ਪ੍ਰੋ ਗੋਲਫ ਟੂਰ : ਰਿਧੀਮਾ ਨੇ ਸੈਸ਼ਨ ਦਾ ਚੌਥਾ ਖਿਤਾਬ ਜਿੱਤਿਆ

11/09/2019 10:28:28 AM

ਨੋਏਡਾ— ਰਿਧੀਮਾ ਦਿਲਵਾਰੀ  ਨੇ ਆਖਰੀ ਦੌਰ 'ਚ ਇਕ ਓਵਰ 73 ਦੇ ਕਾਰਡ ਦੇ ਨਾਲ ਹੀਰੋ ਵੁਮੈਨ ਪ੍ਰੋ ਗੋਲਫ ਟੂਰ ਦੇ 14ਵੇਂ ਦੌਰ 'ਚ ਸ਼ੁੱਕਰਵਾਰ ਨੂੰ ਇੱਥੇ 6 ਸ਼ਾਟ ਦੀ ਬੜ੍ਹਤ ਦੇ ਨਾਲ ਖਿਤਾਬ ਆਪਣੇ ਨਾਂ ਕੀਤਾ। ਰਿਧੀਮਾ ਦਾ ਕੁਲ ਸਕੋਰ ਤਿੰਨ ਅੰਡਰ 213 ਰਿਹਾ ਜਿਸ ਨਾਲ ਉਨ੍ਹਾਂ ਨੇ ਸੈਸ਼ਨ ਦਾ ਚੌਥਾ ਖਿਤਾਬ ਆਪਣੇ ਨਾਂ ਕੀਤਾ। ਤਵੇਸਾ ਮਲਿਕ (70) ਅਤੇ ਅਮਨਦੀਪ ਦ੍ਰਾਲ (73) ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਰਹੀਆਂ। ਦੀਕਸ਼ਾ ਡਾਗਰ (73) ਅਤੇ ਗੌਰਿਕਾ ਬਿਸ਼ਨੋਈ (75) ਕ੍ਰਮਵਾਰ ਚੌਥੇ ਅਤੇ ਪੰਜਵੇਂ ਸਥਾਨ 'ਤੇ ਰਹੀਆਂ।

Tarsem Singh

This news is Content Editor Tarsem Singh