ਰੋਹਿਤ ਨੇ ਆਪਣੇ ਨਾਂ ਕੀਤੀ ਵੱਡੀ ਉਪਲੱਬਧੀ, ਭਾਰਤ ਨੂੰ ਦਿਵਾਈ ਲਗਾਤਾਰ 14ਵੀਂ ਜਿੱਤ

03/14/2022 8:59:06 PM

ਨਵੀਂ ਦਿੱਲੀ- ਕ੍ਰਿਕਟ ਦੇ ਸਾਰੇ ਸਵਰੂਪਾਂ (ਵਨ ਡੇ, ਟੈਸਟ, ਟੀ-20) ਭਾਰਤ ਦੇ ਨਵੇਂ ਨਿਯੁਕਤ ਕਪਤਾਨ ਰੋਹਿਤ ਸ਼ਰਮਾ ਨੇ ਸ਼੍ਰੀਲੰਕਾ ਦੇ ਵਿਰੁੱਧ ਸੋਮਵਾਰ ਨੂੰ ਬੈਂਗਲੁਰੂ ਵਿਚ ਪਿੰਕ ਬਾਲ ਟੈਸਟ ਮੈਚ ਜਿੱਤ ਨੂੰ ਮਿਲਾ ਕੇ ਬਤੌਰ ਕਪਤਾਨ ਭਾਰਤ ਨੂੰ ਲਗਾਤਾਰ 14ਵੀਂ ਜਿੱਤ ਦਿਵਾਈ। ਬਤੌਰ ਕਪਤਾਨ ਰੋਹਿਤ ਦੀਆਂ ਪਿਛਲੀਆਂ ਪੰਜ ਸੀਰੀਜ਼ 'ਤੇ ਨਜ਼ਰ ਮਾਰੀਏ ਤਾਂ ਹਰ ਸੀਰੀਜ਼ ਵਿਚ ਭਾਰਤ ਨੇ ਵਿਰੋਧੀ ਟੀਮ ਨੂੰ ਕਲੀਨ ਸਵੀਪ ਕੀਤਾ।

ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ : ਇੰਗਲੈਂਡ ਨੂੰ ਹਰਾ ਕੇ ਦੱ. ਅਫਰੀਕਾ ਨੇ ਮਹਿਲਾ ਵਿਸ਼ਵ ਕੱਪ 'ਚ ਜਿੱਤ ਦੀ ਲਗਾਈ ਹੈਟ੍ਰਿਕ
ਪਿਛਲੇ ਸਾਲ ਨਵੰਬਰ-ਦਸੰਬਰ ਵਿਚ ਰੋਹਿਤ ਸ਼ਰਮਾ ਨੇ ਨਿਊਜ਼ੀਲੈਂਡ ਦੇ ਵਿਰੁੱਧ ਤਿੰਨ ਮੈਚਾਂ ਦੀ ਘਰੇਲੂ ਟੀ-20 ਸੀਰੀਜ਼ ਦੇ ਲਈ ਕਪਤਾਨੀ ਸੰਭਾਲੀ, ਜਿਸ ਵਿਚ ਭਾਰਤ ਨੇ ਨਿਊਜ਼ੀਲੈਂਡ ਨੂੰ 3-0 ਨਾਲ ਹਰਾਇਆ। ਉਸ ਤੋਂ ਬਾਅਦ ਭਾਰਤ ਨੇ ਫਰਵਰੀ ਵਿਚ ਤਿੰਨ ਵਨ ਡੇ ਅਤੇ ਤਿੰਨ ਟੀ-20 ਮੈਚਾਂ ਦੇ ਲਈ ਵੈਸਟਇੰਡੀਜ਼ ਦੀ ਮੇਜ਼ਬਾਨੀ ਕੀਤੀ ਅਤੇ ਦੋਵਾਂ ਹੀ ਸੀਰੀਜ਼ਾਂ ਨੂੰ 3-0 ਨਾਲ ਕਲੀਨ ਸਵੀਪ ਕੀਤਾ ਅਤੇ ਹੁਣ ਸ਼੍ਰੀਲੰਕਾ ਨੂੰ ਟੀ-20 ਅਤੇ ਟੈਸਟ ਸੀਰੀਜ਼ ਵਿਚ ਕਲੀਨ ਸਵੀਪ ਕੀਤਾ। 

ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ : ਸਿਦਰਾ ਦੇ ਸੈਂਕੜੇ ਦੇ ਬਾਵਜੂਦ ਬੰਗਲਾਦੇਸ਼ ਤੋਂ ਹਾਰਿਆ ਪਾਕਿ

ਭਾਰਤ ਨੇ ਟੀ-20 ਸੀਰੀਜ਼ ਵਿਚ 3-0 ਅਤੇ ਟੈਸਟ ਟੈਸਟ ਸੀਰੀਜ਼ ਨੂੰ 2-0 ਨਾਲ ਕਲੀਨ ਸਵੀਪ ਕੀਤਾ। ਜ਼ਿਕਰਯੋਗ ਹੈ ਕਿ ਰੋਹਿਤ ਟੀ-20 ਅਤੇ ਵਨ ਡੇ ਮੈਚਾਂ ਵਿਚ ਤਾਂ ਪਹਿਲੇ ਭਾਰਤ ਕਰ ਚੁੱਕਿਆ ਹੈ ਪਰ ਉਨ੍ਹਾਂ ਨੇ ਪਹਿਲੀ ਵਾਰ ਟੈਸਟ ਕਪਤਾਨੀ ਸੰਭਾਲੀ। ਉਸਦੀ ਟੈਸਟ ਕਪਤਾਨੀ ਵਿਸ਼ੇਸ਼ਤਾ ਦੀ ਗੱਲ ਕਰੀਏ ਤਾਂ ਭਾਰਤ ਨੇ ਸ਼੍ਰੀਲੰਕਾ ਨੂੰ ਦੋਵਾਂ ਹੀ ਟੈਸਟ ਮੈਚਾਂ ਵਿਚ ਸਿਰਫ ਤਿੰਨ ਦਿਨ ਦੇ ਅੰਦਰ ਵੱਡੇ ਅੰਤਰ ਨਾਲ ਹਰਾ ਦਿੱਤਾ, ਜੋ ਬਤੌਰ ਕਪਤਾਨ ਵੱਡੀ ਉਪਲੱਬਧੀ ਹੈ।
 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 

Gurdeep Singh

This news is Content Editor Gurdeep Singh