ਰੋਹਿਤ ਸ਼ਰਮਾ ਦੀ ਟਾਪ-10 ’ਚ ਵਾਪਸੀ, ਅਸ਼ਵਿਨ ਨੇ ਨੰਬਰ 1 ''ਤੇ ਆਪਣੀ ਸਥਿਤੀ ਕੀਤੀ ਮਜ਼ਬੂਤ

07/20/2023 12:22:03 PM

ਦੁਬਈ (ਭਾਸ਼ਾ)– ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਆਪਣੇ 10ਵੇਂ ਟੈਸਟ ਸੈਂਕੜੇ ਦੇ ਦਮ ’ਤੇ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੀ ਟੈਸਟ ਬੱਲੇਬਾਜ਼ਾਂ ਦੀ ਰੈਂਕਿਗ ’ਚ ਟਾਪ-10 ’ਚ ਵਾਪਸੀ ਕੀਤੀ ਹੈ ਜਦਕਿ ਵੈਸਟਇੰਡੀਜ਼ ਵਿਰੁੱਧ ਲੜੀ ਦੇ ਪਹਿਲੇ ਮੈਚ ’ਚ 12 ਵਿਕਟਾਂ ਲੈਣ ਵਾਲੇ ਆਰ. ਅਸ਼ਵਿਨ ਨੇ ਗੇਂਦਬਾਜ਼ਾਂ ਦੀ ਸੂਚੀ ’ਤੇ ਨੰਬਰ-1 ’ਤੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਭਾਰਤੀ ਬੱਲੇਬਾਜ਼ਾਂ 'ਚ ਰੋਹਿਤ ਚੋਟੀ 'ਤੇ ਹਨ। ਰੋਹਿਤ 751 ਰੇਟਿੰਗ ਅੰਕ ਲੈ ਕੇ 3 ਸਥਾਨ ਉੱਪਰ 10ਵੇਂ ਨੰਬਰ ’ਤੇ ਪਹੁੰਚ ਗਿਆ ਹੈ। ਆਪਣੇ ਡੈਬਿਊ ਮੈਚ ’ਚ ਹੀ 171 ਦੌੜਾਂ ਦੀ ਸ਼ਾਨਦਾਰ ਪਾਰੀ ਖੇਡਣ ਵਾਲੇ 21 ਸਾਲਾ ਯਸ਼ਸਵੀ ਜਾਇਸਵਾਲ ਨੇ ਵੀ ਬੱਲੇਬਾਜ਼ਾਂ ਦੀ ਸੂਚੀ ’ਚ ਸਥਾਨ ਹਾਸਲ ਕੀਤਾ ਹੈ। ਉਹ 420 ਅੰਕ ਲੈ ਕੇ 73ਵੇਂ ਸਥਾਨ ’ਤੇ ਹੈ। ਭਾਰਤੀ ਬੱਲੇਬਾਜ਼ਾਂ 'ਚ ਰੋਹਿਤ ਤੋਂ ਬਾਅਦ ਰਿਸ਼ਭ ਪੰਤ ਦਾ ਨੰਬਰ ਆਉਂਦਾ ਹੈ, ਜੋ ਇਕ ਸਥਾਨ ਖਿਸਕ ਕੇ 11ਵੇਂ ਸਥਾਨ 'ਤੇ ਆ ਗਿਆ ਹੈ। 

ਵਿਰਾਟ ਕੋਹਲੀ 711 ਅੰਕਾਂ ਨਾਲ 14ਵੇਂ ਸਥਾਨ ’ਤੇ ਬਣਿਆ ਹੋਇਆ। ਅਸ਼ਵਿਨ ਨੇ ਬੇਜੋੜ ਪ੍ਰਦਰਸ਼ਨ ਨਾਲ ਟੈਸਟ ਗੇਂਦਬਾਜ਼ਾਂ ਦੀ ਸੂਚੀ ’ਚ ਚੋਟੀ ’ਤੇ ਆਪਣਾ ਸਥਾਨ ਮਜ਼ਬੂਤ ਕੀਤਾ ਹੈ। ਉਸਦੇ 884 ਅੰਕ ਹਨ ਤੇ ਉਸ ਨੇ ਦੂਜੇ ਨੰਬਰ ’ਤੇ ਕਾਬਜ਼ ਆਸਟਰੇਲੀਅਨ ਕਪਤਾਨ ਪੈਟ ਕਮਿੰਸ ’ਤੇ 56 ਅੰਕਾਂ ਦੀ ਬੜ੍ਹਤ ਬਣਾ ਲਈ ਹੈ। ਰਵਿੰਦਰ ਜਡੇਜਾ ਨੇ ਪਹਿਲੇ ਮੈਚ ਵਿੱਚ ਪੰਜ ਵਿਕਟਾਂ ਲਈਆਂ, ਜਿਸ ਨਾਲ ਉਹ 779 ਅੰਕਾਂ ਨਾਲ ਤਿੰਨ ਸਥਾਨ ਉੱਪਰ ਚੜ੍ਹ ਕੇ 7ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਜਡੇਜਾ ਆਲਰਾਊਂਡਰ ਦੀ ਸੂਚੀ 'ਚ 449 ਅੰਕਾਂ ਨਾਲ ਚੋਟੀ 'ਤੇ ਬਰਕਰਾਰ ਹੈ। ਉਸ ਨੇ ਦੂਜੇ ਨੰਬਰ 'ਤੇ ਮੌਜੂਦ ਆਪਣੇ ਜੋੜੀਦਾਰ ਅਸ਼ਵਿਨ 'ਤੇ 87 ਅੰਕਾਂ ਦੀ ਬੜ੍ਹਤ ਬਣਾ ਲਈ ਹੈ। ਅਸ਼ਵਿਨ ਦੇ 362 ਅੰਕ ਹਨ। 

cherry

This news is Content Editor cherry