ਰਿਸ਼ਭ ਪੰਤ ਦੇ ਸਮਰਥਨ ''ਚ ਸੁਨੀਲ ਗਾਵਸਕਰ ਨੇ ਦਿੱਤਾ ਇਹ ਬਿਆਨ

11/12/2019 12:43:43 PM

ਸਪੋਰਟਸ ਡੈਸਕ— ਕ੍ਰਿਕਟ ਇਤਿਹਾਸ 'ਚ ਆਪਣੀ ਬੱਲੇਬਾਜ਼ੀ ਦਾ ਦਮਦਾਰ ਪ੍ਰਦਰਸ਼ਨ ਦਿਖਾ ਚੁੱਕੇ ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਸੁਨੀਲ ਗਾਵਸਕਰ ਦਾ ਕਹਿਣਾ ਹੈ ਕਿ ਭਾਰਤੀ ਟੀਮ ਦੇ ਵਿਕਟਕੀਪਰ ਅਤੇ ਬੱਲੇਬਾਜ਼ ਰਿਸ਼ਭ ਪੰਤ ਨੂੰ ਆਪਣੇ ਆਪ ਨੂੰ ਸਾਬਤ ਕਰਨ ਲਈ ਹੋਰ ਸਮਾਂ ਦੇਣਾ ਚਾਹੀਦਾ ਹੈ।

ਇਕ ਵੈੱਬਸਾਈਟ ਨਾਲ ਗੱਲਬਾਤ ਦੇ ਦੌਰਾਨ ਗਾਵਸਕਰ ਨੇ ਕਿਹਾ, ''ਇਸ ਖੇਡ 'ਚ ਦੋ ਤਿੰਨ ਕੰਮ ਅਜਿਹੇ ਹਨ, ਜਿਨ੍ਹਾਂ ਨੂੰ 'ਥੈਂਕਲੈੱਸ ਜਾਬ' ਕਿਹਾ ਜਾ ਸਕਦਾ ਹੈ। ਸਭ ਤੋਂ ਪਹਿਲਾ ਹੈ ਅੰਪਾਇਰਿੰਗ। ਜੇਕਰ ਅੰਪਾਇਰ 9 ਫੈਸਲੇ ਸਹੀ ਕਰਦਾ ਹੈ ਅਤੇ ਇਕ ਗ਼ਲਤ ਕਰਦਾ ਹੈ ਤਾਂ ਸਿਰਫ ਗ਼ਲਤ ਫੈਸਲੇ ਬਾਰੇ ਗੱਲ ਹੁੰਦੀ ਹੈ। ਇਹੋ ਗੱਲ ਵਿਕਟਕੀਪਰਾਂ 'ਤੇ ਲਾਗੂ ਹੁੰਦੀ ਹੈ। ਜੇਕਰ ਉਹ 95 ਫੀਸਦੀ ਸਹੀ ਕੰਮ ਕਰਦੇ ਹਨ, ਪਰ ਇਕ ਮੌਕਾ ਗੁਆ ਦਿੰਦੇ ਹਨ ਤਾਂ ਸਿਰਫ ਉਸੇ ਇਕ ਮੌਕੇ ਦੇ ਬਾਰੇ 'ਚ ਗੱਲ ਹੁੰਦੀ ਹੈ।'' ਗਾਵਸਕਰ ਨੇ ਅੱਗੇ ਕਿਹਾ, ''ਇਸ ਸਮੇਂ ਰਿਸ਼ਭ ਪੰਤ ਨਾਲ ਅਜਿਹਾ ਹੀ ਹੋ ਰਿਹਾ ਹੈ। ਉਸ ਦੀਆਂ ਕਮੀਆਂ ਬਾਰੇ ਚਰਚਾ ਹੋ ਰਹੀ ਹੈ। ਜਦਕਿ ਉਹ ਚੰਗੀ ਵਿਕਟਕੀਪਿੰਗ ਕਰ ਰਿਹਾ ਹੈ।'' ਗਾਵਸਕਰ ਦੀ ਇਹ ਟਿੱਪਣੀ ਰੋਹਿਤ ਸ਼ਰਮਾ ਦੇ ਉਸ ਕੁਮੈਂਟ ਦੇ ਬਾਅਦ ਆਈ ਹੈ, ਜਿਸ 'ਚ ਰੋਹਿਤ ਸ਼ਰਮਾ ਨੇ ਕਿਹਾ ਸੀ ਕਿ ਰਿਸ਼ਭ ਪੰਤ ਨੂੰ ਆਜ਼ਾਦੀ ਨਾਲ ਆਪਣੀ ਖੇਡ ਖੇਡਣ ਦਿਓ।

Tarsem Singh

This news is Content Editor Tarsem Singh