ਵਿਸ਼ਵ ਟੀ-20 ''ਚ ਅਜੇ ਹੈ ਸਮਾਂ, ਵਰਤਮਾਨ ਸੀਰੀਜ਼ ਜਿੱਤਣ ''ਤੇ ਧਿਆਨ : ਰੋਹਿਤ

12/10/2019 5:19:29 PM

ਮੁੰਬਈ— ਰੋਹਿਤ ਸ਼ਰਮਾ ਵਿਸ਼ਵ ਟੀ-20 ਨੂੰ ਲੈ ਕੇ ਆਪਣੀਆਂ ਰਾਤਾਂ ਦੀ ਨੀਂਦ ਨਹੀਂ ਗੁਆ ਰਹੇ ਹਨ ਕਿਉਂਕਿ ਇਸ ਵੱਕਾਰੀ ਟੂਰਨਾਮੈਂਟ 'ਚ ਅਜੇ ਕਾਫੀ ਸਮਾਂ ਹੈ ਅਤੇ ਇਸ ਦੀ ਵਜ੍ਹਾ ਉਨ੍ਹਾਂ ਦਾ ਧਿਆਨ ਬੁੱਧਵਾਰ ਨੂੰ ਇੱਥੇ ਵੈਸਟਇੰਡੀਜ਼ ਦੇ ਖਿਲਾਫ ਹੋਣ ਵਾਲੇ ਤੀਜੇ ਅਤੇ ਫੈਸਲਾਕੁੰਨ ਟੀ-20 'ਤੇ ਹੈ ਜਿੱਥੇ ਭਾਰਤ ਕੋਲ ਸੀਰੀਜ਼ ਜਿੱਤਣ ਦਾ ਮੌਕਾ ਹੈ।

ਭਾਰਤ ਦੋ ਵਾਰ ਦੇ ਵਿਸ਼ਵ ਟੀ-20 ਚੈਂਪੀਅਨ ਵੈਸਟਇੰਡੀਜ਼ ਨਾਲ ਇੱਥੇ ਫੈਸਲਾਕੁੰਨ ਤੀਜੇ ਮੈਚ 'ਚ ਭਿੜੇਗਾ ਅਤੇ ਇਸ 'ਚ ਵੀ ਵੱਕਾਰੀ ਟੀ-20 ਵਿਸ਼ਵ ਕੱਪ ਲਈ ਸਹੀ ਸੰਯੋਜਨ ਹਾਸਲ ਕਰਨ ਦੀ ਕੋਸ਼ਿਸ਼ ਜਾਰੀ ਰਹੇਗੀ। ਰੋਹਿਤ ਨੇ ਤੀਜੇ ਟੀ-20 ਦੀ ਪੂਰਬਲੀ ਸ਼ਾਮ 'ਤੇ ਮੰਗਲਵਾਰ ਨੂੰ ਕਿਹਾ ਕਿ ਮੈਂ ਇੱਥੇ ਲਗਾਤਾਰ ਇਹ ਕਹਿੰਦੇ ਨਹੀਂ ਰਹਿਣਾ ਚਾਹੁੰਦਾ ਕਿ ਅਸੀ (ਟੀ-20) ਵਿਸ਼ਵ ਕੱਪ ਲਈ ਟੀਮ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ 'ਚ ਅਜੇ ਵੀ ਕਾਫੀ ਸਮਾਂ ਹੈ। ਸਾਨੂੰ ਸੀਰੀਜ਼ ਜਿੱਤਣ ਤੇ ਧਿਆਨ ਕੇਂਦਰ ਕਰਨ ਦੀ ਜ਼ਰੂਰਤ ਹੈ ਅਤੇ ਅੱਗੇ ਵਧਦੇ ਹੋਏ ਅਸੀਂ ਇਸ ਤੋਂ ਚੰਗੀ ਸਥਿਤੀ 'ਚ ਰਹਾਂਗੇ।

Tarsem Singh

This news is Content Editor Tarsem Singh