ਮੈਦਾਨ ''ਚ ਅਭਿਆਸ ਕਰਨ ਉੱਤਰੇ ਰੋਹਿਤ ਸ਼ਰਮਾ, ਕਿਹਾ- ਇੱਥੇ ਗਰਮੀ ਬਹੁਤ ਹੈ

08/31/2020 2:27:08 AM

ਨਵੀਂ ਦਿੱਲੀ- ਕੋਰੋਨਾ ਮਹਾਮਾਰੀ ਦੇ ਦੌਰਾਨ 19 ਸਤੰਬਰ ਤੋਂ ਸ਼ੁਰੂ ਹੋ ਰਹੇ ਇੰਡੀਆ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 'ਚ ਹਿੱਸਾ ਲੈਣ ਪਹੁੰਚੇ ਖਿਡਾਰੀਆਂ ਨੂੰ 7 ਦਿਨ ਦੇ ਕੁਆਰੰਟੀਨ 'ਚੋਂ ਲੰਘਣਾ ਪਿਆ। ਇੱਥੇ ਚੇਨਈ ਦੀ ਟੀਮ ਨੂੰ ਛੱਡ ਬਾਕੀ ਸਾਰੀਆਂ ਟੀਮਾਂ ਮੈਦਾਨ 'ਤੇ ਵਾਪਸ ਆ ਗਈਆਂ ਹਨ। ਅਜਿਹੇ 'ਚ ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਨੇ ਦੁਬਈ ਦੇ ਮੌਸਮ ਨੂੰ ਲੈ ਕੇ ਗੱਲ ਕਹੀ ਹੈ।


ਦਰਅਸਲ, ਅਭਿਆਸ ਤੋਂ ਬਾਅਦ ਰੋਹਿਤ ਨੇ ਕਿਹਾ ਕਿ ਇਹ ਸੱਚਮੁੱਚ ਬਹੁਤ ਹੀ ਵਧੀਆ ਅਨੁਭਵ ਸੀ, ਸਿਰਫ ਮੈਦਾਨ 'ਤੇ ਜਾ ਕੇ ਹੀ ਬਹੁਤ ਵਧੀਆ ਮਹਿਸੂਸ ਹੋਇਆ। ਭਾਵੇਂ ਹੀ ਇਕ ਘੰਟੇ ਦੇ ਲਈ ਸਾਨੂੰ ਉੱਥੇ ਸਮਾਂ ਮਿਲਿਆ ਪਰ ਅਸੀਂ ਇਸ ਦਾ ਪੂਰਾ ਫਾਇਦਾ ਲਿਆ। ਰੋਹਿਤ ਨੇ ਯੂ. ਏ. ਈ. ਦੇ ਮੌਸਮ ਦੇ ਵਾਰੇ 'ਚ ਗੱਲ ਕਰਦੇ ਹੋਏ ਕਿਹਾ ਕਿ ਇਥੇ ਬਹੁਤ ਗਰਮੀ ਹੈ ਇਸ ਦੀ ਵਜ੍ਹਾ ਨਾਲ ਅਸੀਂ ਪਹਿਲਾਂ ਹੀ ਤੈਅ ਕਰ ਰਹੇ ਹਾਂ ਕਿ ਕੰਡੀਸ਼ਨ ਦੇ ਅਨੁਸਾਰ ਢੱਲ ਜਾਈਏ। ਇੱਥੇ ਜੋ ਪਿੱਚਾਂ ਹਨ ਤੇ ਬਾਕੀ ਸਾਰੀਆਂ ਚੀਜ਼ਾਂ ਉਸਦੇ ਹਿਸਾਬ ਨਾਲ ਤਾਲ-ਮੇਲ ਬਿਠਾ ਲਿਆ ਜਾਵੇ। ਸ਼ੁਰੂਆਤ ਦੇ ਕੁਝ ਦਿਨ ਬਹੁਤ ਵਧੀਆ ਰਹਿਣ ਵਾਲੇ ਹਨ। ਆਬੂ ਧਾਬੀ 'ਚ ਰੋਹਿਤ ਨੇ ਮੈਦਾਨ 'ਤੇ ਟੀਮ ਦੀ ਅਗਵਾਈ ਕੀਤੀ। ਉਨ੍ਹਾਂ ਨੇ ਬੱਲੇਬਾਜ਼ੀ ਦਾ ਵੀ ਅਭਿਆਸ ਕੀਤਾ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਲੈਅ ਹਾਸਲ ਕਰਨ ਦੀ ਕੋਸ਼ਿਸ਼ ਕੀਤੀ।

Gurdeep Singh

This news is Content Editor Gurdeep Singh