ਫੈਡਰਰ ਸ਼ੰਘਾਈ ਮਾਸਟਰਸ ਦੇ ਕੁਆਰਟਰ ਫਾਈਨਲ ''ਚ

10/12/2018 8:52:49 AM

ਸ਼ੰਘਾਈ— ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਨੇ ਵੀਰਵਾਰ ਨੂੰ ਸ਼ੰਘਾਈ ਮਾਸਟਰਸ ਦੇ ਦੂਜੇ ਮੈਚ 'ਚ 28ਵੀਂ ਰੈਂਕਿੰਗ ਦੇ ਸਪੈਨਿਸ਼ ਖਿਡਾਰੀ ਰੋਬਰਟੋ ਬਤੀਸਤਾ ਅਗੁਟ ਨੂੰ 6-3, 2-6, 6-4 ਨਾਲ ਹਰਾ ਕੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕੀਤਾ। ਹੁਣ ਇਸ ਚੋਟੀ ਦਾ ਦਰਜਾ ਪ੍ਰਾਪਤ ਖਿਡਾਰੀ ਦਾ ਸਾਹਮਣਾ ਜਾਪਾਨ ਦੇ ਅੱਠਵਾਂ ਦਰਜਾ ਪ੍ਰਾਪਤ ਕੇਈ ਨਿਸ਼ੀਕੋਰੀ ਨਾਲ ਹੋਵੇਗਾ। ਨੋਵਾਕ ਜੋਕੋਵਿਚ ਅਤੇ ਐਲੇਕਜ਼ੈਂਡਰ ਜਵੇਰੇਵ ਨੇ ਵੀ ਅਗਲੇ ਦੌਰ 'ਚ ਪ੍ਰਵੇਸ਼ ਕੀਤਾ। ਜੋਕੋਵਿਚ ਦਾ ਸਾਹਮਣਾ ਦੱਖਣੀ ਅਫਰੀਕਾ ਦੇ ਸਤਵਾਂ ਦਰਜਾ ਪ੍ਰਾਪਤ ਕੇਵਿਨ ਐਂਡਰਸਨ ਨਾਲ ਜਦਕਿ ਜਵੇਰੇਵ ਦਾ ਸਾਹਮਣਾ 11ਵਾਂ ਦਰਜਾ ਪ੍ਰਾਪਤ ਕਾਇਲੇ ਐਡਮੰਡ ਨਾਲ ਹੋਵੇਗਾ।