ਭਾਰਤੀ ਟੀਮ ''ਚ ਇਸ ਸਟਾਰ ਦੀ ਹੋਈ ਵਾਪਸੀ, ਕੀ ਫਿਰ ਤੋਂ ਧਵਨ-ਰੋਹਿਤ ਦੀ ਜੋੜੀ ਮਚਾਵੇਗੀ ਧੂਮ?

05/29/2017 2:43:55 PM

ਲੰਡਨ— ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦੀ ਟੀਮ 'ਚ ਵਾਪਸੀ ਹੋ ਗਈ ਹੈ। ਉਹ ਆਪਣਾ ਪਹਿਲਾ ਅਭਿਆਸ ਮੈਚ ਬੰਗਲਾਦੇਸ਼ ਦੇ ਖਿਲਾਫ ਖੇਡਣਗੇ। ਰੋਹਿਤ ਸ਼ਰਮਾ ਦੇ ਆਉਣ ਨਾਲ ਭਾਰਤੀ ਟੀਮ ਦੀ ਸਲਾਮੀ ਬੱਲੇਬਾਜ਼ੀ ਪੂਰਨ ਤੌਰ 'ਤੇ ਸੰਤੁਲਿਤ ਹੋ ਜਾਵੇਗੀ। ਆਈ.ਪੀ.ਐੱਲ. 'ਚ ਬਿਹਤਰੀਨ ਪ੍ਰਦਰਸ਼ਨ ਨੂੰ ਦੇਖਦੇ ਹੋਏ ਰੋਹਿਤ ਸ਼ਰਮਾ ਨੂੰ ਚੈਂਪੀਅਨਸ ਟਰਾਫੀ ਲਈ ਭਾਰਤੀ ਟੀਮ ਦਾ ਹਿੱਸਾ ਬਣਾਇਆ ਗਿਆ ਹੈ। ਰੋਹਿਤ ਨੇ ਮਹਿੰਦਰ ਸਿੰਘ ਧੋਨੀ ਦੀ ਅਗਵਾਈ 'ਚ 2013 ਦੀ ਚੈਂਪੀਅਨ ਟਰਾਫੀ 'ਚ ਅਹਿਮ ਭੂਮੀਕਾ ਨਿਭਾਈ ਸੀ ਤੇ ਭਾਰਤ ਨੇ ਚੈਂਪੀਅਨਸ ਟਰਾਫੀ 'ਤੇ ਆਪਣਾ ਕਬਜਾ ਕੀਤਾ ਸੀ। ਦੱਸ ਦਈਏ ਕਿ ਨਿੱਜੀ ਕਾਰਜਾਂ ਦੇ ਚੱਲਦੇ ਰੋਹਿਤ ਆਪਣਾ ਪਹਿਲਾ ਅਭਿਆਸ ਮੈਚ ਨਹੀਂ ਖੇਡ ਸਕੇ।


ਭਾਰਤ ਦੀਆਂ ਸਫਲਤਾਵਾਂ ਦੀ ਸਭ ਤੋਂ ਵੱਡੀ ਵਜ੍ਹਾ ਰੋਹਿਤ ਅਤੇ ਸ਼ਿਖਰ ਧਵਨ ਦੀ ਜੋੜੀ ਹੈ, ਜੋ 4 ਸਾਲ ਬਾਅਦ ਫਿਰ ਤੋਂ ਨਵੀਂਆ ਗੇਂਦਾਂ ਦਾ ਨਵੇਂ ਮੈਚਾਂ 'ਚ ਸਾਹਮਣਾ ਕਰਨ ਲਈ ਤਿਆਰ ਹੈ ਤੇ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਰੋਹਿਤ-ਸ਼ਿਖਰ ਦੀ ਜੋੜੀ ਚੈਂਪੀਅਨਸ ਟਰਾਫੀ 'ਚ ਕਿਸ ਤਰ੍ਹਾਂ ਨਾਲ ਪ੍ਰਦਰਸ਼ਨ ਕਰਦੀ ਹੈ। ਧਵਨ ਨਾਲ ਪਹਿਲੇ ਅਭਿਆਸ ਮੈਚ 'ਚ ਅਜਿੰਕਯ ਰਹਾਨੇ ਨੂੰ ਓਪਨਿੰਗ ਕਰਵਾਈ ਗਈ ਸੀ ਜਿਸ 'ਚ ਰਹਾਨੇ ਪੂਰੀ ਤਰ੍ਹਾਂ ਨਾਲ ਫੇਲ ਸਾਬਤ ਹੋਏ ਅਜਿਹੇ 'ਚ ਰੋਹਿਤ ਦੀ ਵਾਪਸੀ ਭਾਰਤੀ ਟੀਮ ਲਈ ਇੱਕੇ 'ਤੇ ਦੁੱਕਾ ਸਾਬਤ ਹੋਵੇਗੀ।
ਦੱਸ ਦਈਏ ਕਿ ਭਾਰਤ ਨੇ ਆਪਣਾ ਪਹਿਲਾ ਅਭਿਆਸ ਮੈਚ ਨਿਊਜ਼ੀਲੈਂਡ ਦੇ ਖਿਲਾਫ ਖੇਡਿਆ ਸੀ ਜੋ ਕਿ ਭਾਰਤ ਨੇ 45 ਦੌੜਾਂ ਨਾਲ ਜਿੱਤ ਲਿਆ ਸੀ। ਮੈਚ 'ਚ ਮੀਂਹ ਦੇ ਚੱਲਦੇ ਨਿਯਮਾਂ ਅਨੁਸਾਰ ਭਾਰਤ ਨੂੰ ਇਹ ਮੈਚ 45 ਦੌੜਾਂ ਨਾਲ ਜਿਤਾ ਦਿੱਤਾ ਗਿਆ ਸੀ। ਇਸ 'ਚ ਕਪਤਾਨ ਵਿਰਾਟ ਕੋਹਲੀ ਨੇ ਸ਼ਾਨਦਾਰ ਅਰਧ ਸੈਂਕੜਾ ਲਗਾਇਆ ਸੀ।