ਅਨੋਖੀ ਮਿਸਾਲ : ਹੱਥ-ਪੈਰ ਨਹੀਂ ਹਨ, ਪਰ ਦਿੰਦੇ ਹਨ ਫੁੱਟਬਾਲ ਖਿਡਾਰੀਆਂ ਨੂੰ ਟ੍ਰੇਨਿੰਗ

07/13/2019 1:28:37 PM

ਸਪੋਰਟਸ ਡੈਸਕ— 31 ਸਾਲ ਦੇ ਰਾਬ ਮੇਨਡੇਜ਼ ਆਪਣੀ ਵ੍ਹੀਲਚੇਅਰ 'ਤੇ ਬੈਠੇ-ਬੈਠੇ ਮੈਦਾਨ 'ਤੇ ਖਿਡਾਰੀਆਂ ਨੂੰ ਨਿਰਦੇਸ਼ ਦਿੰਦੇ ਹਨ, ਗੇਮ ਪਲਾਨ ਸਮਝਾਉਂਦੇ ਹਨ। ਇਹ ਤੈਅ ਕਰਦੇ ਹਨ ਕਿ ਕਿਹੜੇ ਖਿਡਾਰੀ ਦੀ ਕਿਹੜੀ ਪੁਜ਼ੀਸ਼ਨ ਹੋਵੇਗੀ, ਕਿਸ ਨੂੰ ਕਦੋਂ ਖਿਡਾਉਣਾ ਤੇ ਬਿਠਾਉਣਾ ਹੈ... ਹਰ ਗੋਲ ਦੇ ਬਾਅਦ ਉਹ ਉਸੇ ਤਰ੍ਹਾਂ ਜਸ਼ਨ ਮਨਾਉਂਦੇ ਹਨ ਜਿਸ ਤਰ੍ਹਾਂ ਗਰਾਊਂਡ 'ਤੇ ਮੌਜੂਦ ਹਰ ਖਿਡਾਰੀ ਮਨਾਉਂਦਾ ਹੈ। ਰਾਬ ਦੀ ਖੇਡ ਦੀ ਪਲੈਨਿੰਗ ਦਾ ਹਰ ਕੋਈ ਫੈਨ ਹੈ। ਉਹ ਜਿਸ ਤਰ੍ਹਾਂ ਆਪਣੇ ਦਿਮਾਗ਼ ਨਾਲ ਵ੍ਹੀਲ ਚੇਅਰ ਚਲਾਉਂਦੇ (ਕੰਟਰੋਲ ਕਰਦੇ) ਹਨ, ਉਸੇ ਤਰ੍ਹਾਂ ਆਪਣੇ ਦਿਮਾਗ਼ ਨਾਲ ਇਸ ਗੇਮ ਨੂੰ ਵੀ ਚਲਾਉਂਦੇ ਹਨ। ਖੇਡ ਦੇ ਖੇਤਰ 'ਚ ਯੋਗਦਾਨ ਦੇ ਲਈ ਉਨ੍ਹਾਂ ਨੂੰ ਈ.ਐੱਸ.ਪੀ.ਐੱਨ. ਦੇ ਜਿੰਮੀ-V ਐਵਾਰਡ (ਈ.ਐੱਸ.ਪੀ.ਵਾਇ) ਨਾਲ ਸਨਮਾਨਤ ਕੀਤਾ ਗਿਆ ) ਰਾਬ ਨੂੰ ਜਨਮ ਤੋਂ ਪਹਿਲਾਂ ਹੀ ਟੇਟ੍ਰਾ-ਐਮੇਲੀਆ ਸਿੰਡ੍ਰੋਮ ਸੀ। ਇਸ ਨਾਲ ਗਰਭ 'ਚ ਹੀ ਉਸ ਦੇ ਹੱਥ-ਪੈਰਾਂ ਦਾ ਵਿਕਾਸ ਨਹੀਂ ਹੋ ਸਕਿਆ। ਰਾਬ ਦੇ ਜਨਮ ਤੋਂ ਉਸ ਦੇ ਮਾਤਾ ਵੀ ਖੁਸ਼ ਨਾ ਹੋਏ। ਰਾਬ ਦੇ ਜਨਮ ਤੋਂ ਕਈ ਹਫਤਿਆਂ ਤੱਕ ਉਸ ਦੇ ਪਿਤਾ ਨੇ ਉਸ ਵੱਲ ਦੇਖਿਆ ਤਕ ਨਹੀਂ ਸੀ। ਰਾਬ ਲਈ ਜਦੋਂ ਸਪੈਸ਼ਲ ਵੈਨ ਮਿਲੀ ਉਦੋਂ ਉਸ ਦੇ ਪਿਤਾ ਦਾ ਆਤਮਵਿਸ਼ਵਾਸ ਪਰਤਿਆ ਅਤੇ ਪਿਤਾ ਨੇ ਬੇਟੇ ਨੂੰ ਮੋਟੀਵੇਟ ਕਰਨਾ ਸ਼ੁਰੂ ਕੀਤਾ।

ਰਾਬ ਦੇ ਫੁੱਟਬਾਲ ਪ੍ਰੇਮ ਦੇ ਪਿੱਛੇ ਉਨ੍ਹਾਂ ਦੀ ਭੈਣ ਅਤੇ ਇਕ ਸਬੱਬ ਜੁੜਿਆ ਹੋਇਆ ਹੈ। ਉਨ੍ਹਾਂ ਦੀ ਭੈਣ ਉਨ੍ਹਾਂ ਨੂੰ ਕੁਝ ਨਵਾਂ ਕਰਨ ਲਈ ਕਹਿੰਦੀ ਸੀ। ਇਕ ਦਿਨ ਭੈਣ ਨੇ ਰਾਬ ਦੀ ਠੋਡੀ ਦੇ ਹੇਠਾਂ ਪਲੇਸਟੇਸ਼ਨ ਗੇਮ ਦਾ ਰਿਮੋਟ ਦਬਾ ਦਿੱਤਾ। ਆਪਣੀ ਕਾਲਰਬੋਨ ਅਤੇ ਠੋਡੀ ਦੇ ਸਪੋਰਟ ਨਾਲ ਉਹ ਰਿਮੋਟ ਦੇ ਸਹਾਰੇ ਗੇਮ ਖੇਡਣ ਲੱਗੇ। ਸਬੱਬ ਨਾਲ ਉਨ੍ਹਾਂ ਦੀ ਭੈਣ ਨੇ ਵੀ ਪਲੇਸਟੇਸ਼ਨ 'ਚ ਕੋਈ ਫੈਂਟੈਸੀ ਜਾਂ ਫਾਈਟਿੰਗ ਗੇਮ ਲਗਾਉਣ ਦੀ ਬਜਾਏ ਮੈਡੇਨ ਵੀਡੀਓ ਗੇਮ (ਅਮਰੀਕਨ ਫੁੱਟਬਾਲ ਗੇਮ ਸੀਰੀਜ਼) ਲਗਾ ਦਿੱਤੀ। ਰਾਬ ਨੂੰ ਇਹ ਗੇਮ ਸੁਵਿਧਾਜਨਕ ਅਤੇ ਮਜ਼ੇਦਾਰ ਲੱਗੀ। ਜਿੱਥੇ ਦੂਜੇ ਫਾਈਟਿੰਗ ਗੇਮ 'ਚ ਲਗਾਤਾਰ ਖੇਡਣਾ ਹੁੰਦਾ ਸੀ, ਉੱਥੇ ਹੀ ਮੈਡਨ 'ਚ ਉਹ ਬ੍ਰੇਕ ਲੈ-ਕੇ ਖੇਡ ਸਕਦੇ ਸਨ। ਰਾਬ ਨੇ ਹਾਈ ਸਕੂਲ 'ਚ ਮੈਡਨ ਗੇਮ ਦੀਆਂ 32 ਟੀਮਾਂ ਦੇ ਟੂਰਨਾਮੈਂਟ 'ਚ ਦੂਜੇ ਸਥਾਨ 'ਤੇ ਰਹੇ। ਜਦੋਂ ਉਨ੍ਹਾਂ ਦੇ ਸਾਥੀ ਫੁੱਟਬਾਲ ਖੇਡਣ ਗ੍ਰਾਊਂਡ 'ਤੇ ਜਾਂਦੇ ਤਾਂ ਰਾਬ ਉਨ੍ਹਾਂ ਦੇ ਮੈਨੇਜਰ ਦੀ ਭੂਮਿਕਾ ਅਦਾ ਕਰਦੇ। ਮੈਡੇਨ ਵੀਡੀਓ ਗੇਮ 'ਤੇ ਉਹ ਅਸਲ ਗੇਮ ਪਲਾਨ ਬਣਾਉਂਦੇ ਅਤੇ ਆਪਣੀ ਟੀਮ ਦੇ ਨਾਲ ਉਸੇ ਮੈਦਾਨ 'ਤੇ ਪਲਾਨ ਨੂੰ ਲਾਗੂ ਕਰਦੇ। ਰਾਬ ਨੂੰ ਹੌਲੇ-ਹੌਲੇ ਲੱਗਣ ਲੱਗਾ ਕਿ ਫੁੱਟਬਾਲ ਹੀ ਉਨ੍ਹਾਂ ਦਾ ਕਰੀਅਰ ਹੈ। ਇਸ ਤੋਂ ਬਾਅਦ 12 ਸਾਲ ਤਕ ਰਾਬ ਨੇ ਅਸਿਸਟੈਂਟ ਕੋਚ ਦੇ ਰੂਪ 'ਚ ਕੰਮ ਕੀਤਾ ਅਤੇ ਫਿਰ ਉਨ੍ਹਾਂ ਨੂੰ ਪ੍ਰਾਸਪੈਕਟ ਹਾਈ ਸਕੂਲ ਦਾ ਹੈਡ ਫੁੱਟਬਾਲ ਕੋਚ ਬਣਾਇਆ ਗਿਆ।

Tarsem Singh

This news is Content Editor Tarsem Singh