ਕੋਰੋਨਾ ਦੀ ਮਾਰ: ਰੋਹਿਤ-ਕੋਹਲੀ ਦੀ 30 ਫ਼ੀਸਦੀ ਸੈਲਰੀ ਕੱਟੇਗੀ! ਧੋਨੀ ਨੂੰ ਹੋਵੇਗਾ ਇੰਨਾ ਨੁਕਸਾਨ

07/06/2020 6:23:27 PM

ਜਲੰਧਰ– ਕੋਰੋਨਾ ਵਾਇਰਸ ਕਾਰਨ ਵਿਸ਼ਵ ਬਾਜ਼ਾਰ ’ਚ ਆਈ ਮੰਦੀ ਤੋਂ ਭਾਰਤੀ ਕ੍ਰਿਕਟਰ ਵੀ ਬਚ ਨਹੀਂ ਰਹੇ। ਭਾਰਤੀ ਕ੍ਰਿਕਟਰਾਂ ਦੇ ਵੱਡੇ ਚੇਹਰਿਆਂ ਨੂੰ ਵੱਡੀਆਂ ਕੰਪਨੀਆਂ ਝਟਕਾ ਦੇਣ ਵਾਲੀਆਂ ਹਨ। ਦਰਅਸਲ, ਭਾਰਤੀ ਕ੍ਰਿਕਟਰ ਕਈ ਨਾਮੀ ਕੰਪਨੀਆਂ ਤੋਂ ਬ੍ਰਾਂਡ ਐਂਡੋਰਸਮੈਂਟ ਕਰਨ ਲਈ ਮੋਟੀ ਸੈਲਰੀ ਲੈਂਦੇ ਹਨ। ਭਾਰਤੀ ਕਪਤਾਨ ਇਸ ਮਾਮਲੇ ’ਚ ਸਭ ਤੋਂ ਅੱਗੇ ਹੈ। 

ਫੋਰਬਸ ਮੈਗਜ਼ੀਨ ਦੇ ਅਨੁਸਾਰ ਪਿਛਲੇ ਸਾਲ ਤਕਰੀਬਨ 200 ਕਰੋੜ ਰੁਪਏ ਦੀ ਕਮਾਈ ਕਰਨ ਵਾਲੇ ਵਿਰਾਟ ਕੋਹਲੀ ਤੇ ਭਾਰਤੀ ਓਪਨਰ ਰੋਹਿਤ ਸ਼ਰਮਾ ਨੂੰ ਬ੍ਰਾਂਡ ਐਂਡੋਰਸਮੈਂਟ ਤੋਂ ਮਿਲਣ ਵਾਲੀ ਸੈਲਰੀ ’ਤੇ 30 ਫ਼ੀਸਦੀ ਤਕ ਕੱਟ ਲੱਗ ਸਕਦਾ ਹੈ। ਇਸ ਲਿਸਟ ’ਚ ਮਹਿੰਦਰ ਸਿੰਘ ਧੋਨੀ ਤੇ ਹਾਰਦਿਕ ਪੰਡਯਾ ਦਾ ਵੀ ਨਾਂ ਹੈ। ਬਾਲੀਵੁੱਡ ਐਕਟਰਸ ਨੂੰ ਇਸ ਤੋਂ ਵੀ ਵੱਡਾ ਨੁਕਸਾਨ ਹੋਣ ਦੀ ਸੰਭਾਵਨਾ ਹੈ। 

ਕੋਹਲੀ

900 ਕਰੋੜ ਰੁਪਏ ਦੱਸੀ ਜਾਂਦੀ ਹੈ ਵਿਰਾਟ ਕੋਹਲੀ ਦੀ ਨੈੱਟਵਰਥ
7 ਕਰੋੜ ਰੁਪਏ ਬੀ.ਸੀ.ਸੀ.ਆਈ. ਕਰਾਰ ਤੋਂ ਮਿਲਦੇ ਹਨ। 
- ਕੋਹਲੀ ਦੀ ਕਮਾਈ ਦਾ ਵੱਡਾ ਹਿੱਸਾ ਬਿਜ਼ਨੈੱਸ ਇਨਵੈਸਟਮੈਂਟ ਤੇ ਐਂਡੋਰਸਮੈਂਟ ਤੋਂ ਹੀ ਆਉਂਦਾ ਹੈ। ਕੋਹਲੀ ਭਾਰਤ ਦਾ ਸਭ ਤੋਂ ਵੱਧ ਬ੍ਰਾਂਡ ਦੀ ਪ੍ਰਮੋਸ਼ਨ ਕਰਨ ਵਾਲੇ ਸੈਲੀਬ੍ਰਿਟੀ ਵਿਚੋਂ ਇਕ ਹੈ। 
17 ਕਰੋੜ ਪ੍ਰਤੀ ਸੈਸ਼ਨ ਆਰ.ਸੀ.ਬੀ. ਤੋਂ ਮਿਲਦੇ ਹਨ।

ਰੋਹਿਤ ਸ਼ਰਮਾ

124.5 ਕਰੋੜ ਰੁਪਏ ਦੱਸੀ ਜਾਂਦੀ ਹੈ ਰੋਹਿਤ ਸ਼ਰਮਾ ਦੀ ਨੈੱਟਵਰਥ
2 ਸਾਲ ਪਹਿਲਾਂ ਤਕ ਰੋਹਿਤ ਸਿਰਫ 16 ਬ੍ਰਾਂਡਾਂ ਲਈ ਕੰਮ ਕਰਦਾ ਸੀ ਪਰ ਕ੍ਰਿਕਟ ਵਿਸ਼ਵ ਕੱਪ 2019 ’ਚ ਉਸ ਦੇ ਧਮਾਕੇਦਾਰ ਪ੍ਰਦਰਸ਼ਨ ਤੋਂ ਬਾਅਦ ਇਸਦੀ ਗਿਣਤੀ 36 ਤੋਂ ਵੀ ਵੱਧ ਹੋ ਗਈ ਸੀ। 
17 ਕੋਰੜ ਰੁਪਏ ਪ੍ਰਤੀ ਸੈਸ਼ਨ ਮੁੰਬਈ ਇੰਡੀਅਨਜ਼ ਤੋਂ ਮਿਲਦੇ ਹਨ। 
7 ਕਰੋੜ ਰੁਪਏ ਬੀ.ਸੀ.ਸੀ.ਆਈ. ਕਰਾਰ ਤੋਂ ਮਿਲਦੇ ਹਨ। 

ਕਈ ਬ੍ਰਾਂਡ ਅੰਬੈਸਡਰਾਂ ਤੋਂ ਧੋਣਗੇ ਹੱਥ
ਰਿਪੋਰਟ ਅਨੁਸਾਰ ਕਈ ਬ੍ਰਾਂਡ ਅਜਿਹੇ ਵੀ ਹਨ, ਜਿਹੜੇ ਖਿਡਾਰੀਆਂ ਨਾਲ ਕਰਾਰ ਤਕ ਖ਼ਤਮ ਕਰਨ ’ਤੇ ਗੱਲ ਕਰਨ ਵਾਲੇ ਹਨ। ਦਰਅਸਲ, ਕੁਝ ਕ੍ਰਿਕਟਰਾਂ ਨੂੰ ਵੱਖ-ਵੱਖ ਬ੍ਰਾਂਡਾਂ ਨੇ ਆਈ.ਪੀ.ਐੱਲ. ਨੂੰ ਵੇਖਦੇ ਹੋਏ ਆਪਣਾ ਬ੍ਰਾਂਡ ਅੰਬੈਸਡਰ ਬਣਾਇਆ ਸੀ। ਆਈ.ਪੀ.ਐੱਲ. ਨਾ ਹੋਣ ਦੀ ਸੂਰਤ ’ਚ ਇਸਦੇਰੱਦ ਹੋਣ ਦੀ ਸੰਭਾਵਨਾ ਹੈ। ਮੰਨਿਆ ਜਾ ਰਿਹਾ ਹੈ ਕਿ ਆਈ.ਪੀ.ਐੱਲ. ਜੇਕਰ ਹੋ ਵੀ ਗਿਆ ਤਾਂ ਵੀ ਕੰਪਨੀਆਂ ਦੀ ਸਥਿਤੀ ਇੰਨੀ ਚੰਗੀ ਨਹੀਂ ਹੈ ਕਿ ਉਹ ਪੈਸਾ ਖਰਚ ਕਰ ਸਕਣ। 

‘ਬੈਨ ਚਾਈਨਾ ਪ੍ਰੋਡਕਟ ਮੁਹਿੰਮ ਦਾ ਵੀ ਅਸਰ
ਖੇਡ ਜਗਤ ਨਾਲ ਜੁੜੇ ਸਟਾਰਸ ਨੂੰ ਵੱਡਾ ਝਟਕਾ ਲੱਗਣ ਦਾ ਕਾਰਨ ‘ਬੈਨ ਚਾਈਨਾ ਪ੍ਰੋਡਕਟ’ ਮੁਹਿੰਮ ਵੀ ਹੈ, ਜਿਹੜੀ ਇਨ੍ਹਾਂ ਦਿਨਾਂ ’ਚ ਸੋਸ਼ਲ ਮੀਡੀਆ ’ਤੇ ਚੱਲ ਰਹੀ ਹੈ। ਖਿਡਾਰੀਆਂ ਨੂੰ ਵੱਖ-ਵੱਖ ਬ੍ਰਾਂਡਾਂ ਲਈ ਦੇਸੀ ਦੀ ਬਜਾਏ ਵਿਦੇਸ਼ੀ, ਖਾਸ ਤੌਰ ’ਤੇ ਚੀਨੀ ਕੰਪਨੀਆਂ ਹੀ ਮੋਟਾ ਪੈਸਾ ਮਿਲਦਾ ਹੈ। ਜੇਕਰ ਇਸ ’ਤੇ ਬੈਨ ਲੱਗ ਗਿਆ ਤਾਂ ਅੰਦਾਜ਼ਾ ਹੈ ਕਿ ਭਾਰਤੀ ਖਿਡਾਰੀਆਂ ਦੀ ਆਮਦਨ ਤਕਰੀਬਨ 70 ਫੀਸਦੀ ਹੇਠਾਂ ਆ ਜਾਵੇਗੀ। 

Rakesh

This news is Content Editor Rakesh