ਰੋਹਿਤ ਨੇ ਇਕ ਸਾਲ ''ਚ 7 ਵੱਖ-ਵੱਖ ਦੇਸ਼ਾਂ ਦੀ ਟੀਮਾਂ ਖਿਲਾਫ ਲਾਏ ਸੈਂਕੜੇ, ਬਣਾਏ 5 ਵੱਡੇ ਰਿਕਾਰਡ

12/18/2019 6:19:14 PM

ਸਪੋਰਸਟ ਡੈਸਕ— ਵਿਸ਼ਾਖਾਪਟਨਮ 'ਚ ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦਾ ਬੱਲਾ ਇਕ ਵਾਰ ਫਿਰ ਵੈਸਟਇੰਡੀਜ਼ ਖਿਲਾਫ ਦੂਜੇ ਵਨ ਡੇ ਮੈਚ 'ਚ ਗਰਜਿਆ। ਰੋਹਿਤ ਵਨ-ਡੇ 'ਚ ਇਸ ਸਾਲ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਤਾਂ ਬਣੇ ਹੀ ਨਾਲ ਹੀ ਨਾਲ ਉਨ੍ਹਾਂ ਨੇ ਇਕ ਸਾਲ 'ਚ 7 ਵੱਖ ਵੱਖ ਦੇਸ਼ਾਂ ਦੀ ਟੀਮ ਖਿਲਾਫ ਸੈਂਕੜੇ ਲਗਾਉਣ ਦਾ ਇਕ ਅਨੋਖਾ ਰਿਕਾਰਡ ਵੀ ਆਪਣੇ ਨਾਂ ਕਰ ਲਿਆ। ਰੋਹਿਤ ਨੇ ਵਿਸ਼ਵ ਕੱਪ ਦੇ ਦੌਰਾਨ ਹੀ ਪੰਜ ਸੈਂਕੜੇ ਲਗਾਏ ਸਨ। ਉਸ ਤੋਂ ਬਾਅਦ ਸ਼੍ਰੀਲੰਕਾ ਅਤੇ ਵਿੰਡੀਜ਼ ਖਿਲਾਫ ਸੈਂਕੜੇ ਲਗਾ ਕੇ ਉਨ੍ਹਾਂ ਨੇ ਇਹ ਕੀਰਤੀਮਾਨ ਆਪਣੇ ਨਾਂ ਕਰ ਲਿਆ। ਵੇਖੋ ਰੋਹਿਤ ਵਲੋਂ ਸੈਂਕੜੇ ਦੇ ਨਾਲ ਬਣਾਏ ਗਏ ਕੁਝ ਵੱਡੇ ਰਿਕਾਰਡਜ਼-


ਸਾਲ ਦੇ 7 ਸੈਂਕੜੇ ਵੱਖ ਵੱਖ ਦੇਸ਼ਾਂ ਦੀ ਟੀਮਾਂ ਖਿਲਾਫ
133 ਬਨਾਮ ਆਸਟਰੇਲੀਆ
122* ਬਨਾਮ ਦੱਖਣੀ ਅਫਰੀਕਾ
140 ਬਨਾਮ ਪਾਕਿਸਤਾਨ
102 ਬਨਾਮ ਇੰਗਲੈਂਡ
104 ਬਨਾਮ ਬੰਗਲਾਦੇਸ਼
103 ਬਨਾਮ ਸ਼੍ਰਰੀਲੰਕਾ
159 ਬਨਾਮ ਵਿੰਡੀਜ਼

ਇਕ ਕੈਲੇਂਡਰ ਸਾਲ 'ਚ ਸਭ ਤੋਂ ਜ਼ਿਆਦਾ ਵਨ-ਡੇ ਸੈਂਕੜੇ
9 ਸਚਿਨ ਤੇਂਦੁਲਕਰ  (1998)
7 ਸੌਰਵ ਗਾਂਗੁਲੀ (2000)
7 ਡੇਵਿਡ ਵਾਰਨਰ (2016)
7 ਰੋਹਿਤ ਸ਼ਰਮਾ (2019)
2019 'ਚ ਸਭ ਤੋਂ ਜ਼ਿਆਦਾ ਸਕੋਰ (ਵਨ-ਡੇ)
1427 ਰੋਹਿਤ ਸ਼ਰਮਾ
1292 ਵਿਰਾਟ ਕੋਹਲੀ
1225 ਸ਼ਾਈ ਹੋਪ

ਲਗਾਤਾਰ 7ਵੇਂ ਸਾਲ ਟਾਪ ਸਕੋਰਰ
2013-ਰੋਹਿਤ (2090)
2014 - ਰੋਹੀਤ (264)
2015-ਰੋਹਿਤ (150)
2016-ਰੋਹਿਤ (171*)
2017- ਰੋਹਿਤ (208*)
2018-ਰੋਹਿਤ (162)
2019- ਰੋਹਿਤ (159)

ਇਕ ਸਾਲ 'ਚ ਸਭ ਤੋਂ ਜ਼ਿਆਦਾ ਛੱਕੇ
2019 'ਚ 77 ਛੱਕੇ
2018 'ਚ 74 ਛੱਕੇ
2017 'ਚ 65 ਛੱਕੇ

ਵਨ-ਡੇ 'ਚ ਸਭ ਤੋਂ ਜ਼ਿਆਦਾ 150+ ਸਕੋਰ
8 - ਰੋਹਿਤ ਸ਼ਰਮਾ
6-ਡੇਵਿਡ ਵਾਰਨਰ
5 - ਸਚਿਨ ਤੇਂਦੁਲਕਰ
5-ਕ੍ਰਿਸ ਗੇਲ
ਇੰਡੀਅਨ ਓਪਨਰ ਵਲੋਂ ਇਕ ਕੈਲੇਂਡਰ ਸਾਲ 'ਚ ਸਭ ਤੋਂ ਜ਼ਿਆਦਾ ਦੌੜਾਂ
2357 ਰੋਹਿਤ ਸ਼ਰਮਾ 2019
2355 ਵਰਿੰਦਰ ਸਹਿਵਾਗ, 2008
1887 ਸ਼ਿਖਰ ਧਵਨ, 2018
1868 ਵਰਿੰਦਰ ਸਹਿਵਾਗ, 2010
1840 ਸਚਿਨ ਤੇਂਦੁਲਕਰ, 1998