ਲਕਸ਼ਮਣ ਨੇ ਪੰਤ ਦੀ ਫਾਰਮ ''ਚ ਵਾਪਸੀ ਲਈ ਬੈਟਿੰਗ ਆਰਡਰ ਬਾਰੇ ਦਿੱਤਾ ਇਹ ਸੁਝਾਅ

09/23/2019 1:40:38 PM

ਸਪੋਰਟਸ ਡੈਸਕ— ਭਾਰਤ ਦੇ ਸਾਬਕਾ ਦਿੱਗਜ ਬੱਲੇਬਾਜ਼ ਵੀ. ਵੀ. ਐੱਸ. ਲਕਸ਼ਮਣ ਦਾ ਮੰਨਣਾ ਹੈ ਕਿ ਰਿਸ਼ਭ ਪੰਤ ਦਾ ਹਮਲਾਵਰ ਖੇਡ ਚੌਥੇ ਸਥਾਨ 'ਤੇ ਉਨ੍ਹਾਂ ਦੇ ਕੰਮ ਨਹੀਂ ਆ ਰਿਹਾ ਹੈ ਅਤੇ ਉਹ ਯੁਵਾ ਵਿਕਟਕੀਪਰ ਬੱਲੇਬਾਜ਼ ਬੈਟਿੰਗ ਆਰਡਰ 'ਚ ਹੇਠਾਂ ਆ ਕੇ ਆਪਣੀ ਫਾਰਮ ਦੁਬਾਰਾ ਹਾਸਲ ਕਰ ਸਕਦਾ ਹੈ। ਪੰਤ ਦਾ ਰਵੱਈਆ ਪਿਛਲੇ ਕੁਝ ਸਮੇਂ ਤੋਂ ਬਹਿਸ ਦਾ ਵਿਸ਼ਾ ਰਿਹਾ ਹੈ। ਇੱਥੋਂ ਤਕ ਕਿ ਮੁੱਖ ਕੋਚ ਰਵੀ ਸ਼ਾਸਤਰੀ ਨੇ ਵੀ ਕਿਹਾ ਕਿ ਕੁਝ ਮੌਕਿਆਂ 'ਤੇ ਇਸ ਯੁਵਾ ਕ੍ਰਿਕਟਰ ਦੀ ਸ਼ਾਟ ਦੀ ਚੋਣ ਨਿਰਾਸ਼ਾਜਨਕ ਰਹੀ ਹੈ। ਲਕਸ਼ਮਣ ਨੇ ਕਿਹਾ ਕਿ ਪੰਤ ਦੀ ਸਮੱਸਿਆ ਦਾ ਹੱਲ ਇੰਨਾ ਆਸਾਨ ਹੋ ਸਕਦਾ ਹੈ ਕਿ ਉਹ ਬੈਟਿੰਗ ਆਰਡਰ 'ਚ ਹੇਠਾਂ ਆਉਣ।

ਲਕਸ਼ਮਣ ਨੇ ਪੱਤਰਕਾਰਾਂ ਨੂੰ ਕਿਹਾ ਕਿ ਪੰਤ ਨੂੰ ਪੰਜਵੇਂ ਅਤੇ ਛੇਵੇਂ ਨੰਬਰ 'ਤੇ ਬੱਲੇਬਾਜ਼ੀ ਕਰਨੀ ਚਾਹੀਦੀ ਹੈ ਜਿੱਥੇ ਕਿ ਤੁਹਾਨੂੰ ਖ਼ੁਦ ਨੂੰ ਸਾਬਤ ਕਰਨ ਦਾ ਮੌਕਾ ਹੁੰਦਾ ਹੈ ਫਿਲਹਾਲ ਉਸ ਨੂੰ ਨਹੀਂ ਪਤਾ ਕਿ ਚੌਥੇ ਨੰਬਰ 'ਤੇ ਦੌੜਾਂ ਬਣਾਉਣ ਦਾ ਸਹੀ ਤਰੀਕਾ ਕੀ ਹੈ।'' ਲਕਸ਼ਮਣ ਨੇ ਕਿਹਾ ਕਿ ਇਸ 21 ਸਾਲ ਦੇ ਖਿਡਾਰੀ 'ਤੇ ਦਬਾਅ ਨਹੀਂ ਬਣਾਉਣਾ ਚਾਹੀਦਾ ਹੈ ਕਿਉਂਕਿ ਹਰੇਕ ਖਿਡਾਰੀ ਕਦੀ ਨਾ ਕਦੀ ਬੁਰੇ ਦੌਰ ਤੋਂ ਲੰਘਦਾ ਹੈ। ਲਕਸ਼ਮਣ ਨੇ ਕਿਹਾ, ''ਸਾਰੇ ਖਿਡਾਰੀ ਇਸ ਦੌਰ ਤੋਂ ਲੰਘਦੇ ਹਨ ਅਤੇ ਸਾਰੇ ਖਿਡਾਰੀ ਇਸ ਦੌਰ ਤੋਂ ਲੰਘਦੇ ਹਨ, ਉਨ੍ਹਾਂ ਦਾ ਸੁਭਾਵਕ ਖੇਡ ਆਜ਼ਾਦ ਹੋ ਕੇ ਖੇਡਣਾ ਹੈ ਪਰ ਅਚਾਨਕ ਉਸ ਨੂੰ ਪਹਿਲਾਂ ਜਿਹੇ ਨਤੀਜੇ ਨਹੀਂ ਮਿਲ ਰਹੇ (ਜਿਵੇਂ ਕਿ ਉਸ ਨੂੰ ਆਈ.ਪੀ.ਐੱਲ. 'ਚ ਦਿੱਲੀ ਫ੍ਰੈਂਚਾਈਜ਼ੀ ਦੇ ਨਾਲ ਮਿਲੇ)।'' ਉਨ੍ਹਾਂ ਕਿਹਾ ਕਿ ਉਹ ਬਿਹਤਰ ਬਣਨ ਅਤੇ ਆਪਣੀ ਖੇਡ 'ਚ ਕੁਝ ਹੋਰ ਆਯਾਮ ਜੋੜਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਨੂੰ ਪਿਛਲੇ ਮੈਚ 'ਚ ਅਸੀਂ ਦੇਖਿਆ ਹੈ ਕਿ ਉਹ ਸਟ੍ਰਾਈਕ ਰੋਟੇਟ ਕਰ ਰਿਹਾ ਸੀ ਪਰ ਬਦਕਿਸਮਤੀ ਨਾਲ ਪਾਰੀ ਦੀ ਸ਼ੁਰੂਆਤ 'ਚ ਉਸ ਦੇ ਸ਼ਾਟ ਦੀ ਚੋਣ ਚੰਗੀ ਨਹੀਂ ਹੈ।''

Tarsem Singh

This news is Content Editor Tarsem Singh