ਗੁਲਾਬੀ ਗੇਂਦ ਨਾਲ ਗੇਂਦਬਾਜ਼ੀ ਕਰਨ ਲਈ ਠੀਕ ਲੈਂਥ ''ਤੇ ਕੰਮ ਕਰਨਾ ਪਵੇਗਾ : ਇਸ਼ਾਂਤ

11/23/2019 2:25:35 AM

ਕੋਲਕਾਤਾ— ਇਸ਼ਾਂਤ ਸ਼ਰਮਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤੀ ਤੇਜ਼ ਗੇਂਦਬਾਜ਼ਾਂ ਨੂੰ ਬੰਗਲਾਦੇਸ਼ ਵਿਰੁੱਧ ਦੂਜੇ ਟੈਸਟ ਕ੍ਰਿਕਟ ਮੈਚ 'ਚ ਗੁਲਾਬੀ ਗੇਂਦ ਤੋਂ ਸ਼ੁਰੂ 'ਚ ਕਿਸੇ ਤਰ੍ਹਾਂ ਦੀ ਸਵਿੰਗ ਨਹੀਂ ਮਿਲੀ ਜਿਸ ਤੋਂ ਬਾਅਦ ਉਸ ਨੇ ਠੀਕ ਲੈਂਥ ਦੀ ਪਹਿਚਾਣ ਕਰਨੀ ਪਈ। ਇਸ਼ਾਂਤ ਨੇ ਆਪਣੇ ਕਰੀਅਰ ਦੀ 10ਵੀਂ ਵਾਰ ਪਾਰੀ 'ਚ ਪੰਜ ਵਿਕਟਾਂ ਹਾਸਲ ਕੀਤੀਆਂ, ਜਿਸ ਨਾਲ ਭਾਰਤ ਨੇ ਬੰਗਲਾਦੇਸ਼ ਨੂੰ ਪਹਿਲੀ ਪਾਰੀ 'ਚ 106 ਦੌੜਾਂ 'ਤੇ ਢੇਰ ਕਰ ਦਿੱਤਾ। ਇਸ਼ਾਂਤ ਨੇ ਦਿਨ ਦਾ ਖੇਡ ਖਤਮ ਹੋਣ ਤੋਂ ਬਾਅਦ ਕਿਹਾ ਕਿ ਲਾਲ ਗੇਂਦ ਦੀ ਤੁਲਨਾ 'ਚ ਇਹ ਬਹੁਤ ਵੱਖਰੀ ਹੈ। ਸ਼ੁਰੂ 'ਚ ਅਸੀਂ ਠੀਕ ਲੈਂਥ ਨਾਲ ਗੇਂਦਬਾਜ਼ੀ ਕੀਤੀ ਪਰ ਸਾਨੂੰ ਕਿਸੇ ਤਰ੍ਹਾਂ ਦੀ ਸਵਿੰਗ ਨਹੀਂ ਮਿਲੀ। ਇਸ ਤੋਂ ਬਾਅਦ ਸਾਨੂੰ ਅਹਿਸਾਸ ਹੋਇਆ ਕਿ ਕਿਸ ਲੈਂਥ 'ਤੇ ਸਾਨੂੰ ਗੇਂਦ ਕਰਨੀ ਚਾਹੀਦੀ। ਅਸੀਂ ਆਪਸ 'ਚ ਗੱਲ ਕੀਤੀ ਤੇ ਗੁਲਾਬੀ ਗੇਂਦ ਦੇ ਲਈ ਠੀਕ ਲੈਂਥ ਹਾਸਲ ਕੀਤੀ।


ਪਿਛਲੇ ਇਕ ਦਹਾਕੇ ਤੋਂ ਵੀ ਜ਼ਿਆਦਾ ਸਮੇਂ ਤੋਂ ਭਾਰਤੀ ਟੀਮ ਦਾ ਹਿੱਸਾ ਰਹੇ ਇਸ਼ਾਂਤ ਨੂੰ ਘਰੇਲੂ ਧਰਤੀ 'ਤੇ ਪਾਰੀ 'ਚ ਪੰਜ ਵਿਕਟਾਂ ਹਾਸਲ ਕਰਨ ਲਈ 12 ਸਾਲ ਦਾ ਇੰਤਜ਼ਾਰ ਕਰਨਾ ਪਿਆ। ਸ਼ੁਰੂ 'ਚ ਮੈਂ ਆਪਣੇ ਪ੍ਰਦਰਸ਼ਨ, ਵਿਕਟ ਹਾਸਲ ਕਰਨਾ ਤੇ ਬੱਲੇਬਾਜ਼ ਨੂੰ ਪ੍ਰੇਸ਼ਾਨੀ 'ਚ ਪਾਉਂਣਾ ਕਾਫੀ ਦਬਾਅ 'ਚ ਰਹਿੰਦਾ ਸੀ। ਹੁਣ ਮੈਂ ਜ਼ਿਆਦਾ ਨਹੀਂ ਸੋਚਦਾ। 31 ਸਾਲਾ ਗੇਂਦਬਾਜ਼ 2016 ਤੋਂ ਵਨ ਡੇ ਟੀਮ ਦਾ ਹਿੱਸਾ ਨਹੀਂ ਹੈ ਜਦਕਿ ਉਸ ਨੇ ਆਪਣਾ ਆਖਰੀ ਟੀ-20 ਅੰਤਰਰਾਸ਼ਟਰੀ 2013 'ਚ ਖੇਡਿਆ ਸੀ। ਇਸ਼ਾਂਤ ਨੇ ਕਿਹਾ ਕਿ ਹਾਂ ਇਸ ਨਾਲ ਕਦੀ-ਕਦੀ ਬੁਰਾ ਲੱਗਦਾ ਹੈ ਪਰ ਮੈਂ ਜ਼ਿੰਦਗੀ ਦੇ ਉਸ ਮੋੜ 'ਤੇ ਪਹੁੰਚ ਗਿਆ ਹਾਂ ਜਿੱਥੇ ਮੈਂ ਇਨ੍ਹਾਂ ਚੀਜ਼ਾਂ ਦੀ ਚਿੰਤਾ ਕਰਨੀ ਛੱਡ ਦਿੱਤੀ ਹੈ। ਮੈਂ ਹੁਣ 31 ਸਾਲ ਦਾ ਹਾਂ ਤੇ ਜੇਕਰ ਮੈਂ ਕਿਸੇ ਫਾਰਮੈਟ 'ਚ ਖੇਡਣ ਨੂੰ ਲੈ ਕੇ ਚਿੰਤਾ ਕਰਦਾ ਹਾਂ ਤਾਂ ਫਿਰ ਮੈਂ ਵਧੀਆ ਪ੍ਰਦਰਸ਼ਨ ਨਹੀਂ ਕਰ ਸਕਾਂਗਾ। ਇਸ਼ਾਂਤ ਨੇ ਕਿਹਾ ਮੈਂ ਕੇਵਲ ਖੇਡਣਾ ਚਾਹੁੰਦਾ ਹਾਂ, ਭਾਵੇਂ ਉਹ ਰਣਜੀ ਟਰਾਫੀ ਹੋਵੇ ਜਾਂ ਭਾਰਤ ਵਲੋਂ।

Gurdeep Singh

This news is Content Editor Gurdeep Singh