ਰੌਬਿਨ ਸਿੰਘ ਨੇ ਤੋੜਿਆ ਲਾਕਡਾਊਨ ਦਾ ਨਿਯਮ, ਮਿਲੀ ਇਹ ਸਜ਼ਾ

06/25/2020 7:45:12 PM

ਚੇਨਈ- ਭਾਰਤ ਦੇ ਸਾਬਕਾ ਕ੍ਰਿਕਟਰ ਰੌਬਿਨ ਸਿੰਘ 'ਤੇ ਲਾਕਡਾਊਨ ਨਿਯਮਾਂ ਦੇ ਕਥਿਤ ਉਲੰਘਣਾ ਦੇ ਮਾਮਲੇ 'ਚ 500 ਰੁਪਏ ਜੁਰਮਾਨਾ ਲਗਾਇਆ ਗਿਆ ਹੈ ਤੇ ਉਸਦੀ ਕਾਰ ਨੂੰ ਜ਼ਬਤ ਕਰ ਲਿਆ ਗਿਆ ਹੈ। ਤਾਮਿਲਨਾਡੂ ਦਾ ਇਹ ਸਾਬਕਾ ਕ੍ਰਿਕਟਰ ਕਾਰ 'ਚ ਸਬਜ਼ੀ ਲੈਣ ਗਿਆ ਸੀ ਤੇ ਉਸ ਨੂੰ ਪੁਲਸ ਨੇ ਫੜ੍ਹ ਲਿਆ। ਪੁਲਸ ਸੂਤਰਾਂ ਨੇ ਦੱਸਿਆ ਕਿ ਉਸ 'ਤੇ 500 ਰੁਪਏ ਜੁਰਮਾਨਾ ਲਗਾਇਆ ਗਿਆ ਹੈ। ਕੋਰੋਨਾ ਵਾਇਰਸ ਮਹਾਮਾਰੀ ਦੇ ਫੈਲਣ ਦੇ ਕਾਰਨ ਚੇਨਈ ਤੇ ਆਸ ਪਾਸ ਦੇ ਤਿੰਨ ਜ਼ਿਲ੍ਹਿਆਂ 'ਚ ਸਖਤ ਲਾਕਡਾਊਨ 30 ਜੂਨ ਤੱਕ ਵਧਾ ਗਿਆ ਹੈ। ਇਸ ਦੇ ਤਹਿਤ ਜ਼ਰੂਰਤ ਦੇ ਲਈ ਘਰ ਦੇ ਆਸ-ਪਾਸ 2 ਕਿਲੋਮੀਟਰ ਦੇ ਅੰਦਰ ਹੀ ਜਾ ਸਕਦੇ ਹੋ ਤੇ ਵਾਹਨ ਦਾ ਇਸਤੇਮਾਲ ਨਹੀਂ ਕਰ ਸਕਦੇ।

Gurdeep Singh

This news is Content Editor Gurdeep Singh