ਬੋਪੰਨਾ ਅਤੇ ਸ਼ਾਪੋਵਾਲੋਵ ਦੀ ਜੋੜੀ ਇਟਾਲੀਅਨ ਓਪਨ ਤੋਂ ਬਾਹਰ

09/19/2020 11:56:58 AM

ਰੋਮ (ਭਾਸ਼ਾ) : ਭਾਰਤ ਦੇ ਰੋਹਨ ਬੋਪੰਨਾ ਅਤੇ ਕੈਨੇਡਾ ਦੇ ਡੈਨਿਸ ਸ਼ਾਪੋਵਾਲੋਵ ਦੀ ਜੋੜੀ ਇਟਾਲੀਅਨ ਓਪਨ ਟੈਨਿਸ ਦੇ ਪੁਰਸ਼ ਜੋੜੀਦਾਰ ਕੁਆਟਰ ਫਾਈਨਲ ਵਿਚ ਫ਼ਰਾਂਸ ਦੇ ਜੇਰੇਮੀ ਚਾਰਡੀ ਅਤੇ ਫੈਬਰਿਸ ਮਾਰਟਿਨ ਤੋਂ ਹਾਰ ਕੇ ਬਾਹਰ ਹੋ ਗਈ। ਦੋਵਾਂ ਨੂੰ 6.4, 5.7, 7.10 ਨਾਲ ਹਾਰ ਦਾ ਸਾਹਮਣਾ ਕਰਣਾ ਪਿਆ। ਬੋਪੰਨਾ ਅਤੇ ਸ਼ਾਪੋਵਾਲੋਵ ਨੇ ਦੂਜੇ ਗੇੜ ਵਿਚ ਸਿਖ਼ਰ ਦਰਜਾ ਪ੍ਰਾਪਤ ਜੁਆਨ ਸੇਬੇਸਟੀਅਨ ਕਾਬਾਲ ਅਤੇ ਕੋਲੰਬੀਆ ਦੇ ਰਾਬਰਟ ਫਾਰਾਹ ਨੂੰ ਮਾਤ ਦਿੱਤੀ ਸੀ। ਬੋਪੰਨਾ ਅਤੇ ਸ਼ਾਪੋਵਾਲੋਵ ਅਮਰੀਕੀ ਓਪਨ ਦੇ ਕੁਆਟਰ ਫਾਈਨਲ ਵਿਚ ਵੀ ਹਾਰ ਗਏ ਸਨ।  

cherry

This news is Content Editor cherry