ਤਨਖਾਹ ਨਾ ਮਿਲਣ ਤੋਂ ਨਾਰਾਜ਼ ਭਾਰਤੀ ਮਹਿਲਾ ਮੁੱਕੇਬਾਜ਼ੀ ਕੋਚ ਨੇ ਦਿੱਤਾ ਅਸਤੀਫਾ

09/14/2017 10:52:16 PM

ਨਵੀਂ ਦਿੱਲੀ— ਭਾਰਤ ਦੀ ਮਹਿਲਾ ਮੁੱਕੇਬਾਜ਼ਾਂ ਦੇ ਪਹਿਲੇ ਵਿਦੇਸ਼ੀ ਕੋਚ ਸਟੇਫੋਨ ਕੋਟਾਲੋਰਡਾ ਨੇ ਰਾਸ਼ਟਰੀ ਮਹਾਸੰਘ ਵਿਚ ਪੇਸ਼ੇਵਰ ਵਤੀਰੇ ਦੀ ਕਮੀ ਤੇ ਤਨਖਾਹ ਭੁਗਤਾਨ ਵਿਚ ਦੇਰੀ ਦੀ ਸ਼ਿਕਾਇਤ ਕਰਦੇ ਹੋਏ ਕਾਰਜਭਾਰ ਸੰਭਾਲਣ ਦੇ ਇਕ ਮਹੀਨੇ ਦੇ ਅੰਦਰ ਹੀ ਅਸਤੀਫਾ ਦੇ ਦਿੱਤਾ। ਫਰਾਂਸ ਦੇ 41 ਸਾਲਾ ਕੋਟਾਲੋਰਡਾ ਨੇ ਅਗਸਤ ਵਿਚ ਅਹੁਦਾ ਸੰਭਾਲਿਆ ਸੀ, ਉਸ ਨੇ ਭਾਰਤੀ ਮੁੱਕੇਬਾਜ਼ੀ ਮਹਾਸੰਘ (ਬੀ.ਐੱਫ.ਆਈ.) ਨੂੰ ਅਸਤੀਫਾ ਈ-ਮੇਲ ਕੀਤਾ ਤੇ ਕਿਹਾ ਕਿ ਉਸ ਨੇ ਜਿਹੜਾ ਵਾਅਦਾ ਕੀਤਾ ਸੀ, ਉਹ ਉਸਦੇ ਪੂਰਾ ਹੋਣ ਦਾ ਇੰਨਾ ਲੰਬਾ ਇੰਤਜ਼ਾਰ ਨਹੀਂ ਕਰ ਸਕਦਾ।
ਕੋਟਾਲੋਰਡਾ ਨੇ ਸਖਤ ਸ਼ਬਦਾਂ ਵਿਚ ਲਿਖੇ ਅਸਤੀਫੇ ਵਿਚ  ਕਿਹਾ ਕਿ ਮੈਨੂੰ ਲੱਗਦਾ ਹੈ ਕਿ ਮੈਂ ਕਾਫੀ ਸਬਰ ਕੀਤਾ, ਫਰਾਂਸ ਪਰਤਣ ਤੋਂ ਬਾਅਦ ਇਕ ਹਫਤਾ ਹੋ ਗਿਆ ਹੈ। ਤੁਹਾਡੇ ਵਿਚੋਂ ਕੋਈ ਵੀ ਆਪਣੇ ਪਰਿਵਾਰ ਨਾਲ ਅਜਿਹੀ ਜਗ੍ਹਾ ਨਹੀਂ ਜਾਣਾ ਚਾਹੁੰਦਾ, ਜਿੱਥੇ ਤੁਹਾਡੇ ਭਵਿੱਖ ਦੀ ਕੋਈ ਗਾਰੰਟੀ ਨਹੀਂ ਹੈ। ਕੋਈ ਵੀ ਬਿਨਾਂ ਦੇਰੀ ਦੇ ਭੁਗਤਾਨ ਦੀ ਗਾਰੰਟੀ ਮਿਲੇ ਬਿਨਾਂ ਕੰਮ ਕਰਨ ਲਈ ਤਿਆਰ ਨਹੀਂ ਹੋਵੇਗਾ। ਕੋਟਾਲੋਰਡਾ ਨੇ ਦੋਸ਼ ਲਗਾਇਆ ਕਿ ਉਸ  ਨੇ ਵਾਰ-ਵਾਰ ਆਪਣੀਆਂ ਚਿੰਤਾਵਾਂ ਮਹਾਸੰਘ ਨੂੰ ਦੱਸੀਆਂ ਪਰ ਉਸ ਦੀ ਅਣਦੇਖੀ ਕੀਤੀ।