ਰੋਹਿਤ ਸ਼ਰਮਾ ਨੂੰ ਨਿਊਜ਼ੀਲੈਂਡ ਵਿਰੁੱਧ ਟੈਸਟ ਸੀਰੀਜ਼ ''ਚ ਆਰਾਮ, ਇਸ ਖਿਡਾਰੀ ਨੂੰ ਸੌਂਪੀ ਜਾਵੇਗੀ ਕਪਤਾਨੀ

11/12/2021 1:28:05 AM

ਨਵੀਂ ਦਿੱਲੀ- ਰੋਹਿਤ ਸ਼ਰਮਾ ਨੂੰ ਨਿਊਜ਼ੀਲੈਂਡ ਵਿਰੁੱਧ ਹੋਣ ਵਾਲੀ ਟੈਸਟ ਸੀਰੀਜ਼ ਤੋਂ ਆਰਾਮ ਦਿੱਤਾ ਗਿਆ ਹੈ। ਉਸਦੀ ਜਗ੍ਹਾ ਅਜਿਕੰਯ ਰਹਾਣੇ ਭਾਰਤੀ ਟੀਮ ਦੀ ਅਗਵਾਈ ਕਰੇਗਾ। ਚੋਣਕਰਤਾ ਪਹਿਲਾਂ ਹੀ ਕਾਨਪੁਰ ਵਿਚ ਹੋਣ ਵਾਲੇ ਪਹਿਲੇ ਟੈਸਟ ਵਿਚ ਵਿਰਾਟ ਕੋਹਲੀ ਨੂੰ ਆਰਾਮ ਦੇਣ ਦਾ ਫੈਸਲਾ ਕਰ ਚੁੱਕੇ ਹਨ ਪਰ ਹੁਣ ਰੋਹਿਤ ਸ਼ਰਮਾ ਦੇ ਕੰਮਕਾਰਜ ਨੂੰ ਦੇਖਦੇ ਹੋਏ ਬੀ. ਸੀ. ਸੀ. ਆਈ. ਨੇ ਉਸ ਨੂੰ ਵੀ ਪੂਰੀ ਟੈਸਟ ਸੀਰੀਜ਼ ਤੋਂ ਬਾਹਰ ਰੱਖਣ ਦਾ ਫੈਸਲਾ ਕੀਤਾ ਹੈ।

ਇਹ ਖ਼ਬਰ ਪੜ੍ਹੋ- ਦੱਖਣੀ ਅਫਰੀਕਾ ਨੇ ਭਾਰਤ-ਏ ਵਿਰੁੱਧ ਤਿੰਨ ਮੈਚਾਂ ਦੀ ਸੀਰੀਜ਼ ਦੇ ਲਈ ਟੀਮ ਦਾ ਕੀਤਾ ਐਲਾਨ

PunjabKesari
ਬੀ. ਸੀ. ਸੀ. ਆਈ. ਪ੍ਰਬੰਧਨ ਇਸ ਟੈਸਟ ਸੀਰੀਜ਼ ਦੇ ਦੌਰਾਨ ਨਵੇਂ ਬੱਲੇਬਾਜ਼ਾਂ ਨੂੰ ਮੌਕ ਦੇਣ ਦੇ ਮੂਡ 'ਚ ਹੈ। ਇਸ ਸੀਰੀਜ਼ ਦੇ ਤਹਿਤ ਗੇਂਦਬਾਜ਼ੀ ਵਿਭਾਗ ਵਿਚ ਵੀ ਨਵੇਂ ਗੇਂਦਬਾਜ਼ ਹੋਣਗੇ। ਗੇਂਦਬਾਜ਼ ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ, ਰਿਸ਼ਭ ਪੰਤ ਤੇ ਸ਼ਾਰਦੁਲ ਠਾਕੁਰ ਪਹਿਲਾਂ ਹੀ ਟੈਸਟ ਸੀਰੀਜ਼ ਤੋਂ ਬਾਹਰ ਹੋਣ ਦੇ ਲਈ ਤਿਆਰ ਹਨ। ਸੂਤਰਾਂ ਦੇ ਅਨੁਸਾਰ ਕੋਹਲੀ ਨੇ ਪਹਿਲੇ ਟੈਸਟ ਵਿਚ ਆਰਾਮ ਦੀ ਮੰਗ ਕਰਨ ਤੋਂ ਬਾਅਦ ਸਟੈਂਡ-ਇਨ ਕਪਤਾਨ ਨੂੰ ਲੈ ਕੇ ਲੰਮੀ ਚਰਚਾ ਹੋਈ ਸੀ। ਪਹਿਲੇ ਟੈਸਟ ਵਿਚ ਰੋਹਿਤ ਨੂੰ ਕਪਤਾਨੀ ਦੇਣ ਤੇ ਫਿਰ ਉਸ ਨੂੰ ਮੁੰਬਈ ਵਿਚ ਦੂਜੇ ਮੈਚ ਦੇ ਲਈ ਆਰਾਮ ਦੇਣ ਦਾ ਪ੍ਰਸਤਾਵ ਸੀ। 

ਇਹ ਖ਼ਬਰ ਪੜ੍ਹੋ- ਕੇਨ ਵਿਲੀਅਮਸਨ ਨੇ ਹਾਸਲ ਕੀਤੀ ਇਹ ਉਪਲੱਬਧੀ, ਇਨ੍ਹਾਂ ਖਿਡਾਰੀ ਦੇ ਰਿਕਾਰਡ ਦੀ ਕੀਤੀ ਬਰਾਬਰੀ

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News