... ਤਾਂ ਇਸ ਕਾਰਨ ਯੂ. ਏ. ਈ. ਤੋਂ ਮੁੰਬਈ ਪਰਤੇ ਸਨ ਰੋਹਿਤ, ਹੁਣ ਆਇਆ ਸਭ ਤੋਂ ਵੱਡਾ ਸੱਚ ਸਾਹਮਣੇ

11/25/2020 6:52:11 PM

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਦੇ ਓਪਨਰ ਰੋਹਿਤ ਸ਼ਰਮਾ ਆਈ. ਪੀ. ਐੱਲ. ਖ਼ਤਮ ਹੋਣ ਦੇ ਬਾਅਦ ਆਸਟਰੇਲੀਆ ਜਾਣ ਦੀ ਜਗ੍ਹਾ ਭਾਰਤ ਵਾਪਸ ਪਰਤ ਆਏ ਸਨ। ਹੁਣ ਇਸ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਲੱਗਾ ਹੈ ਜੋ ਉਨ੍ਹਾਂ ਦੀ ਸੱਟ ਨਾਲ ਸਬੰਧਤ ਨਹੀਂ ਹੈ। ਰਿਪੋਰਟਸ ਮੁਤਾਬਕ ਰੋਹਿਤ ਦੇ ਪਿਤਾ ਕੋਰੋਨਾ ਵਾਇਰਸ ਤੋਂ ਪੀੜਤ ਸਨ ਅਤੇ ਇਸ ਕਾਰਨ ਰੋਹਿਤ ਘਰ ਪਰਤ ਆਏ ਸਨ। ਫ਼ਿਲਹਾਲ ਰੋਹਿਤ ਨੈਸ਼ਨਲ ਕ੍ਰਿਕਟ ਅਕੈਡਮੀ 'ਚ ਰਿਹੈਬ ਤੋਂ ਗੁਜ਼ਰ ਰਹੇ ਹਨ। ਉਨ੍ਹਾਂ ਨੂੰ ਆਈ. ਪੀ. ਐੱਲ. ਦੇ ਦੌਰਾਨ ਹੈਮਸਟਿੰ੍ਰਗ ਦੀ ਇੰਜਰੀ ਹੋਈ ਸੀ।
ਇਹ ਵੀ ਪੜ੍ਹੋ : ਟ੍ਰੇਨਿੰਗ ਲਈ ਰੋਜ਼ 80 ਕਿਲੋਮੀਟਰ ਦਾ ਸਫ਼ਰ ਤੈਅ ਕਰਦੀ ਸੀ ਝੂਲਨ, ਜਾਣੋ ਉਸ ਦੇ ਸੰਘਰਸ਼ ਤੋਂ ਸਫਲਤਾ ਦੇ ਸਫ਼ਰ ਬਾਰੇ

ਪੱਤਰਕਾਰ ਬੋਰੀਆ ਮਜੂਮਦਾਰ ਮੁਤਾਬਕ ਰੋਹਿਤ ਦੇ ਪਿਤਾ ਕੋਵਿਡ-19 ਨਾਲ ਝੂਝ ਰਹੇ ਸਨ ਅਤੇ ਇਸੇ ਕਾਰਨ ਉਹ ਦੇਸ਼ ਪਰਤ ਆਏ। ਬੋਰੀਆ ਦੇ ਹਵਾਲੇ ਤੋਂ ਇਕ ਰਿਪੋਰਟ 'ਚ ਕਿਹਾ ਗਿਆ ਕਿ ਰੋਹਿਤ ਨੇ ਟੀਮ ਇੰਡੀਆ ਨਾਲ ਆਸਟਰੇਲੀਆ ਲਈ ਯਾਤਰਾ ਨਹੀਂ ਕੀਤੀ, ਮੁੰਬਈ ਇੰਡੀਅਨਜ਼ ਦੇ ਨਾਲ ਮੁੰਬਈ ਵਾਪਸ ਪਰਤ ਆਏ, ਕਿਉਂਕਿ ਉਨ੍ਹਾਂ ਦੇ ਪਿਤਾ ਨੂੰ ਕੋਵਿਡ ਸੀ। ਇਹ ਅਸਲੀਅਤ ਹੈ।
ਇਹ ਵੀ ਪੜ੍ਹੋ : ਸੰਗੀਤਾ ਫੋਗਟ ਨੂੰ ਵਿਆਹੁਣ ਅੱਜ ਜਾਣਗੇ ਪਹਿਲਵਾਨ ਬਜਰੰਗ, ਮਿਸਾਲ ਬਣੇਗਾ ਇਹ ਵਿਆਹ,ਜਾਣੋ ਕਿਵੇਂ

ਉਨ੍ਹਾਂ ਅੱਗੇ ਕਿਹਾ, ਉਸ ਤੋਂ ਬਾਅਦ, ਜੇਕਰ ਉਹ ਰੈੱਡ ਬਾਲ ਸੀਰੀਜ਼ ਨਹੀਂ ਖੇਡਣਾ ਚਾਹੁੰਦੇ ਸੀ, ਤਾਂ ਉਨ੍ਹਾਂ ਕੋਲ ਐੱਨ. ਸੀ. ਏ. ਦੀ ਯਾਤਰਾ ਕਰਨ ਦਾ ਕੋਈ ਕਾਰਨ ਨਹੀਂ ਸੀ। ਉਹ ਆਸਾਨੀ ਨਾਲ ਰਿਤਿਕਾ (ਪਤਨੀ) ਅਤੇ ਪਰਿਵਾਰ ਦੇ ਨਾਲ ਵਾਪਸ ਆ ਸਕਦੇ ਸਨ। ਇਸ ਲਈ ਇਹ ਕਹਿਣ ਦਾ ਕੋਈ ਕਾਰਨ ਨਹੀਂ ਹੈ ਕਿ ਰੋਹਿਤ ਲਾਲ ਗੇਂਦ ਦੀ ਸੀਰੀਜ਼ ਨਹੀਂ ਖੇਡਣਾ ਚਾਹੁੰਦੇ ਹਨ।

ਫ਼ਿਲਹਾਲ ਰੋਹਿਤ ਦੇ ਪਹਿਲੇ ਹੀ ਨਹੀਂ ਸਗੋਂ ਦੂਜੇ ਟੈਸਟ ਤੋਂ ਵੀ ਬਾਹਰ ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ। ਰੋਹਿਤ ਅਜੇ ਪੂਰੀ ਤਰ੍ਹਾਂ ਠੀਕ ਨਹੀਂ ਹੋਏ ਹਨ। ਅਜਿਹੇ 'ਚ ਉਨ੍ਹਾਂ ਨੂੰ ਆਸਟਰੇਲੀਆ ਜਾਣ 'ਚ ਦੇਰੀ ਹੋ ਸਕਦੀ ਸੀ। ਜਦਕਿ ਆਸਟਰੇਲੀਆ 'ਚ ਉਨ੍ਹਾਂ ਨੂੰ 14 ਦਿਨਾਂ ਦੇ ਕੁਆਰਨਟਾਈਨ ਨਿਯਮ ਦਾ ਪਾਲਨ ਵੀ ਕਰਨਾ ਹੋਵੇਗਾ। ਫ਼ਿਲਹਾਲ ਬੀ. ਸੀ. ਸੀ. ਆਈ. ਕ੍ਰਿਕਟ ਆਸਟਰੇਲੀਆ ਨਾਲ ਗੱਲ ਕਰ ਰਹੀ ਹੈ ਤਾਂ ਜੋ ਕੁਆਰਨਟਾਈਨ ਸਮੇਂ 'ਚ ਛੂਟ ਦਿੱਤੀ ਜਾ ਸਕੇ।

Tarsem Singh

This news is Content Editor Tarsem Singh