁੰਦੀ ਸੀ, ਪਰ ਮੈਂ ਇਸ ਖ਼ੂਬਸੂਰਤ ਸਟੇਡੀਅਮ ਵਿੱਚ ਭੀੜ ਨੂੰ ਦੇਖਣ ਲਈ ਵਾਪਸ ਆ ਕੇ ਖੁਸ਼ ਹਾਂ। ਅੱਗੇ ਵੀ ਚੈਂਪੀਅਨਸ਼ਿਪਾਂ ਹੋਣਗੀਆਂ ਅਤੇ ਮੈਨੂੰ ਉਮੀਦ ਹੈ ਕਿ ਮੈਂ ਆਪਣੇ ਦੇਸ਼ ਲਈ ਖ਼ਿਤਾਬ ਜਿੱਤਣਾ ਜਾਰੀ ਰੱਖਾਂਗੀ।'


cherry

Content Editor

Related News