ਰੋਹਿਤ ਸ਼ਰਮਾ ਨੇ ਵਿਰਾਟ ਤੋਂ ਬਾਅਦ ਅਨੁਸ਼ਕਾ ਨੂੰ ਵੀ ਆਪਣੇ ਇੰਸਟਾਗ੍ਰਾਮ ਤੋਂ ਕੀਤਾ ਅਨਫਾਲੋ

07/25/2019 2:53:12 PM

ਨਵੀਂ ਦਿੱਲੀ : ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਉਪ ਕਪਤਾਨ ਰੋਹਿਤ ਸ਼ਰਮਾ ਵਿਚਾਲੇ ਹੋਏ ਮੱਤਭੇਦ ਦੀਆਂ ਖਬਰਾਂ ਵਰਲਡ ਕੱਪ ਸੈਮੀਫਾਈਨਲ ਵਿਚ ਟੀਮ ਇੰਡੀਆ ਦੇ ਬਾਹਰ ਹੋਣ ਦੇ ਬਾਅਦ ਤੋਂ ਜਾਰੀ ਹੈ। ਹਾਲਾਂਕਿ ਇਸ ਨੂੰ ਲੈ ਕੇ ਪ੍ਰਬੰਧਕ ਕਮੇਟੀ ਨੇ ਵੀ ਕਿਹਾ ਕਿ ਇਹ ਸਭ ਅਫਵਾਹਾਂ ਹਨ ਪਰ ਦੋਵੇਂ ਖਿਡਾਰੀਆਂ ਨੇ ਸਿ ਨੂੰ ਲੈ ਕੇ ਕੋਈ ਬਿਆਨ ਨਹੀਂ ਦਿੱਤਾ ਹੈ। ਕੋਈ ਲੇਕ ਭਾਂਵੇ ਹੀ ਇਸ ਨੂੰ ਅਫਵਾਹ ਮੰਨਦੇ ਹੋਣ ਪਰ ਰੋਹਿਤ ਸ਼ਰਮਾ ਦੇ ਹਾਲੀਆ ਚੁੱਕੇ ਇਕ ਕਦਮ ਨੇ ਇਸ ਨੂੰ ਜ਼ਰੂਰ ਤੂਲ ਦੇ ਦਿੱਤਾ ਹੈ।

ਮੀਡੀਆ ਮੁਤਾਬਕ ਰਿਪੋਰਟ 'ਤੇ ਵਿਸ਼ਵਾਸ ਕਰੀਏ ਤਾਂ ਰੋਹਿਤ ਸ਼ਰਮਾ ਨੇ ਵਿਰਾਟ ਕੋਹਲੀ ਦੀ ਪਤਨੀ ਅਤੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੂੰ ਆਪਣੇ ਟਵਿੱਟਰ ਅਕਾਊਂਟ ਤੋਂ ਅਨਫਾਲੋ ਕਰ ਦਿੱਤਾ ਹੈ। ਰੋਹਿਤ ਸ਼ਰਮਾ ਕਾਫੀ ਪਹਿਲਾਂ ਹੀ ਵਿਰਾਟ ਨੂੰ ਅਨਫਾਲੋ ਕਰ ਚੁੱਕੇ ਹਨ ਜਦੋਂ ਦੋਵਾਂ ਵਿਚਾਲੇ ਮੱਤਭੇਦ ਦੀਆਂ ਖਬਰਾਂ ਉੱਡਣੀਆਂ ਸ਼ੁਰੂ ਹੋਈਆਂ ਸੀ। ਉੱਥੇ ਹੀ ਵਿਰਾਟ ਕੋਹਲੀ ਹੁਣ ਵੀ ਰੋਹਿਤ ਸ਼ਰਮਾ ਅਤੇ ਉਸਦੀ ਪਤਨੀ ਰਿਤਿਕਾ ਸਜਦੇਹ ਨੂੰ ਅਜੇ ਵੀ ਫਾਲੋਅ ਕਰਦੇ ਹਨ, ਜਿਸ ਨਾਲ ਉਲਝਣ ਦੇ ਹਾਲਾਤ ਬਣੇ ਹੋਏ ਹਨ। ਕੀ ਅਸਲੀਅਤ 'ਚ ਰੋਹਿਤ ਨੇ ਦੋਵਾਂ ਨੂੰ ਅਨਫਾਲੋ ਕਰ ਦਿੱਤਾ ਹੈ? ਕੀ ਰੋਹਿਤ ਉਨ੍ਹਾਂ ਨੂੰ ਫਾਲੋਅ ਕਰਦੇ ਵੀ ਸੀ ਅਤੇ ਇਹ ਸਭ ਅਫਵਾਹਾਂ ਹਨ? ਜੋ ਵੀ ਹੋਵੇ ਇਨ੍ਹਾਂ ਸਾਰਿਆਂ ਸਵਾਲਾਂ ਦਾ ਜਵਾਬ ਇਹ ਦੋਵੇਂ ਖਿਡਾਰੀ ਹੀ ਦੇ ਸਕਦੇ ਹਨ।

ਨਾਰਾਜ਼ਗੀ ਦਾ ਇਹ ਵੀ ਹੋ ਸਕਦਾ ਹੈ ਕਾਰਣ

ਮੀਡੀਆ ਮੁਕਾਬਕ ਦੋਵੇਂ ਖਿਡਾਰੀਆਂ ਵਿਚਾਲੇ ਦਰਾਰ ਕਾਫੀ ਪਹਿਲਾਂ ਹੀ ਪੈ ਗਈ ਸੀ ਜਦੋਂ ਰੋਹਿਤ ਸ਼ਰਮਾ ਅਤੇ ਉਸਦੇ ਸਲਾਮੀ ਜੋੜੀਦਾਰ ਸ਼ਿਖਰ ਧਵਨ ਨੇ ਵਿਰਾਟ ਕੋਹਲੀ ਨਾਲ ਜੁੜੀ ਮੈਨੇਜਮੈਂਟ ਕੰਪਨੀ ਤੋਂ ਖੁੱਦ ਨੂੰ ਵੱਖ ਕਰ ਲਿਆ ਸੀ। ਹਾਲਾਂਕਿ ਟੀਮ ਇੰਡੀਆ ਦੇ ਗੇਂਦਬਾਜ਼ੀ ਕੋਚ ਭਰਤ ਅਰੁਣ ਨੇ ਸਾਫ ਕੀਤਾ ਸੀ ਕਿ ਰੋਹਿਤ ਅਤੇ ਵਿਰਾਟ ਵਿਚਾਲੇ ਸਭ ਕੁਝ ਸਹੀ ਚੱਲ ਰਿਹਾ ਹੈ ਅਤੇ ਇਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਚਿੰਤਾ ਕਰਨ ਦੀ ਕੋਈ ਗਲ ਨਹੀਂ ਹੈ।