ਓਵਲ ਟੈਸਟ ''ਚ ਲੱਗੀ ਸੱਟ ਨਾਲ ਜੂਝ ਰਹੇ ਰੋਹਿਤ, ਫਿਜ਼ੀਓ ਨੇ ਕਹੀ ਇਹ ਗੱਲ

09/20/2021 12:33:20 AM

ਦੁਬਈ- ਭਾਰਤ ਦੇ ਉਪ ਕਪਤਾਨ ਰੋਹਿਤ ਸ਼ਰਮਾ ਨੇ ਹਾਲ 'ਚ ਇੰਗਲੈਂਡ ਦੌਰੇ ਦੇ ਦੌਰਾਨ ਗੋਡੇ ਵਿਚ ਲੱਗੀ ਸੱਟ ਦੇ ਕਾਰਨ ਐਤਵਾਰ ਨੂੰ ਇੱਥੇ ਮੁੰਬਈ ਇੰਡੀਅਨਜ਼ ਦੇ ਇੰਡੀਅਨ ਪ੍ਰੀਮੀਅਰ ਲੀਗ ਦੇ ਦੂਜੇ ਪੜਾਅ ਦੇ ਸ਼ੁਰੂਆਤੀ ਮੈਚ ਵਿਚ ਨਹੀਂ ਖੇਡਣ ਦਾ ਫੈਸਲਾ ਕੀਤਾ। ਰੋਹਿਤ ਨੇ ਦਿ ਓਵਲ ਵਿਚ ਚੌਥੇ ਟੈਸਟ 'ਚ ਦੂਜੀ ਪਾਰੀ ਵਿਚ ਇਕ ਸੈਂਕੜਾ ਵੀ ਲਗਾਇਆ ਪਰ ਜਦੋ ਇੰਗਲੈਂਡ ਦੀ ਟੀਮ ਬੱਲੇਬਾਜ਼ੀ ਕਰਨ ਆਈ ਤਾਂ ਉਹ ਮੈਦਾਨ 'ਤੇ ਨਹੀਂ ਉਤਰੇ ਸਨ।

ਇਹ ਖ਼ਬਰ ਪੜ੍ਹੋ- ਬੁਮਰਾਹ ਨੇ ਬਣਾਇਆ ਰਿਕਾਰਡ, ਮੁੰਬਈ ਇੰਡੀਅਨਜ਼ ਨੇ ਦਿੱਤਾ ਸ਼ਾਨਦਾਰ ਤੋਹਫਾ

ਰੋਹਿਤ ਨੇ ਓਵਲ ਟੈਸਟ ਤੋਂ ਬਾਅਦ ਕਿਹਾ ਸੀ ਕਿ ਫਿਜ਼ੀਓ ਦਾ ਸੰਦੇਸ਼ ਹੈ ਕਿ 'ਹਰ ਮਿੰਟ ਦਾ ਮੁਲਾਂਕਣ ਕਰੋ, ਜ਼ਿਆਦਾ ਦੂਰ ਮਤ ਦੇਖੋ'। ਰੋਹਿਤ ਦੀ ਗੈਰ ਹਾਜ਼ਰੀ ਵਿਚ ਕਿਰੋਨ ਪੋਲਾਰਡ ਨੇ ਚੇਨਈ ਸੁਪਰ ਕਿੰਗਜ਼ ਦੇ ਵਿਰੁੱਧ ਮੈਚ 'ਚ ਟੀਮ ਦੀ ਕਪਤਾਨੀ ਸੰਭਾਲੀ। ਮੁੰਬਈ ਇੰਡੀਅਨਜ਼ ਦੇ ਕੋਚ ਮਹੇਲਾ ਜੈਵਰਧਨੇ ਨੇ ਕਿਹਾ ਕਿ ਰੋਹਿਤ ਨੂੰ ਸਾਵਧਾਨੀ ਦੇ ਤੌਰ 'ਤੇ ਮੈਚ 'ਚ ਨਹੀਂ ਖਿਡਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਰੋਹਿਤ ਨੂੰ ਪਿਛਲੇ ਟੈਸਟ (ਓਵਲ) 'ਚ ਸੱਟ ਲੱਗੀ ਸੀ ਇਸ ਲਈ ਅਸੀਂ ਸੋਚਿਆ ਕਿ ਦੋ ਦਿਨ ਹੋਰ ਸਾਵਧਾਨੀ ਵਰਤਦੇ ਹਾਂ। ਮੁੰਬਈ ਇੰਡੀਅਨਜ਼ ਦੀ ਟੀਮ ਹੁਣ 23 ਸਤੰਬਰ ਨੂੰ ਆਬੂ ਧਾਬੀ ਵਿਚ ਕੋਲਕਾਤਾ ਨਾਈਟ ਰਾਈਡਰਜ਼ ਵਿਰੁੱਧ ਖੇਡੇਗੀ।

ਇਹ ਖ਼ਬਰ ਪੜ੍ਹੋ- ਆਸਟਰੇਲੀਆਈ ਤੇਜ਼ ਗੇਂਦਬਾਜ਼ ਸਟੇਲਾ ਨੂੰ ਭਾਰਤ ਵਿਰੁੱਧ ਵਨ ਡੇ 'ਚ ਡੈਬਿਊ ਦੀ ਉਮੀਦ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh