ਰੋਹਿਤ ਦੇ ਦੋਹਰਾ ਸੈਂਕੜਾ ਜੜਨ ''ਤੇ ਕੁਝ ਇਸ ਤਰ੍ਹਾਂ ਰਹੀ ਕੋਹਲੀ ਦੀ ਪ੍ਰਤੀਕਿਰਿਆ

10/20/2019 1:57:56 PM

ਸਪੋਰਟਸ ਡੈਸਕ— ਰਾਂਚੀ ਟੈਸਟ 'ਚ ਰੋਹਿਤ ਸ਼ਰਮਾ ਨੇ ਹਿਟ ਮੈਨ ਦਾ ਅਸਲੀ ਰੂਪ ਦਿਖਾਇਆ ਅਤੇ ਆਪਣੇ ਟੈਸਟ ਕਰੀਅਰ ਦਾ ਪਹਿਲਾ ਦੋਹਰਾ ਸੈਂਕੜਾ ਲਗਾਉਣ ਦਾ ਕਮਾਲ ਕਰ ਦਿਖਾਇਆ ਹੈ। ਲੰਚ ਤੋਂ ਪਹਿਲਾਂ ਰੋਹਿਤ ਸ਼ਰਮਾ 199 ਦੌੜਾਂ 'ਤੇ ਅਜੇਤੂ ਸਨ। ਅਜਿਹੇ 'ਚ ਜਦੋਂ ਲੰਚ ਦੇ ਬਾਅਦ ਮੈਚ ਸ਼ੁਰੂ ਹੋਇਆ ਤਾਂ ਰੋਹਿਤ ਨੇ ਪਹਿਲਾ ਓਵਰ ਮੇਡਨ ਖੇਡਿਆ। ਜਦਕਿ ਅਗਲਾ ਓਵਰ ਜਡੇਜਾ ਨੇ ਵੀ ਮੇਡਨ ਖੇਡਿਆ ਜਿਸ ਤੋਂ ਬਾਅਦ ਤੀਜੇ ਓਵਰ 'ਚ ਰੋਹਿਤ ਨੇ ਕਗਿਸੋ ਰਬਾਡਾ ਦੀ ਗੇਂਦ 'ਤੇ ਛੱਕਾ ਲਾ ਕੇ ਦੋਹਰਾ ਸੈਂਕੜਾ ਪੂਰਾ ਕਰਨ ਦਾ ਕਮਾਲ ਕਰ ਦਿਖਾਇਆ। ਰੋਹਿਤ ਸ਼ਰਮਾ ਦੇ ਦੋਹਰੇ ਸੈਂਕੜੇ ਨੂੰ ਦੇਖ ਕੇ ਭਾਰਤੀ ਟੀਮ 'ਚ ਮੌਜੂਦ ਵਿਰਾਟ ਕੋਹਲੀ ਖੜ੍ਹੇ ਹੋ ਕੇ ਰੋਹਿਤ ਦੇ ਦੋਹਰੇ ਸੈਂਕੜੇ ਦਾ ਜਸ਼ਨ ਮਨਾਉਂਦੇ ਦਿਖਾਈ ਦਿੱਤੇ।

Tarsem Singh

This news is Content Editor Tarsem Singh