ਧੋਨੀ ਦੇ ਗੜ੍ਹ ''ਚ ਲੱਗੇ ਰਿਸ਼ਭ ਪੰਤ ਦੇ ਨਾਅਰੇ, ਦੇਖੋ ਲੋਕਾਂ ਦੀਆਂ ਪ੍ਰਤੀਕਿਰਿਆਵਾਂ

12/16/2019 12:25:03 PM

ਸਪੋਰਟਸ ਡੈਸਕ— ਰਿਸ਼ਭ ਪੰਤ ਨੇ ਆਪਣੇ ਵਨ-ਡੇ ਕਰੀਅਰ ਦਾ ਪਹਿਲਾ ਅਰਧ ਸੈਂਕੜਾ ਜੜ ਕੇ ਆਪਣੇ ਆਲੋਚਕਾਂ ਨੂੰ ਕਰਾਰਾ ਜਵਾਬ ਦਿੱਤਾ ਹੈ, ਜਿਸ ਨਾਲ ਭਾਰਤੀ ਟੀਮ ਟਾਪ ਆਰਡਰ ਦੇ ਡਾਂਵਾਡੋਲ ਹੋਣ ਬਾਵਜੂਦ ਅੱਠ ਵਿਕਟ 'ਤੇ 287 ਦੌੜਾਂ ਬਣਾਉਣ 'ਚ ਸਫਲ ਰਹੀ। ਭਾਰਤ ਨੂੰ ਵੈਸਟਇੰਡੀਜ਼ ਖਿਲਾਫ 8 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਪਰ ਰਿਸ਼ਭ ਪੰਤ ਦੀ ਫਾਰਮ 'ਚ ਵਾਪਸੀ ਟੀਮ ਇੰਡੀਆ ਦੇ ਮਿਡਲ ਆਰਡਰ ਲਈ ਚੰਗੀ ਖਬਰ ਹੈ।

ਰਿਸ਼ਭ ਪੰਤ ਨੇ ਇਸ ਮੈਚ 'ਚ 69 ਗੇਂਦਾਂ 'ਚ 71 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਬਾਅਦ ਦਰਸ਼ਕਾਂ ਨੇ ਚੇਨਈ ਦੇ ਐੱਮ. ਏ. ਚਿਦਾਂਬਰਮ ਸਟੇਡੀਅਮ 'ਚ ਰਿਸ਼ਭ ਪੰਤ, ਰਿਸ਼ਭ ਪੰਤ.. ਦੇ ਨਾਅਰੇ ਲਾਏ। ਇਕ ਸਮਾਂ ਭਾਰਤੀ ਟੀਮ ਨੇ 80 ਦੇ ਸਕੋਰ 'ਤੇ 3 ਵਿਕਟ ਗੁਆ ਦਿੱਤੇ ਸਨ। ਇਸ ਤੋਂ ਬਾਅਦ ਰਿਸ਼ਭ ਪੰਤ (69 ਗੇਂਦਾਂ 'ਤੇ 71 ਦੌੜਾਂ) ਨੇ ਸ਼੍ਰੇਅਸ ਕਰੀਅਰ (88 ਗੇਂਦਾਂ 'ਤੇ 70) ਦੇ ਨਾਲ ਚੌਥੇ ਵਿਕਟ ਲਈ 114 ਦੌੜਾਂ ਦੀ ਸਾਂਝੇਦਾਰੀ ਕਰਕੇ ਭਾਰਤ ਨੂੰ ਸ਼ੁਰੂਆਤੀ ਝਟਕਿਆਂ ਤੋਂ ਉਭਾਰਿਆ। ਜ਼ਿਕਰਯੋਗ ਹੈ ਕਿ ਚੇਨਈ ਦਾ ਐੱਮ. ਏ. ਚਿਦਾਂਬਰਮ ਸਟੇਡੀਅਮ ਐੱਮ. ਐੱਸ. ਧੋਨੀ ਦੀ ਆਈ. ਪੀ. ਐੱਲ. ਟੀਮ ਚੇਨਈ ਸੁਪਰਕਿੰਗਜ਼ ਦਾ ਹੋਮ ਗ੍ਰਾਊਂਡ ਹੈ। ਇਸ ਹੋਮ ਗ੍ਰਾਊਂਡ ਨੂੰ ਧੋਨੀ ਦਾ ਗੜ੍ਹ ਕਿਹਾ ਜਾਂਦਾ ਹੈ। ਧੋਨੀ ਦੇ ਹੋਮ ਗ੍ਰਾਊਂਡ 'ਚ ਰਿਸ਼ਭ ਪੰਤ, ਰਿਸ਼ਭ ਪੰਤ ਦਾ ਨਾਅਰਾ ਲੱਗਣ ਦੇ ਬਾਅਦ ਇਸ ਯੁਵਾ ਵਿਕਟਕੀਪਰ ਬੱਲੇਬਾਜ਼ ਦਾ ਆਤਮਵਿਸ਼ਵਾਸ ਵਧੇਗਾ।

ਹੇਠਾਂ ਵੇਖੋ ਪ੍ਰਸ਼ੰਸਕਾਂ ਦੀਆਂ ਪ੍ਰਤੀਕਿਰਿਆਵਾਂ-

 

Tarsem Singh

This news is Content Editor Tarsem Singh