ਆਸਟਰੇਲੀਆ ਖਿਲਾਫ ਮੈਚ ਤੋਂ ਪਹਿਲਾਂ ਭਾਰਤ ਨੂੰ ਝਟਕਾ, ਪ੍ਰੈਕਟਿਸ ਦੌਰਾਨ ਰੋਹਿਤ ਹੋਇਆ ਜ਼ਖਮੀ

01/13/2020 1:18:35 PM

ਨਵੀਂ ਦਿੱਲੀ : ਕਲ ਭਾਵ ਮੰਗਲਵਾਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਭਾਰਤ-ਆਸਟਰੇਲੀਆ ਟੀਮ ਆਹਮੋ ਸਾਹਮਣੇ ਹੋਵੇਗੀ। ਮੈਚ ਤੋਂ ਪਹਿਲਾਂ ਭਾਰਤੀ ਪ੍ਰਸ਼ੰਸਕਾਂ ਅਤੇ ਟੀਮ ਇੰਡੀਆ ਲਈ ਬੁਰੀ ਖਬਰ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ ਟੀਮ ਇੰਡੀਆ ਦੇ ਧਾਕੜ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੂੰ ਨੈਟ ਪ੍ਰੈਕਟਿਸ ਦੌਰਾਨ ਸੱਟ ਲੱਗ ਗਈ ਹੈ। ਸ਼੍ਰੀਲੰਕਾ ਖਿਲਾਫ ਟੀ-20 ਸੀਰੀਜ਼ ਜਿੱਤਣ ਤੋਂ ਬਾਅਦ ਟੀਮ ਇੰਡੀਆ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਆਸਟਰੇਲੀਆ ਦੀ ਹੈ, ਜਿਸ ਦੇ ਬਾਅਦ ਤੋਂ ਸੱਟ ਨੂੰ ਲੈ ਕੇ ਟੀਮ ਚਿੰਤਾ ਵਿਚ ਹੈ। ਹਾਲਾਂਕਿ ਬੀ. ਸੀ. ਸੀ. ਆਈ. ਵੱਲੋਂ ਕੋਈ ਵੀ ਇਸ ਤਰ੍ਹਾਂ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਅਤੇ ਨਾ ਹੀ ਰੋਹਿਤ ਦੇ ਮੰਗਲਵਾਰ ਨੂੰ ਆਸਟਰੇਲੀਆ ਖਿਲਾਫ ਮੈਚ ਨਾ ਖੇਡਣ ਬਾਰੇ ਕੁਝ ਦੱਸਿਆ ਗਿਆ ਹੈ।

ਸੱਜੇ ਅੰਗੂਠੇ 'ਤੇ ਲੱਗੀ ਸੱਟ
ਇਕ ਟੀ. ਵੀ. ਚੈਨਲ ਦੀ ਖਬਰ ਮੁਤਾਬਕ ਮੁੰਬਈ ਵਿਚ ਜਦੋਂ ਸਲਾਮੀ ਬੱਲੇਬਾਜ਼ ਰੋਹਿਤ ਅਭਿਆਸ ਕਰ ਰਹੇ ਸਨ, ਉਸ ਦੌਰਾਨ ਗੇਂਦ ਉਸ ਦੇ ਸੱਜੇ ਅੰਗੂਠੇ 'ਤੇ ਲੱਗ ਗਈ। ਫੀਜ਼ਿਓ ਨਿਤਿਨ ਪਟੇਲ ਨੇ ਉਸ ਦੀ ਸਥਿਤੀ ਦੀ ਜਾਂਚ ਕੀਤੀ ਪਰ ਰੋਹਿਤ ਦੇ ਅੱਗੇ ਦੇ ਇਲਾਜ਼ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਗਈ। ਇਸ ਸੱਟ ਕਾਰਨ ਉਸ ਨੂੰ ਪੈਨ ਤਕ ਫੜਨ 'ਚ ਮੁਸ਼ਕਲ ਹੋ ਰਹੀ ਸੀ। ਸੋਸ਼ਲ ਮੀਡੀਆ 'ਤੇ ਵਾਇਰਲ ਇਕ ਤਸਵੀਰ ਵਿਚ ਰੋਹਿਤ ਸ਼ਰਮਾ ਦਾ ਇਕ ਫੈਨ ਜਦੋਂ ਮੁੰਬਈ ਇੰਡੀਅਨਜ਼ ਦੀ ਜਰਸੀ 'ਤੇ ਉਸ ਦਾ ਆਟੋਗ੍ਰਾਫ ਲੈਣ ਗਿਆ ਤਾਂ ਰੋਹਿਤ ਤੋਂ ਸਹੀ ਤਰ੍ਹਾਂ ਪੈਨ ਵੀ ਨਹੀਂ ਫੜ੍ਹਿਆ ਜਾ ਰਿਹਾ ਸੀ। ਇਸ ਤੋਂ ਪਹਿਲਾਂ ਸ਼੍ਰੀਲੰਕਾ ਖਿਲਾਫ ਟੀ-20 ਸੀਰੀਜ਼ ਵਿਚ ਵੀ ਰੋਹਿਤ ਸ਼ਰਮਾ ਟੀਮ 'ਚੋਂ ਬਾਹਰ ਸਨ। ਅਜਿਹੇ 'ਚ ਪ੍ਰਸ਼ੰਸਕ ਮੁੰਬਈ 'ਚ ਉਸ ਦੀ ਬੱਲੇਬਾਜ਼ੀ ਦੇਖਣ ਲਈ ਉਤਸ਼ਾਹਿਤ ਹਨ।

PunjabKesari


Related News