ਰੋਹਿਤ ਨੇ ਲਗਾਇਆ 38ਵਾਂ ਅਰਧ ਸੈਂਕੜਾ, ਰੈਨਾ ਦੇ ਰਿਕਾਰਡ ਦੀ ਕੀਤੀ ਬਰਾਬਰੀ

10/01/2020 10:39:01 PM

ਨਵੀਂ ਦਿੱਲੀ- ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੇ ਆਪਣੀ ਸ਼ਾਨਦਾਰ ਲੈਅ ਨੂੰ ਬਰਕਰਾਰ ਰੱਖਦੇ ਹੋਏ ਕਿੰਗਜ਼ ਇਲੈਵਨ ਪੰਜਾਬ ਵਿਰੁੱਧ ਖੇਡੇ ਗਏ ਮੈਚ 'ਚ ਸ਼ਾਨਦਾਰ 70 ਦੌੜਾਂ ਬਣਾਈਆਂ। ਰੋਹਿਤ ਨੇ ਇਸਦੇ ਨਾਲ ਹੀ ਆਈ. ਪੀ. ਐੱਲ. ਕਰੀਅਰ ਦਾ ਆਪਣਾ 38ਵਾਂ ਅਰਧ ਸੈਂਕੜਾ ਪੂਰਾ ਕਰ ਲਿਆ। ਇਹ 192 ਮੈਚਾਂ 'ਚ ਟੀਚਾ ਹਾਸਲ ਕੀਤਾ ਹੈ।
ਆਈ. ਪੀ. ਐੱਲ. 'ਚ ਸਭ ਤੋਂ ਜ਼ਿਆਦਾ ਅਰਧ ਸੈਂਕੜੇ


44 ਡੇਵਿਡ ਵਾਰਨਰ
38 ਸੁਰੇਸ਼ ਰੈਨਾ
38 ਰੋਹਿਤ ਸ਼ਰਮਾ
37 ਸ਼ਿਖਰ ਧਵਨ
36 ਵਿਰਾਟ ਕੋਹਲੀ


ਆਈ. ਪੀ. ਐੱਲ. 'ਚ ਸਭ ਤੋਂ ਜ਼ਿਆਦਾ ਦੌੜਾਂ
5430 ਵਿਰਾਟ ਕੋਹਲੀ
5368 ਸੁਰੇਸ਼ ਰੈਨਾ
5068 ਰੋਹਿਤ ਸ਼ਰਮਾ
4793 ਡੇਵਿਡ ਵਾਰਨਰ
4648 ਸ਼ਿਖਰ ਧਵਨ
ਰੋਹਿਤ ਨੇ ਆਪਣੀ 70 ਦੌੜਾਂ ਦੀ ਪਾਰੀ ਦੇ ਦੌਰਾਨ 8 ਚੌਕੇ ਲਗਾਏ। ਇਸ ਦੌਰਾਨ ਆਈ. ਪੀ. ਐੱਲ. 'ਚ ਓਵਰ ਆਲ ਚੌਕੇ ਲਗਾਉਣ ਦੇ ਮਾਮਲੇ 'ਚ ਉਹ 6ਵੇਂ ਨੰਬਰ 'ਤੇ ਪਹੁੰਚ ਗਏ ਹਨ। ਰੋਹਿਤ ਦੇ ਨਾਂ ਹੁਣ 444 ਚੌਕੇ ਹੋ ਗਏ ਹਨ। ਉਨ੍ਹਾਂ ਨੇ ਰੌਬਿਨ ਉਥੱਪਾ ਨੂੰ ਪਿੱਛੇ ਛੱਡਿਆ।

Gurdeep Singh

This news is Content Editor Gurdeep Singh