ਰਿਸ਼ਭ ਪੰਤ ਸੰਭਾਲੇਗਾ ਹੁਣ ਇਸ ਟੀਮ ਦੀ ਕਪਤਾਨੀ ਦੀ ਕਮਾਨ

11/09/2017 12:39:35 AM

ਨਵੀਂ ਦਿੱਲੀ— ਰਣਜੀ ਟਰਾਫੀ ਦੇ ਵੀਰਵਾਰ ਤੋਂ ਸ਼ੁਰੂ ਹੋਣ ਜਾ ਰਹੇ ਮੁਕਾਬਲਿਆਂ 'ਚ ਕਈ ਟੀਮਾਂ 'ਚ ਪਰਿਵਰਤਣ ਦੇਖਣ ਨੂੰ ਮਿਲੇਗਾ ਅਤੇ ਇਨ੍ਹਾਂ ਟੀਮਾਂ ਦੇ ਕਈ ਸਟਾਰ ਖਿਡਾਰੀ ਸ਼੍ਰੀਲੰਕਾ ਖਿਲਾਫ ਟੈਸਟ ਸੀਰੀਜ਼ ਦੀ ਤਿਆਰੀ ਲਈ ਰਾਸ਼ਟਰੀ ਟੀਮ ਨਾਲ ਜੁੜ ਜਾਵੇਗਾ। ਭਾਰਤ ਅਤੇ ਸ਼੍ਰੀਲੰਕਾ ਦੇ ਵਿਚਾਲੇ ਪਹਿਲਾਂ ਟੈਸਟ ਮੈਚ 16 ਨਵੰਬਰ ਤੋਂ ਕੋਲਕਾਤਾ ਦੇ ਈਡਨ ਗਾਰਡਨ 'ਚ ਖੇਡਿਆ ਜਾਂਣਾ ਹੈ।
9 ਨਵੰਬਰ ਤੋਂ ਸ਼ੁਰੂ ਹੋਣ ਜਾ ਰਹੀ ਰਣਜੀ ਟਰਾਫੀ ਦੇ ਰਾਊਂਡ 'ਚ ਇਸ ਵਾਰ ਕਈ ਸਟਾਰ ਖਿਡਾਰੀਆਂ ਦਾ ਜਲਵਾ ਦੇਖਣ ਨੂੰ ਨਹੀਂ ਮਿਲੇਗਾ। ਦਿੱਲੀ ਦੇ ਬੈਂਗਲੁਰੂ 'ਚ ਕਰਨਾਟਕ ਤੋਂ ਗਰੁੱਪ ਏ ਲੋਹਾ ਲੈਣਾ ਹੈ ਅਤੇ ਟੀਮ ਆਪਣੇ ਨਿਯਮਿਤ ਕਪਤਾਨ ਅਤੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਦੇ ਬਿਨ੍ਹਾ ਉਤਰੇਗੀ। ਇਸ਼ਾਂਤ ਭਾਰਤੀ ਟੈਸਟ ਟੀਮ 'ਚ ਸ਼ਾਮਲ ਹੈ ਅਤੇ ਉਹ ਰਾਸ਼ਟਰੀ ਟੀਮ ਦੇ ਨਾਲ ਜੇੜੇਗਾ। ਇਕ ਰਿਪੋਰਟ ਦੇ ਮੁਤਾਬਕ ਇਸ਼ਾਂਤ ਦੀ ਅਨੁਪਸਥਿਤੀ 'ਚ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਟੀਮ ਦੀ ਕਪਤਾਨੀ ਸੰਭਾਲੇਗਾ।
ਇਸ ਵਿਚਾਲੇ ਕਰਨਾਟਕ ਨੂੰ ਮਨੀਸ਼ ਪਾਂਡੇ ਅਤੇ ਲੋਕੇਸ਼ ਰਾਹੁਲ ਦੀ ਮੌਜੂਦਗੀ ਨਾਲ ਫਾਇਦਾ ਮਿਲੇਗਾ। ਇਹ ਦੋਵੇਂ ਬੱਲੇਬਾਜ਼ ਨਿਊਜ਼ੀਲੈਂਡ ਖਿਲਾਫ ਭਾਰਤੀ ਟੀ-20 ਟੀਮ ਦਾ ਹਿੱਸਾ ਸਨ। ਹਾਲਾਂਕਿ ਰਾਹੁਲ ਭਾਰਤੀ ਟੈਸਟ ਟੀਮ 'ਚ ਸ਼ਾਮਲ ਹੈ। ਕਰਨਾਟਕ ਗਰੁੱਪ ਏ 'ਚ ਆਪਣੇ ਤਿੰਨ ਮੈਚ ਜਿੱਤ ਕੇ 20 ਅੰਕਾਂ ਦੇ ਨਾਲ ਸਿਖਰ 'ਤੇ ਹੈ ਜਦੋਂ ਦਿੱਲੀ ਤਿੰਨ ਮੈਚਾਂ 'ਚ ਦੋ ਜਿੱਤ ਅਤੇ 16 ਅੰਕਾਂ ਦੇ ਨਾਲ ਦੂਜੇ ਸਥਾਨ 'ਤੇ ਹੈ।