ਦਿੱਲੀ ਕੈਪੀਟਲਸ ਦੇ ਕਪਤਾਨ ਰਿਸ਼ਭ ਪੰਤ ਦਾ ਬਿਆਨ- ਅਸੀਂ ਖਿਡਾਰੀਆਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ

03/22/2022 10:41:25 AM

ਮੁੰਬਈ- ਦਿੱਲੀ ਕੈਪੀਟਲਸ ਦੇ ਕਪਤਾਨ ਰਿਸ਼ਭ ਪੰਤ ਨੇ ਕਿਹਾ ਕਿ ਟੀਮ ਪ੍ਰਬੰਧਨ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਮੈਚਾਂ ਦੌਰਾਨ ਵੱਖ-ਵੱਖ ਖਿਡਾਰੀਆਂ ਦੀ ਭੂਮਿਕਾ 'ਤੇ ਗੱਲਬਾਤ ਕਰ ਰਿਹਾ ਹੈ। ਆਈ. ਪੀ. ਐੱਲ.-15 ਸ਼ਨੀਵਾਰ ਤੋਂ ਸ਼ੁਰੂ ਹੋ ਰਿਹਾ ਹੈ ਜਿਸ 'ਚ ਪਹਿਲਾ ਮੈਚ ਸਾਬਕਾ ਚੈਂਪੀਅਨ ਚੇਨਈ ਸੁਪਰ ਕਿੰਗਜ਼ ਤੇ ਕੋਲਕਾਤਾ ਨਾਈਟ ਰਾਈਡਰਜ਼ ਦਰਮਿਆਨ ਵਾਨਖੇੜੇ ਸਟੇਡੀਅਮ 'ਤੇ ਹੋਵੇਗਾ। ਪੰਤ ਦੂਜੀ ਵਾਰ ਦਿੱਲੀ ਦੀ ਕਪਤਾਨੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਟੀਮ ਦਾ ਹਰੇਕ ਮੈਂਬਰ ਆਤਮਵਿਸ਼ਵਾਸ ਨਾਲ ਭਰਿਆ ਹੈ।

ਇਹ ਵੀ ਪੜ੍ਹੋ : ਇਸ ਬਾਲੀਵੁੱਡ ਅਦਾਕਾਰਾ ਨੂੰ ਡੇਟ ਕਰ ਰਹੇ ਲਿਏਂਡਰ ਪੇਸ, ਨਵੀਂ ਜਗ੍ਹਾ 'ਤੇ ਇਕੱਠੇ ਆਏ ਨਜ਼ਰ

ਉਨ੍ਹਾਂ ਕਿਹਾ ਕਿ ਫਿਲਹਾਲ ਅਸੀਂ ਨੈੱਟ ਸੈਸ਼ਨ ਦੇ ਦੌਰਾਨ ਨਵੇਂ ਖਿਡਾਰੀਆਂ ਦੀਆਂ ਜ਼ਰੂਰਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਇਸ 'ਤੇ ਗੱਲ ਕਰ ਰਹੇ ਹਾਂ ਕਿ ਮੈਚਾਂ ਦੇ ਦੌਰਾਨ ਸਾਰਿਆਂ ਦੀ ਭੂਮਿਕਾ ਕੀ ਹੋਵੇਗੀ ਤੇ ਕਿਸ ਤਰ੍ਹਾਂ ਦਾ ਟੀਮ ਮਾਹੌਲ ਬਣਾਇਆ ਜਾਵੇਗਾ। ਕਪਤਾਨ ਪੰਤ ਨੇ ਪਹਿਲਾਂ ਅਭਿਆਸ ਸੈਸ਼ਨ 'ਚ ਹਿੱਸਾ ਲਿਆ।

ਇਹ ਵੀ ਪੜ੍ਹੋ : IPL 'ਤੇ ਮੁਸ਼ਕਲਾਂ ਦੇ ਬੱਦਲ, ਕੇਂਦਰ ਸਰਕਾਰ ਨੇ ਜਾਰੀ ਕੀਤੀ ਚਿਤਾਵਨੀ

ਮੁੱਖ ਕੋਚ ਰਿਕੀ ਪੋਂਟਿੰਗ ਦੇ ਨਾਲ ਕੰਮ ਕਰਨ ਦੇ ਬਾਰੇ 'ਚ ਉਨ੍ਹਾਂ ਕਿਹਾ ਕਿ ਰਿਕੀ ਪੋਂਟਿੰਗ ਨੂੰ ਮਿਲਣਾ ਹਮੇਸ਼ਾ ਖ਼ਾਸ ਹੁੰਦਾ ਹੈ। ਜਦੋਂ ਵੀ ਮੈਂ ਉਨ੍ਹਾਂ ਨੂੰ ਮਿਲਦਾ ਹਾਂ ਤਾਂ ਲਗਦਾ ਹੈ ਕਿ ਪਰਿਵਾਰ ਦੇ ਕਿਸੇ ਮੈਂਬਰ ਨੂੰ ਮਿਲ ਰਿਹਾ ਹਾਂ। ਉਹ ਹਰ ਖਿਡਾਰੀ 'ਚ ਊਰਜਾ ਭਰ ਦਿੰਦੇ ਹਨ। ਹਰ ਕੋਈ ਉਨ੍ਹਾਂ ਤੋਂ ਪ੍ਰੇਰਣਾ ਲੈਂਦਾ ਹੈ ਤੇ ਉਨ੍ਹਾਂ ਨੂੰ ਸੁਣਨ ਲਈ ਬੇਤਾਬ ਰਹਿੰਦਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News