2 ਸਾਲਾਂ ਬਾਅਦ ਭਾਰਤ ’ਚ ਵਨ ਡੇ ਵਿਸ਼ਵ ਕੱਪ ਜਿੱਤਣ ਲਈ ਰੋਹਿਤ ਨੂੰ ਦਰਸ਼ਕਾਂ ਦੇ ਸਮਰਥਨ ਦਾ ਭਰੋਸਾ

08/08/2023 2:42:29 PM

ਨਵੀਂ ਦਿੱਲੀ, (ਭਾਸ਼ਾ)– ਭਾਰਤੀ ਕਪਤਾਨ ਰੋਹਿਤ ਸ਼ਰਮਾ ਨੂੰ ਭਰੋਸਾ ਹੈ ਕਿ ਭਾਰਤ ’ਚ ਵਨ ਡੇ ਵਿਸ਼ਵ ਕੱਪ ਦੌਰਾਨ ਦਰਸ਼ਕਾਂ ਤੋਂ ਮਿਲਣ ਵਾਲੇ ਜ਼ਬਰਦਸਤ ਸਮਰਥਨ ਦੇ ਦਮ ’ਤੇ ਉਸਦੀ ਟੀਮ ਖਿਤਾਬ ਜਿੱਤੇਗੀ। ਭਾਰਤ ਨੇ 2011 ’ਚ ਆਪਣੀ ਮੇਜ਼ਬਾਨੀ ’ਚ ਹੋਏ ਵਿਸ਼ਵ ਕੱਪ ’ਚ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ’ਚ ਖਿਤਾਬ ਜਿੱਤਿਆ ਸੀ। ਰੋਹਿਤ ਨੇ ਕਿਹਾ,‘‘ਮੈਂ ਇਸ ਨੂੰ ਇੰਨੇ ਨੇੜਿਓਂ ਕਦੇ ਨਹੀਂ ਦੇਖਿਆ। ਅਸੀਂ 2011 ’ਚ ਜਿੱਤੇ ਸੀ ਪਰ ਮੈਂ ਉਸ ਟੀਮ ’ਚ ਨਹੀਂ ਸੀ। ਇਹ ਸੁੰਦਰ ਟਰਾਫੀ ਹੈ ਤੇ ਇਸ ਦੇ ਪਿੱਛੇ ਕਈ ਯਾਦਾਂ, ਅਤੀਤ, ਇਤਿਹਾਸ ਹੈ।’’

ਅਮਰੀਕਾ ’ਚ ਵੈਸਟਇੰਡੀਜ਼ ਵਿਰੁੱਧ ਟੀ-20 ਲੜੀ ਦੇ ਆਖਰੀ ਦੋ ਮੈਚ ਖੇਡਣ ਪਹੁੰਚੇ ਰੋਹਿਤ ਨੇ ਕਿਹਾ,‘‘ਇਹ ਬਹੁਤ ਸੁੰਦਰ ਹੈ ਤੇ ਉਮੀਦ ਹੈ ਕਿ ਅਸੀਂ ਇਸ ਨੂੰ ਜਿੱਤਾਂਗੇ।’’  ਟੂਰਨਾਮੈਂਟ ਭਾਰਤ ਦੇ 10 ਸ਼ਹਿਰਾਂ ’ਚ 5 ਅਕਤੂਬਰ ਤੋਂ ਖੇਡਿਆ ਜਾਵੇਗਾ। ਰੋਹਿਤ ਨੇ ਕਿਹਾ,‘‘ਮੈਨੂੰ ਪਤਾ ਹੈ ਕਿ ਸਾਨੂੰ ਮੈਦਾਨ ’ਤੇ ਜ਼ਬਰਦਸਤ ਸਮਰਥਨ ਮਿਲੇਗਾ। ਇਹ ਵਿਸ਼ਵ ਕੱਪ ਹੈ ਤੇ ਹਰ ਕਿਸੇ ਨੂੰ ਇਸਦਾ ਇੰਤਜ਼ਾਰ ਰਹਿੰਦਾ ਹੈ। ਭਾਰਤ ’ਚ ਇਹ 12 ਸਾਲ ਬਾਅਦ ਹੋ ਰਿਹਾ ਹੈ।’’

ਇਹ ਵੀ ਪੜ੍ਹੋ : WC 2023: AUS ਨੇ ਸ਼ੁਰੂਆਤੀ ਟੀਮ ਐਲਾਨੀ, ਕੁਝ ਖਿਡਾਰੀਆਂ ਦੀ ਚੋਣ ਨੇ ਕੀਤਾ ਹੈਰਾਨ

ਉਸ ਨੇ ਕਿਹਾ,‘‘ਪਿਛਲੀ ਵਾਰ ਅਸੀਂ 2011 ’ਚ ਵਨ ਡੇ ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ ਸੀ। ਅਸੀਂ 2016 ’ਚ 20 ਓਵਰਾਂ ਦਾ ਵਿਸ਼ਵ ਕੱਪ ਖੇਡਿਆ ਪਰ ਵਨ ਡੇ ਵਿਸ਼ਵ ਕੱਪ ਦੇਸ਼ ’ਚ 12 ਸਾਲ ਬਾਅਦ ਹੋ ਰਿਹਾ ਹੈ। ਲੋਕ ਕਾਫੀ ਖੁਸ਼ ਹਨ।’’ ਵਿਸ਼ਵ ਕੱਪ ਦੀਆਂ ਆਪਣੀਆਂ ਯਾਦਾਂ ਦੇ ਬਾਰੇ ’ਚ ਰੋਹਿਤ ਨੇ ਕਿਹਾ,‘‘ਭਾਰਤ ਨੇ 2003 ’ਚ ਫਾਈਨਲ ਤਕ ਚੰਗਾ ਖੇਡਿਆ। ਸਚਿਨ ਤੇਂਦੁਲਕਰ ਨੇ ਕਾਫੀ ਦੌੜਾਂ ਬਣਾਈਆਂ। ਫਿਰ 2007 ਵਿਸ਼ਵ ਕੱਪ ’ਚ ਅਸੀਂ ਪਹਿਲੇ ਦੌਰ ’ਚੋਂ ਬਾਹਰ ਹੋ ਗਏ।’’

ਉਸ ਨੇ ਕਿਹਾ,‘‘2011 ਸਾਡੇ ਸਾਰਿਆਂ ਲਈ ਯਾਦਗਾਰ ਵਿਸ਼ਵ ਕੱਪ ਰਿਹਾ। ਮੈਂ ਘਰ ’ਤੇ ਹਰ ਮੈਚ, ਹਰ ਗੇਂਦ ਦੇਖੀ। ਦੋ ਤਰ੍ਹਾਂ ਦੇ ਜਜ਼ਬਾਤ ਸਨ। ਇਕ ਤਾਂ ਟੀਮ ’ਚ ਨਾ ਹੋਣ ਦਾ ਦੁੱਖ ਸੀ ਤੇ ਮੈਂ ਤੈਅ ਕੀਤਾ ਸੀ ਕਿ ਮੈਂ ਨਹੀਂ ਦੇਖਾਂਗਾ। ਦੂਜਾ ਭਾਰਤ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਖੁਸ਼ੀ ਸੀ।’’
ਰੋਹਿਤ ਨੇ 2019 ਵਿਸ਼ਵ ਕੱਪ ’ਚ 5 ਸੈਂਕੜੇ ਲਗਾਏ। ਉਸ ਨੇ ਕਿਹਾ,‘‘ਮੈਂ 2015 ਤੇ 2019 ਵਿਸ਼ਵ ਕੱਪ ਖੇਡਿਆ। ਇਹ ਸ਼ਾਨਦਾਰ ਤਜਰਬਾ ਸੀ। ਅਸੀਂ ਸੈਮੀਫਾਈਨਲ ਤਕ ਪਹੁੰਚੇ ਪਰ ਫਾਈਨਲ ਨਹੀਂ ਖੇਡ ਸਕੇ। ਹੁਣ ਵਿਸ਼ਵ ਕੱਪ ਫਿਰ ਭਾਰਤ ’ਚ ਹੈ ਤੇ ਅਸੀਂ ਪੂਰੇ ਟੂਰਨਾਮੈਂਟ ’ਚ ਲਗਾਤਾਰ ਚੰਗਾ ਪ੍ਰਦਰਸ਼ਨ ਕਰਾਂਗੇ।’’ ਉਸ ਨੇ ਕਿਹਾ,‘‘ਵਿਸ਼ਵ ਕੱਪ ’ਚ ਹਰ ਦਿਨ ਨਵਾਂ ਹੈ ਤੇ ਨਵੀਂ ਸ਼ੁਰੂਆਤ ਕਰਨੀ ਹੈ। ਇਹ ਟੈਸਟ ਕ੍ਰਿਕਟ ਨਹੀਂ ਹੈ, ਜਿਸ ’ਚ ਇਕ ਦਿਨ ਤੁਹਾਡਾ ਪੱਲੜਾ ਭਾਰੀ ਹੈ ਤਾਂ ਅਗਲੇ ਦਿਨ ਵੀ ਜਾਰੀ ਰਹੇਗਾ।’’

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh