ਮਿਕਸਡ ਮਾਰਸ਼ਲ ਆਰਟਸ ''ਚ ਵਿਸ਼ਵ ਚੈਂਪੀਅਨ ਬਣਨਾ ਚਾਹੁੰਦੀ ਹੈ ਰੀਤੂ

02/13/2020 12:49:07 AM

ਨਵੀਂ ਦਿੱਲੀ— ਭਾਰਤ ਦੀ ਰੀਤੂ ਫੋਗਾਟ ਮਿਕਸਡ ਮਾਰਸ਼ਲ ਆਰਟਸ (ਐੱਮ. ਐੱਮ. ਏ.) ਵਿਚ ਵਿਸ਼ਵ ਚੈਂਪੀਅਨ ਬਣਨਾ ਚਾਹੁੰਦੀ ਹੈ। ਉਸ ਦਾ ਅਗਲਾ ਮੁਕਾਬਲਾ ਸਿੰਗਾਪੁਰ ਵਿਚ ਹੋਣਾ ਹੈ। ਰੀਤੂ ਦਾ 28 ਫਰਵਰੀ ਨੂੰ ਸਿੰਗਾਪੁਰ ਇੰਡੋਰ ਸਟੇਡੀਅਮ ਵਿਚ ਚੀਨ ਦੀ ਪ੍ਰੋ ਐੱਮ. ਐੱਮ. ਏ. ਫਾਈਟਰ ਵੂ ਸ਼ਿਯਾਓ ਚੇਨ ਨਾਲ ਮੁਕਾਬਲਾ ਹੋਣਾ ਹੈ। ਕੁਸ਼ਤੀ ਕੋਚ ਮਹਾਵੀਰ ਸਿੰਘ ਫੋਗਾਟ ਦੀ ਬੇਟੀ ਰੀਤੂ ਨੇ ਬੀਤੇ ਸਾਲ ਐੱਮ. ਐੱਮ. ਏ. ਵਿਚ ਡੈਬਿਊ ਨਾਲ ਹੀ ਸਫਲਤਾ ਦਾ ਸੁਆਦ ਚੱਖਿਆ ਅਤੇ ਵਨ ਚੈਂਪੀਅਨਸ਼ਿਪ ਦੇ ਮੁਕਾਬਲੇ 'ਚ ਨਾਮ ਹੀ ਕਿਮ ਨੂੰ ਪਹਿਲੇ ਹੀ ਦੌਰ 'ਚ ਟੈਕਨੀਕਲ ਨਾਕਆਊਟ ਕਰ ਦਿੱਤਾ। ਉਹ ਇਸ ਚੈਂਪੀਅਨਸ਼ਿਪ ਵਿਚ ਹੁਣ ਤੱਕ ਅਜੇਤੂ ਹੈ।

PunjabKesari
ਰੀਤੂ ਨੇ ਕਿਹਾ ਮੈਂ ਭਾਰਤ 'ਚ ਫੈਂਸ ਤੇ ਮੀਡੀਆ ਦੇ ਸਾਹਮਣੇ ਆਪਣੇ ਹੁਨਰ ਨੂੰ ਪ੍ਰਦਰਸ਼ਿਤ ਕਰਨ ਲਈ ਮਾਣ ਮਹਿਸੂਸ ਹੋਇਆ। ਮੇਰਾ ਕਰੀਅਰ ਸ਼ਾਨਦਾਰ ਰਿਹਾ ਹੈ ਜਦੋ ਮੈਂ ਮਿਕਸਡ ਮਾਰਸ਼ਲ ਆਰਟਸ 'ਚ ਆਉਣ ਦਾ ਫੈਸਲਾ ਕੀਤਾ ਫਿਰ ਮੈਂ ਖੇਡ ਨਾਲ ਜੁੜੇ ਖਤਰੇ ਤੇ ਪੁਰਸਕਾਰ ਦੇ ਬਾਰੇ 'ਚ ਜਾਣਦੀ ਸੀ। ਇਕ ਐਥਲੀਟ ਹੋਣ ਦੇ ਨਾਤੇ ਕਿਸੇ ਨੂੰ ਵੀ ਚੁਣੌਤੀ ਦੇ ਲਈ ਤਿਆਰ ਹਾਂ। ਮੈਂ ਦੁਨੀਆ ਦੀ ਵਧੀਆ ਮਿਕਸਡ ਮਾਰਸ਼ਲ ਆਰਟਸ ਬਣਨਾ ਚਾਹੁੰਦੀ ਹਾਂ ਤੇ ਮੈਂ ਬਣ ਕੇ ਰਹਾਂਗੀ।


Gurdeep Singh

Content Editor

Related News