ਰੋਹਾਨਾ ਨੇ ਟਾਟਾ ਓਪਨ ''ਚ ਬੜ੍ਹਤ ਬਣਾਈ

12/17/2017 10:10:18 AM

ਜਮਸ਼ੇਦਪੁਰ, (ਬਿਊਰੋ)— ਸ਼੍ਰੀਲੰਕਾ ਦੇ ਅਨੁਰਾ ਰੋਹਾਨਾ ਨੇ ਤੀਜੇ ਦੌਰ 'ਚ ਪੰਜ ਅੰਡਰ 66 ਦੇ ਸਕੋਰ ਦੇ ਨਾਲ 16ਵੇਂ ਟਾਟਾ ਓਪਨ 2017 ਗੋਲਫ ਟੂਰਨਾਮੈਂਟ 'ਚ ਤਿੰਨ ਸ਼ਾਟ ਦੀ ਬੜ੍ਹਤ ਬਣਾ ਲਈ ਹੈ। ਗੋਲਮੁਰੀ ਗੋਲਫ ਕੋਰਸ 'ਚ ਤਿੰਨ ਦੌਰ ਦੇ ਬਾਅਦ ਰੋਹਾਨਾ ਦਾ ਕੁਲ ਸਕੋਰ 17 ਅੰਡਰ 196 ਹੈ। 
ਕੋਲਕਾਤਾ ਦੇ ਰਾਜੂ ਅਲੀ ਤੀਜੇ ਦੌਰ 'ਚ 14 ਅੰਡਰ 199 ਦੇ ਸਕੋਰ ਦੇ ਨਾਲ ਇਕ ਕਰੋੜ ਰੁਪਏ ਇਨਾਮੀ ਟੂਰਨਾਮੈਂਟ 'ਚ ਦੂਜੇ ਸਥਾਨ 'ਤੇ ਚਲ ਰਹੇ ਹਨ। ਨੋਏਡਾ ਦੇ ਵਿਕਰਾਂਤ ਚੋਪੜਾ ਨੇ ਦਿਨ ਦੇ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ ਬੋਗੀ ਰਹਿਤ 7 ਅੰਡਰ 64 ਦਾ ਸਕੋਰ ਬਣਾਇਆ। ਉਹ 13 ਅੰਡਰ 200 ਦੇ ਕੁੱਲ ਸਕੋਰ ਨਾਲ ਮਊ ਦੇ ਓਮ ਪ੍ਰਕਾਸ਼ ਚੌਹਾਨ (65) ਅਤੇ ਦਿੱਲੀ ਦੇ ਸ਼ਮੀਮ ਖਾਨ (67) ਦੇ ਨਾਲ ਸਾਂਝੇ ਤੀਜੇ ਸਥਾਨ 'ਤੇ ਹਨ।