IND vs NZ : ਟੀਮ ਇੰਡੀਆ ਦਾ ਕਮਾਲ, ਸੀਰੀਜ਼ ਦੇ ਤਿੰਨੋ ਮੈਚ ਛੱਕੇ ਲਾ ਕੇ ਜਿੱਤਾਏ

01/30/2020 1:44:16 PM

ਸਪੋਰਟਸ ਡੈਸਕ— ਟੀਮ ਇੰਡੀਆ ਨੇ ਬੁੱਧਵਾਰ ਨੂੰ ਹੈਮਿਲਟਨ 'ਚ ਖੇਡੇ ਗਏ ਤੀਜੇ ਟੀ-20 ਮੈਚ 'ਚ ਸੁਪਰ ਓਵਰ ਤਕ ਚਲੇ ਬੇਹੱਦ ਰੋਮਾਂਚਕ ਮੁਕਾਬਲੇ 'ਚ ਨਿਊਜ਼ੀਲੈਂਡ ਨੂੰ ਹਰਾਉਂਦੇ ਹੋਏ ਪੰਜ ਮੈਚਾਂ ਦੀ ਸੀਰੀਜ਼ 3-0 ਨਾਲ ਜਿੱਤ ਲਈ। ਇਹ ਭਾਰਤ ਦੀ ਨਿਊਜ਼ੀਲੈਂਡ ਦੀ ਧਰਤੀ 'ਤੇ ਪਹਿਲੀ ਟੀ-20 ਜਿੱਤ ਹੈ। ਭਾਰਤ ਨੇ ਇਸ ਤੋਂ ਪਹਿਲਾਂ ਆਕਲੈਂਡ 'ਚ ਖੇਡੇ ਗਏ ਪਹਿਲੇ ਦੋ ਟੀ-20 ਮੈਚ ਕ੍ਰਮਵਾਰ 6 ਅਤੇ 7 ਵਿਕਟਾਂ ਨਾਲ ਜਿੱਤੇ ਸਨ।

ਤੀਜੇ ਟੀ-20 ਮੈਚ 'ਚ ਦੋਹਾਂ ਟੀਮਾਂ ਦੇ 179-179 ਦੌੜਾਂ ਬਣਾਉਣ ਦੇ ਬਾਅਦ ਮੁਕਾਬਲਾ ਟਾਈ ਹੋਣ ਦੇ ਬਾਅਦ ਨਤੀਜਾ ਸੁਪਰ ਓਵਰ 'ਚ ਨਿਕਲਿਆ। ਸੁਪਰ ਓਵਰ 'ਚ ਨਿਊਜ਼ੀਲੈਂਡ ਨੇ 17 ਦੌੜਾਂ ਬਣਾਈਆਂ। ਜਵਾਬ 'ਚ ਭਾਰਤ ਨੂੰ ਆਖਰੀ 2 ਗੇਂਦਾਂ 'ਤੇ 10 ਦੌੜਾਂ ਦੀ ਜ਼ਰੂਰਤ ਸੀ ਤਾਂ ਰੋਹਿਤ ਸ਼ਰਮਾ ਨੇ ਲਗਾਤਾਰ ਦੋ ਛੱਕੇ ਜੜਦੇ ਹੋਏ ਭਾਰਤ ਨੂੰ ਰੋਮਾਂਚਕ ਜਿੱਤ ਦਿਵਾ ਦਿੱਤੀ।
PunjabKesari
ਭਾਰਤ ਨੇ ਇਸ ਸੀਰਜ਼ ਦੇ ਤਿੰਨੋ ਮੈਚ ਛੱਕੇ ਨਾਲ ਜਿੱਤੇ
ਖ਼ਾਸ ਗੱਲ ਇਹ ਹੈ ਕਿ ਭਾਰਤ ਨੇ ਇਸ ਟੀ-20 ਸੀਰੀਜ਼ 'ਚ ਹੁਣੇ ਤਕ ਹੋਏ ਤਿੰਨੋ ਮੈਚ ਛੱਕੇ ਨਾਲ ਖਤਮ ਕਰਦੇ ਹੋਏ ਜਿੱਤੇ। ਪਹਿਲੇ ਟੀ-20 ਮੈਚ 'ਚ 204 ਦੌੜਾਂ ਦੇ ਟੀਚੇ ਦੇ ਜਵਾਬ 'ਚ ਸ਼੍ਰੇਅਸ ਅਈਅਰ ਨੇ 19ਵੇਂ ਓਵਰ ਦੀ ਆਖਰੀ ਗੇਂਦ 'ਤੇ ਛੱਕਾ ਜੜਦੇ ਹੋਏ ਜਿੱਤ ਦਿਵਾਈ ਸੀ। ਜਦਕਿ ਦੂਜੇ ਟੀ-20 'ਚ 133 ਦੌੜਾਂ ਦੇ ਟੀਚੇ ਦੇ ਜਵਾਬ 'ਚ ਇਹ ਕਮਾਲ ਸ਼ਿਵਮ ਦੁਬੇ ਨੇ 18ਵੇਂ ਓਵਰ ਦੀ ਤੀਜੀ ਗੇਂਦ 'ਤੇ ਛੱਕਾ ਜੜਦੇ ਹੋਏ ਕੀਤਾ ਸੀ। ਹੁਣ ਤੀਜੇ ਟੀ-20 'ਚ ਰੋਹਿਤ ਸ਼ਰਮਾ ਨੇ ਸੁਪਰ ਓਵਰ ਦੀ ਆਖ਼ਰੀ ਗੇਂਦ 'ਤੇ ਛੱਕਾ ਜੜਦੇ ਹੋਏ ਜਿੱਤ ਦਿਵਾਈ।
PunjabKesari
ਭਾਰਤੀ ਟੀਮ ਹੁਣ ਸ਼ੁੱਕਰਵਾਰ (31 ਜਨਵਰੀ) ਨੂੰ ਚੌਥਾ ਮੈਚ ਵੇਲਿੰਗਟਨ 'ਚ ਅਤੇ ਪੰਜਵਾਂ ਅਤੇ ਆਖਰੀ ਮੈਚ ਐਤਵਾਰ ਨੂੰ (2 ਫਰਵਰੀ) ਨੂੰ ਮਾਊਂਟ ਮੈਉਂਗਨੀ 'ਚ ਖੇਡੇਗੀ।


Tarsem Singh

Content Editor

Related News