ਧੋਨੀ-ਕੋਹਲੀ ਤੋਂ ਵੀ ਅੱਗੇ ਹਨ ਰੋਹਿਤ, IPL ਦੇ ਬਾਅਦ ਹੁਣ ਵਨਡੇ ਦੀ ਕਰਨਗੇ ਕਪਤਾਨੀ

11/28/2017 12:19:22 PM

ਨਵੀਂ ਦਿੱਲੀ (ਬਿਊਰੋ)— ਵਿਰਾਟ ਕੋਹਲੀ ਦੀ ਗੈਰ-ਮੌਜੂਦਗੀ ਵਿਚ ਭਾਰਤੀ ਟੀਮ ਦੀ ਕਮਾਨ ਹਿੱਟਮੈਨ ਦੇ ਨਾਮ ਨਾਲ ਮਸ਼ਹੂਰ ਰੋਹਿਤ ਸ਼ਰਮਾ ਨੂੰ ਸੌਂਪੀ ਗਈ ਹੈ। 30 ਸਾਲ ਦੇ ਰੋਹਿਤ ਸ਼੍ਰੀਲੰਕਾ ਖਿਲਾਫ ਵਨਡੇ ਸੀਰੀਜ਼ ਵਿਚ ਭਾਰਤੀ ਟੀਮ ਦੇ ਕਪਤਾਨ ਹੋਣਗੇ। 10-17 ਦਸੰਬਰ ਤੱਕ ਖੇਡੀ ਜਾਣ ਵਾਲੀ ਤਿੰਨ ਵਨਡੇ ਮੈਚਾਂ ਦੀ ਸੀਰੀਜ਼ ਵਿਚ ਰੋਹਿਤ ਕਪਤਾਨੀ ਕਰਦੇ ਨਜ਼ਰ ਆਉਣਗੇ। ਰੋਹਿਤ ਆਈ.ਪੀ.ਐੱਲ. (ਇੰਡੀਅਨ ਪ੍ਰੀਮੀਅਰ ਲੀਗ) ਦੇ ਸਭ ਤੋਂ ਸਫਲ ਕਪਤਾਨ ਹਨ। ਆਈ.ਪੀ.ਐੱਲ. ਵਿਚ ਕਪਤਾਨ ਦੇ ਤੌਰ ਉੱਤੇ ਰੋਹਿਤ ਦੇ ਰਿਕਾਰਡ ਦੇ ਅੱਗੇ ਮਹਿੰਦਰ ਸਿੰਘ ਧੋਨੀ ਅਤੇ ਵਿਰਾਟ ਕੋਹਲੀ ਵੀ ਕਿਤੇ ਨਹੀਂ ਠਹਿਰਦੇ।

ਰੋਹਿਤ ਸ਼ਰਮਾ 10 ਦਸੰਬਰ ਨੂੰ ਧਰਮਸ਼ਾਲਾ ਵਨਡੇ ਵਿਚ ਉੱਤਰਨ ਦੇ ਨਾਲ ਹੀ ਭਾਰਤੀ ਟੀਮ ਦੇ 24ਵੇਂ ਵਨਡੇ ਕਪਤਾਨ ਬਣ ਜਾਣਗੇ। ਰੋਹਿਤ ਇਹ ਉਪਲੱਬਧੀ ਹਾਸਲ ਕਰਨ ਵਾਲੇ ਮੁੰਬਈ ਦੇ 7ਵੇਂ ਖਿਡਾਰੀ ਹੋਣਗੇ।

ਰੋਹਿਤ ਦੇ ਨਾਮ ਵਨਡੇ ਕ੍ਰਿਕਟ ਵਿਚ ਵੱਡਾ ਰਿਕਾਰਡ
ਰੋਹਿਤ ਸ਼ਰਮਾ ਵਨਡੇ ਕ੍ਰਿਕਟ ਵਿਚ ਦੋ ਦੋਹਰੇ ਸੈਂਕੜੇ ਲਗਾਉਣ ਵਾਲੇ ਦੁਨੀਆ ਦੇ ਪਹਿਲੇ ਖਿਡਾਰੀ ਹਨ। ਰੋਹਿਤ ਸ਼ਰਮਾ ਨੇ ਕ੍ਰਿਕਟ ਦੇ ਇਤਿਹਾਸ ਵਿਚ ਨਵਾਂ ਅਧਿਆਏ ਜੋੜਦੇ ਹੋਏ 13 ਨਵੰਬਰ 2014 ਨੂੰ ਸ਼੍ਰੀਲੰਕਾ ਖਿਲਾਫ 264 ਦੌੜਾਂ ਦੀ ਅਜੇਤੂ ਪਾਰੀ ਖੇਡ ਕੇ ਵਨਡੇ ਕੌਮਾਂਤਰੀ ਵਿਚ ਸਰਵਸ੍ਰੇਸ਼ਠ ਪਾਰੀ ਖੇਡ ਕੇ ਵਿਸ਼ਵ ਰਿਕਾਰਡ ਬਣਾਇਆ। ਇਸ ਤੋਂ ਪਹਿਲਾਂ ਰੋਹਿਤ ਨੇ 2 ਨਵੰਬਰ 2013 ਨੂੰ ਬੈਂਗਲੁਰੂ ਵਿਚ ਆਸਟਰੇਲੀਆ ਖਿਲਾਫ ਦੋਹਰਾ ਸੈਂਕੜਾ ਲਗਾਇਆ ਸੀ।

ਆਈ.ਪੀ.ਐੱਲ. ਦੀ ਚਾਰ ਜੇਤੂ ਟੀਮਾਂ ਵਿਚ ਰਹੇ
ਰੋਹਿਤ ਸ਼ਰਮਾ ਅਜਿਹੇ ਇਕਮਾਤਰ ਖਿਡਾਰੀ ਹਨ, ਜੋ ਆਈ.ਪੀ.ਐੱਲ. ਦੀਆਂ ਚਾਰ ਜੇਤੂ ਟੀਮਾਂ ਵਲੋਂ (ਇਕ ਵਾਰ ਖਿਡਾਰੀ ਦੇ ਤੌਰ ਉੱਤੇ, ਜਦੋਂ ਕਿ 3 ਵਾਰ ਕਪਤਾਨ ਦੇ ਤੌਰ ਉੱਤੇ) ਖੇਡ ਚੁੱਕੇ ਹਨ। ਰੋਹਿਤ ਡੈੱਕਨ ਚਾਰਜਰਸ ਦੀ ਉਸ ਟੀਮ ਵਿਚ ਸਨ, ਜਿਸ ਨੇ 2009 ਦਾ ਆਈ.ਪੀ.ਐੱਲ. ਖਿਤਾਬ ਜਿੱਤਿਆ ਸੀ। ਜਦੋਂ ਕਿ ਉਨ੍ਹਾਂ ਦੇ ਕਪਤਾਨ ਰਹਿੰਦੇ ਮੁੰਬਈ ਇੰਡੀਅਨਸ ਟੀਮ (2013, 2015, 2017) ਤਿੰਨ ਵਾਰ ਚੈਂਪੀਅਨ ਬਣੀ।

ਆਈ.ਪੀ.ਐੱਲ. ਵਿਚ ਧੋਨੀ ਨੂੰ ਛੱਡ ਚੁੱਕੇ ਹਨ ਪਿੱਛੇ
ਆਈ.ਪੀ.ਐੱਲ. ਦੇ ਸਭ ਤੋਂ ਸਫਲ ਕਪਤਾਨ ਦੀ ਗੱਲ ਕਰੀਏ, ਤਾਂ ਰੋਹਿਤ ਨੇ ਸ਼ਰਮਾ ਦੇ ਨਾਮ ਇਹ ਰਿਕਾਰਡ ਹੈ। ਉਨ੍ਹਾਂ ਨੇ ਇਸ ਮਾਮਲੇ ਵਿਚ ਮਹਿੰਦਰ ਸਿੰਘ ਧੋਨੀ ਨੂੰ ਪਿੱਛੇ ਛੱਡ ਦਿੱਤਾ ਹੈ। ਧੋਨੀ ਦੇ ਅਗਵਾਈ ਵਿਚ ਚੇਨਈ ਸੁਪਰ ਕਿੰਗਸ (2010, 2011) ਨੇ ਦੋ ਖਿਤਾਬ ਹਾਸਲ ਕੀਤੇ, ਜਦੋਂ ਕਿ ਰੋਹਿਤ ਨੇ ਮੁੰਬਈ ਇੰਡੀਅਨਸ ਨੂੰ ਤਿੰਨ ਵਾਰ ਚੈਂਪੀਅਨ ਬਣਾਇਆ।