ਜਡੇਜਾ ਅਤੇ ਰੋਹਿਤ ਨੇ ਜੰਮ ਕੇ ਉਡਾਇਆ ਕਪਤਾਨ ਕੋਹਲੀ-ਬੁਮਰਾਹ ਦਾ ਮਜ਼ਾਕ, ਦੇਖੋ ਮਜ਼ੇਦਾਰ Video

08/10/2019 11:53:01 AM

ਸਪੋਰਟਸ ਡੈਸਕ— ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਉਪ ਕਪਤਾਨ ਰੋਹਿਤ ਸ਼ਰਮਾ ਵਿਚਾਲੇ ਮਤਭੇਦ ਦੀਆਂ ਖ਼ਬਰਾਂ ਤੇਜ਼ੀ ਨਾਲ ਉਭਰ ਕੇ ਸਾਹਮਣੇ ਆਈਆਂ ਸਨ ਪਰ ਵਿਰਾਟ ਕੋਹਲੀ ਨੇ ਵੈਸਟਇੰਡੀਜ਼ ਦੇ ਨਾਲ ਹੋਣ ਵਾਲੀ ਟੀ-20 ਸੀਰੀਜ਼ ਲਈ ਅਮਰੀਕਾ ਰਵਾਨਾ ਹੋਣ ਤੋਂ ਪਹਿਲਾਂ ਟੀਮ ਇੰਡੀਆ 'ਚ ਕਿਸੇ ਵੀ ਤਰ੍ਹਾਂ ਦੇ ਮਤਭੇਦ ਦੀਆਂ ਖ਼ਬਰਾਂ ਤੋਂ ਇਨਕਾਰ ਕੀਤਾ ਸੀ। 

ਇਸ ਤੋਂ ਬਾਅਦ ਕੱਲ (ਸ਼ੁੱਕਰਵਾਰ ਨੂੰ) ਸੀ. ਬੀ. ਸੀ. ਸੀ. ਆਈ. ਨੇ ਆਪਣੇ ਅਧਿਕਾਰਤ ਟਵਿੱਟਰ ਪੇਜ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਭਾਰਤੀ ਕ੍ਰਿਕਟ ਟੀਮ ਦੇ ਓਪਨਰ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਆਲਰਾਊਂਡਰ ਰਵਿੰਦਰ ਜਡੇਜਾ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਰੋਹਿਤ ਅਤੇ ਜਡੇਜਾ ਮਿਲ ਕੇ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੇ ਐਕਸ਼ਨ ਦੀ ਕਾਪੀ ਕਰਕੇ ਉਨ੍ਹਾਂ ਦਾ ਮਜ਼ਾਕ ਉਡਾਇਆ। ਇਸ ਵੀਡੀਓ 'ਚ ਰੋਹਿਤ ਅਤੇ ਜਡੇਜਾ ਹੈਡਸ ਅਪ ਚੈਲੰਜ 'ਚ ਹਿੱਸਾ ਲੈਂਦੇ ਨਜ਼ਰ ਆਏ ਜਿੱਥੇ ਰੋਹਿਤ ਨੂੰ ਜਡੇਜਾ ਦੇ ਐਕਸ਼ਨ ਦੇਖ ਕੇ ਦਸਣਾ ਸੀ ਕਿ ਉਹ ਕਿਸ ਭਾਰਤੀ ਖਿਡਾਰੀ ਦੀ ਨਕਲ ਕਰ ਰਹੇ ਹਨ।
 

ਇਸ ਚੈਲੰਜ ਦੇ ਤਹਿਤ ਰੋਹਿਤ ਸ਼ਰਮਾ ਨੇ ਕਾਰਡ 'ਤੇ ਲਿਖੇ ਕ੍ਰਿਕਟਰ ਦਾ ਨਾਂ ਜਡੇਜਾ ਨੂੰ ਦਿਖਾਇਆ ਜਿਸ ਨੂੰ ਰੋਹਿਤ ਨਹੀਂ ਦੇਖ ਸਕਦੇ ਸਨ। ਹੁਣ ਜਡੇਜਾ ਨੂੰ ਉਸ ਕ੍ਰਿਕਟਰ ਦੀ ਨਕਲ ਕਰਨੀ ਸੀ ਜਿਸ ਨੂੰ ਰੋਹਿਤ ਨੇ ਪਛਾਣਨਾ ਸੀ। ਇਸ ਹੈਡਸ ਅਪ ਚੈਲੰਜ 'ਚ ਪਹਿਲਾ ਨਾਂ ਜਸਪ੍ਰੀਤ ਬੁਮਰਾਹ ਦਾ ਸੀ। ਜਡੇਜਾ ਨੇ ਜਿਵੇਂ ਹੀ ਬੁਮਰਾਹ ਦੀ ਗੇਂਦਬਾਜ਼ੀ ਦੇ ਐਕਸ਼ਨ ਦੀ ਨਕਲ ਉਤਾਰੀ। ਉਸੇ ਸਮੇਂ ਦੋਵੇਂ ਇਕੱਠੇ ਹੱਸਣ ਲੱਗੇ ਭਾਵ ਰੋਹਿਤ ਨੇ ਬੁਮਰਾਹ ਨੂੰ ਪਛਾਣ ਲਿਆ।ਹੁਣ ਰੋਹਿਤ ਨੇ ਕਾਰਡ 'ਤੇ ਦੂਜਾ ਨਾਂ ਵਿਰਾਟ ਕੋਹਲੀ ਦਾ ਸੀ। ਹੁਣ ਜਡੇਜਾ ਨੇ ਵਿਰਾਟ ਕੋਹਲੀ ਦੀ ਨਕਲ ਉਤਾਰੀ ਪਰ ਇਸ ਨੂੰ ਸਮਝਣ 'ਚ ਰੋਹਿਤ ਨੂੰ ਥੋੜ੍ਹਾ ਸਮਾਂ ਲੱਗਾ। ਇੱਥੇ ਸਭ ਤੋਂ ਮਜ਼ੇਦਾਰ ਗੱਲ ਇਹ ਸੀ ਕਿ ਵਿਰਾਟ ਵੀ ਉੱਥੇ ਮੌਜੂਦ ਸੀ ਉਹ ਖੁਦ ਨੂੰ ਹਸਣ ਤੋਂ ਨਾ ਰੋਕ ਸਕੇ। ਜ਼ਿਕਰਯੋਗ ਹੈ ਕਿ ਟੀਮ ਇੰਡੀਆ ਇਸ ਸਮੇਂ ਕੈਰੇਬੀਆਈ ਦੌਰੇ 'ਤੇ ਹੈ ਜਿੱਥੇ ਭਾਰਤੀ ਟੀਮ ਟੀ-20 ਸੀਰੀਜ਼ ਜਿੱਤ ਚੁੱਕੀ ਹੈ ਅਤੇ ਇਸ ਸਮੇਂ ਵਨ-ਡੇ ਸੀਰੀਜ਼ ਚਲ ਰਹੀ ਹੈ ਜਿਸ ਦਾ ਪਹਿਲਾ ਮੈਚ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ ਸੀ।

 

Tarsem Singh

This news is Content Editor Tarsem Singh