ਰੋਹਿਤ ਸ਼ਰਮਾ ਸਣੇ ਟੀਮ ਇੰਡੀਆ ਦੇ ਇਨ੍ਹਾਂ ਖਿਡਾਰੀਆਂ ਨੇ ਖਾਧਾ ਬੀਫ਼! ਵਾਇਰਲ ਹੋਈ ਬਿੱਲ ਦੀ ਤਸਵੀਰ

01/03/2021 2:13:17 PM

ਸਪੋਰਟਸ ਡੈਸਕ— ਆਸਟਰੇਲੀਆ ਦੌਰੇ ’ਤੇ ਗਈ ਭਾਰਤੀ ਕ੍ਰਿਕਟ ਟੀਮ ਦੇ ਕੁਝ ਖਿਡਾਰੀਆਂ ’ਤੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਬਣਾਏ ਗਏ ਪ੍ਰੋਟੋਕਾਲ ਦੀ ਉਲੰਘਣਾ ਦਾ ਦੋਸ਼ ਲੱਗਾ ਸੀ। ਇਸ ਨੂੰ ਲੈ ਕੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਆਪਣੇ ਖਿਡਾਰੀਆਂ ਦਾ ਬਚਾਅ ਕਰਦੇ ਹੋਏ ਕਿਹਾ ਸੀ ਕਿ ਟੀਮ ਇੰਡੀਆ ਕੋਵਿਡ-19 ਦੇ ਨਿਯਮਾਂ ਤੋਂ ਚੰਗੀ ਤਰ੍ਹਾਂ ਵਾਕਫ਼ ਹੈ ਤੇ ਉਸ ਨੇ ਕਿਸੇ ਵੀ ਨਿਯਮ ਦੀ ਉਲੰਘਣਾ ਨਹੀਂ ਕੀਤੀ ਹੈ। ਹੁਣ ਟੀਮ ਇੰਡੀਆ ਦੇ ਕੁਝ ਖਿਡਾਰੀ ਫਿਰ ਮੁਸੀਬਤ ’ਚ ਹਨ। ਦਰਅਸਲ, ਭਾਰਤੀ ਓਪਨਰ ਰੋਹਿਤ ਸ਼ਰਮਾ ਸਮੇਤ ਕੁਝ ਭਾਰਤੀ ਖਿਡਾਰੀਆਂ ’ਤੇ ਬੀਫ਼ ਖਾਣ ਦੇ ਦੋਸ਼ ਲੱਗ ਰਹੇ ਹਨ।
ਇਹ ਵੀ ਪੜ੍ਹੋ : AUS ਖ਼ਿਲਾਫ਼ ਰੋਹਿਤ ਤੀਜੇ ਟੈਸਟ ’ਚ ਇਤਿਹਾਸ ਰਚਦੇ ਹੋਏ ਬਣਾ ਸਕਦੇ ਹਨ ਇਹ ਵਰਲਡ ਰਿਕਾਰਡ

ਹਾਲ ਹੀ ’ਚ ਇਕ ਟਵਿੱਟਰ ਯੂਜ਼ਰ ਨੇ ਇਕ ਰੈਸਟੋਰੈਂਟ ’ਚ ਖਾਣਾ ਖਾਣ ਗਈ ਭਾਰਤੀ ਟੀਮ ਦੇ ਖਿਡਾਰੀਆਂ ਜਿਸ ’ਚ ਰੋਹਿਤ ਸ਼ਰਮਾ, ਰਿਸ਼ਭ ਪੰਤ, ਸ਼ੁੱਭਮਨ ਗਿੱਲ, ਪਿ੍ਰਥਵੀ ਸ਼ਾਅ ਤੇ ਨਵਦੀਪ ਸੈਨੀ ਮੌਜੂਦ ਸਨ, ਦਾ ਬਿੱਲ ਅਦਾ ਕਰਨ ਦੀ ਗੱਲ ਕਹੀ ਸੀ। ਇਸ ਦੌਰਾਨ ਪ੍ਰਸ਼ੰਸਕ ਨੇ ਇਹ ਵੀ ਕਿਹਾ ਸੀ ਕਿ ਉਨ੍ਹਾਂ ਨੇ ਪੰਤ ਨੂੰ ਜੱਫੀ ਵੀ ਪਾਈ ਸੀ ਜਿਸ ਤੋਂ ਬਾਅਦ ਉਹ ਇਸ ਗੱਲ ਤੋਂ ਮੁਕਰ ਗਿਆ। ਪਰ ਹੁਣ ਭਾਰਤੀ ਟੀਮ ਦੇ ਇਨ੍ਹਾਂ ਖਿਡਾਰੀਆਂ ਦੇ ਖਾਣੇ ਦੇ ਬਿੱਲ ਦੀ ਇਕ ਤਸਵੀਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਜਿਸ ’ਚ ਬੀਫ਼ ਦੇ ਵੀ ਪੈਸੇ ਜੋੜੇ ਗਏ ਹਨ। ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਬਿੱਲ ’ਚ ਬੀਫ਼ ਦੇ ਪੈਸੇ ਗ਼ਲਤੀ ਨਾਲ ਜੋੜੇ ਗਏ ਸਨ ਜਾਂ ਇਹ ਬਿੱਲ ਕਿਸੇ ਹੋਰ ਦਾ ਹੈ।
ਇਹ ਵੀ ਪੜ੍ਹੋ : IND vs AUS : ਮੀਂਹ ਕਾਰਨ ਐਤਵਾਰ ਨੂੰ ਅਭਿਆਸ ਨਹੀਂ ਕਰ ਸਕੀ ਭਾਰਤੀ ਟੀਮ

ਇਸ ਤਸਵੀਰ ਦੇ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਦੇ ਬਾਅਦ ਟਵਿੱਟਰ ’ਤੇ ਰੋਹਿਤ ਸ਼ਰਮਾ ਤੇ ਬੀਫ਼ ਵਾਲਾ ਹੈਸ਼ਟੈਗ ਟ੍ਰੈਂਡ ਕਰਨ ਲੱਗਾ। ਇਸ ਦੌਰਾਨ ਕੁਝ ਲੋਕਾਂ ਨੇ ਰੋਹਿਤ ਸ਼ਰਮਾ ਤੇ ਉਸ ਦੇ ਸਾਥੀਆਂ ਦੀ ਆਲੋਚਨਾ ਕੀਤੀ ਜਦਕਿ ਕੁਝ ਲੋਕਾਂ ਨੇ ਇਸ ਮਾਮਲੇ ’ਚ ਉਨ੍ਹਾਂ ਦਾ ਸਪੋਰਟ ਕੀਤਾ ਹੈ। ਵੇਖੋ ਲੋਕਾਂ ਦੇ ਟਵਿੱਟਰ ’ਤੇ ਕੁਮੈਂਟਸ :-

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh