ਰਿਕ ਫਲੇਅਰ ਨੇ ਮਾਰਿਆ ਮਹਿਲਾ ਰੈਸਲਰ ਬੈਕੀ ਲਿੰਚ ਨੂੰ ਤਾਅਨਾ

09/07/2019 3:23:58 AM

ਨਵੀਂ ਦਿੱਲੀ - ਡਬਲਯੂ. ਡਬਲਯੂ. ਈ. ਦੇ ਮਹਾਨ ਰੈਸਲਰਾਂ ਵਿਚੋਂ ਇਕ ਰਿਕ ਫਲੇਅਰ ਨੂੰ ਆਪਣੀ ਬਦਜ਼ੁਬਾਨੀ ਲਈ ਬੁਰਾ ਸਮਾਂ ਦੇਖਣਾ ਪੈ ਸਕਦਾ ਹੈ। ਦਰਅਸਲ ਫਲੇਅਰ ਨੂੰ ਇਸ ਗੱਲ ਤੋਂ ਇਤਜ਼ਾਰ ਹੈ ਕਿ ਡਬਲਯੂ. ਡਬਲਯੂ. ਈ. ਮਹਿਲਾ ਰੈਸਲਰ ਬੈਕੀ ਲਿੰਚ ਨੂੰ 'ਦਿ ਮੈਨ' ਦੇ ਟਾਈਟਲ ਨਾਲ ਪ੍ਰਮੋਟ ਕਰ ਰਹੀ ਹੈ ਜਦਕਿ ਕਈ ਸਾਲ ਪਹਿਲਾਂ ਇਹ ਟਾਈਟਲ ਉਸਦੇ ਕੋਲ ਸੀ।

PunjabKesari
ਫਲੇਅਰ ਨੇ ਕੋਰਟ ਵਿਚ ਦਾਇਰ ਕੀਤੀ ਆਪਣੀ ਪਟੀਸ਼ਨ ਵਿਚ ਡਬਲਯੂ. ਡਬਲਯੂ. ਈ. ਤੋਂ ਬੈਕੀ ਲਈ 'ਦਿ ਮੈਨ' ਸ਼ਬਦ ਨਾ ਇਸਤੇਮਾਲ ਕਰਨ ਦੀ ਗੱਲ ਕਹੀ ਹੈ। ਉਥੇ ਹੀ ਪਟੀਸ਼ਨ ਵਿਚ ਗੱਲ ਕਰਦਿਆਂ ਬੀਤੇ ਦਿਨੀਂ 70 ਸਾਲ ਦੇ ਇਸ ਸਾਬਕਾ ਰੈਸਲਰ ਦੀ ਜ਼ੁਬਾਨ ਵੀ ਫਿਸਲ ਗਈ ਸੀ।
ਉਸ ਨੇ ਬੈਕੀ ਦੇ 'ਦਿ ਮੈਨ' ਟਾਈਟਲ 'ਤੇ ਕਿਹਾ ਸੀ ਕਿ ਹਰ ਇਨਸਾਨ ਦੀ ਇਕ ਕੀਮਤ ਹੁੰਦੀ ਹੈ, ਯਕੀਨਨ ਤੁਹਾਡੀ ਵੀ ਹੋਵੇਗੀ। ਇਕ ਮਹਿਲਾ ਰੈਸਲਰ ਲਈ ਫਲੇਅਰ ਦੇ ਇਸ ਤਾਅਨੇ ਨੂੰ ਰੈਸਲਿੰਗ ਫੈਨਜ਼ ਨੇ ਬਿਲਕੁਲ ਪਸੰਦ ਨਹੀਂ ਕੀਤਾ। ਸੋਸ਼ਲ ਮੀਡੀਆ 'ਤੇ ਉਸਦੇ ਫੈਨਜ਼ ਨੇ ਜਮ ਕੇ ਉਸਦੀ ਨਿੰਦਾ ਕੀਤੀ। ਉਥੇ ਹੀ ਇਸ ਵਿਚਾਲੇ ਡਬਲਯੂ. ਡਬਲਯ. ਈ. ਦੇ ਆਫੀਸ਼ੀਅਲ ਅਧਿਕਾਰੀ ਟ੍ਰਿਪਲ ਐੱਚ ਨੇ ਵੀ ਸੋਸ਼ਲ ਪਲੇਟ ਫਾਰਮ 'ਤੇ ਫਲੇਅਰ ਨੂੰ ਅਨਫਾਲੋ ਕਰ ਦਿੱਤਾ ਹੈ।

PunjabKesari
ਦੱਸਿਆ ਜਾ ਰਿਹਾ ਹੈ ਕਿ ਬੈਕੀ ਦੇ ਮੰਗੇਤਰ ਅਤੇ ਰੈਸਲਰ ਸੈਥ ਰੌਲਿੰਸ ਤਾਂ ਪਹਿਲਾਂ ਤੋਂ ਹੀ ਫਲੇਅਰ ਨੂੰ ਅਨਫਾਲੋ ਕਰ ਚੁੱਕੇ ਹਨ। ਟ੍ਰਿਪਲ ਐੱਚ ਅਤੇ ਫਲੇਅਰ ਦੀ ਰੈਸਲਿੰਗ ਜਗਤ ਵਿਚ ਕਾਫੀ ਨੇੜਤਾ ਰਹੀ ਹੈ। ਫਲੇਅਰ ਦੇ ਕਈ ਰੈਸਲਰਾਂ ਨੂੰ ਟ੍ਰਿਪਲ ਐੱਚ ਨੇ ਡਬਲਯੂ. ਡਬਲਯੂ. ਈ. ਵਿਚ ਮੌਕਾ ਵੀ ਦਿੱਤਾ ਸੀ। ਫਲੇਅਰ ਦਾ ਮੌਜੂਦਾ ਸਥਿਤੀ ਬਾਰੇ ਕਹਿਣਾ ਹੈ ਕਿ ਡਬਲਯੂ. ਡਬਲਯੂ. ਈ. ਮੈਨੇਜਮੈਂਟ ਨੇ ਉਸਦੇ ਲਈ ਖਰਾਬ ਸਥਿਤੀ ਬਣਾਈ । ਉਸ ਨੇ ਇਹ ਨਹੀਂ ਦੇਖਿਆ ਕਿ ਉਸਦੀ ਬੇਟੀ ਚਾਰਲੈੱਟ ਸਮੈਕਡਾਊਨ ਦੀ ਸੁਪਰਸਟਾਰ ਹੋਣ ਦੇ ਨਾਲ 10 ਵਾਰ ਦੀ ਮਹਿਲਾ ਚੈਂਪੀਅਨ ਹੈ। ਫਿਲਹਾਲ ਇਹ ਮਾਮਲਾ ਸੁਲਝਤਾ ਨਜ਼ਰ ਨਹੀਂ ਆ ਰਿਹਾ ਹੈ।


Gurdeep Singh

Content Editor

Related News