B'Day Spcl : ਅਜਿਹਾ ਕ੍ਰਿਕਟਰ ਜੋ ਵਿਦੇਸ਼ੀ ਜੰਮ-ਪਲ ਹੋਣ ਦੇ ਬਾਵਜੂਦ ਬਣਿਆ ਟੀਮ ਇੰਡੀਆ ਦੀ ਜਾਨ

09/14/2019 3:45:15 PM

ਨਵੀਂ ਦਿੱਲੀ— ਤੁਸੀਂ ਕ੍ਰਿਕਟ ਜਗਤ 'ਚ ਕਈ ਅਜਿਹੇ ਖਿਡਾਰੀ ਦੇਖੇ ਹੋਣਗੇ ਜਿਨ੍ਹਾਂ ਦਾ ਜਨਮ ਕਿਸੇ ਹੋਰ ਦੇਸ਼ 'ਚ ਹੋਇਆ ਹੋਵੇ ਪਰ ਉਹ ਖੇਡਦੇ ਕਿਸੇ ਹੋਰ ਦੇਸ਼ ਲਈ ਹਨ। ਜਿਵੇਂ ਕਿ ਕੇਵਿਨ ਪੀਟਰਸਨ ਜੰਮੇ ਤਾਂ ਦੱਖਣੀ ਅਫਰੀਕਾ 'ਚ ਸਨ ਪਰ ਖੇਡਦੇ ਉਹ ਇੰਗਲੈਂਡ ਵੱਲੋਂ ਸਨ। ਅਜਿਹਾ ਹੀ ਇਕ ਭਾਰਤੀ ਖਿਡਾਰੀ ਵੀ ਹੈ ਜਿਸ ਦਾ ਜਨਮ ਤਾਂ ਵਿਦੇਸ਼ 'ਚ ਹੋਇਆ ਪਰ ਉਨ੍ਹਾਂ ਨੇ ਕ੍ਰਿਕਟ 'ਚ ਕਦਮ ਟੀਮ ਇੰਡੀਆ ਵੱਲੋਂ ਰਖਿਆ। ਜੀ ਹਾਂ ਇਹ ਖਿਡਾਰੀ ਕੋਈ ਹੋਰ ਨਹੀਂ ਸਗੋਂ ਭਾਰਤ ਦੇ ਸਾਬਕਾ ਬੱਲੇਬਾਜ਼ ਰਾਬਿਨ ਸਿੰਘ ਹਨ।



ਰਾਬਿਨ ਸਿੰਘ ਦਾ ਜਨਮ 14 ਸਤੰਬਰ 1963 ਨੂੰ ਪ੍ਰਿੰਸ ਟਾਊਨ (ਤ੍ਰਿਨਿਦਾਦ) 'ਚ ਹੋਇਆ ਸੀ। ਉਨ੍ਹਾਂ ਦਾ ਜਨਮ ਭਾਵੇਂ ਹੀ ਵਿਦੇਸ਼ 'ਚ ਹੋਇਆ ਹੋਵੇ ਪਰ ਭਾਰਤੀ ਮੂਲ ਦਾ ਇਹ ਕ੍ਰਿਕਟਰ 19 ਸਾਲ ਦੀ ਉਮਰ 'ਚ ਆਪਣੇ ਮਾਤਾ-ਪਿਤਾ ਦੇ ਨਾਲ ਚੇਨਈ 'ਚ ਆ ਕੇ ਵਸ ਗਿਆ ਸੀ। ਰਾਬਿਨ ਸਿੰਘ ਨੇ 1981-82 'ਚ ਤਾਮਿਲਨਾਡੂ ਦੇ ਲਈ ਘਰੇਲੂ ਕ੍ਰਿਕਟ ਖੇਡਿਆ। ਰਾਬਿਨ ਨੇ 1989 'ਚ ਵੈਸਟਇੰਡੀਜ਼ ਖਿਲਾਫ ਵਨ-ਡੇ ਡੈਬਿਊ ਕੀਤਾ। ਹਾਲਾਂਕਿ ਇਸ ਸੀਰੀਜ਼ 'ਚ ਉਨ੍ਹਾਂ ਨੂੰ ਡਰਾਪ ਕਰ ਦਿੱਤਾ ਗਿਆ। ਲਗਭਗ 7 ਸਾਲ ਬਾਅਦ ਟਾਈਟਨ ਕਪ (1996) ਲਈ ਉਨ੍ਹਾਂ ਨੂੰ ਟੀਮ 'ਚ ਫਿਰ ਚੁਣਿਆ ਗਿਆ। ਜਿਸ ਦੇ ਬਾਅਦ ਰਾਬਿਨ ਸਿੰਘ ਸਨ 2001 ਤਕ ਲਗਾਤਾਰ ਟੀਮ ਦਾ ਹਿੱਸਾ ਰਹੇ। 137 ਪਹਿਲੇ ਦਰਜੇ ਦੇ ਮੈਚਾਂ ਦੀ 180 ਪਾਰੀਆਂ 'ਚ ਉਨ੍ਹਾਂ ਨੇ 6997 ਦੌੜਾਂ ਬਣਾਈਆਂ, ਜਿਸ ਦੌਰਾਨ ਰਾਬਿਨ ਸਿੰਘ ਦਾ ਸਭ ਤੋਂ ਜ਼ਿਆਦਾ ਸਕੋਰ 183 ਦੌੜਾਂ ਰਿਹਾ। ਇੰਨਾ ਹੀ ਨਹੀਂ ਉਨ੍ਹਾਂ ਨੇ ਸਗੋਂ 172 ਵਿਕਟ ਵੀ ਝਟਕਾਏ।


ਭਾਰਤ ਵੱਲੋਂ ਖੇਡਦੇ ਹੋਏ ਰਾਬਿਨ ਸਿੰਘ ਨੇ 136 ਵਨ-ਡੇ ਮੈਚਾਂ 'ਚ 23 ਵਾਰ ਅਜੇਤੂ ਰਹਿੰਦੇ ਹੋਏ 2336 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ 9 ਅਰਧ ਸੈਂਕੜੇ, 1 ਸੈਂਕੜੇ ਤੋਂ ਇਲਾਵਾ 69 ਵਿਕਟ ਵੀ ਝਟਕੇ। ਇਸ ਖਿਡਾਰੀ ਨੂੰ ਅੱਜ ਵੀ ਬਿਹਤਰੀਨ ਆਲਰਾਊਂਡਰ ਦੇ ਰੂਪ 'ਚ ਦੇਖਿਆ ਜਾਂਦਾ ਹੈ।  

Tarsem Singh

This news is Content Editor Tarsem Singh