ਸਿਡਨੀ ਦੇ ਮੈਦਾਨ 'ਚ ਖੇਡਿਆ ਜਾਵੇਗਾ ਬੁਸ਼ਫਾਈਰ ਰਿਲੀਫ ਮੈਚ, ਟੀਮ ਦਾ ਹੋਇਆ ਐਲਾਨ

02/01/2020 4:58:17 PM

ਸਪੋਰਟਸ ਡੈਸਕ— ਆਸਟਰੇਲੀਆ ਦੇ ਨੀਊ ਸਾਊਥ ਵੇਲਸ ਦੇ ਜੰਗਲਾਂ 'ਚ ਲੱਗੀ ਅੱਗ ਨਾਲ ਦੇਸ਼ ਨੂੰ ਜਾਨ-ਮਾਨ ਦੇ ਨੁਕਸਾਨ ਤੋਂ ਗੁਜ਼ਰਨਾ ਪਿਆ ਸੀ। ਜੰਗਲ 'ਚ ਲੱਗੀ ਇਸ ਅੱਗ ਕਾਰਨ ਹਜ਼ਾਰਾਂ ਜਾਨਵਰਾਂ ਦੀ ਜਾਨ ਗਈ ਸੀ ਅਤੇ ਦਰਖਤ-ਬੂਟੇ ਸੜ੍ਹ ਕੇ ਸੁਆਹ ਹੋ ਗਏ ਸਨ। ਇਸ ਦੇ ਨਾਲ ਹੀ 200 ਤੋਂ ਜ਼ਿਆਦਾ ਘਰ ਸੜ੍ਹ ਕੇ ਬਰਬਾਦ ਹੋ ਗਏ ਅਤੇ 16 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ। ਹੁਣ ਆਸਟਰੇਲੀਆ  ਦੇ ਲੋਕਾਂ ਦੀ ਆਰਥਿਕ ਮਦਦ ਲਈ ਕ੍ਰਿਕਟ ਆਸਟਰੇਲੀਆ ਨੇ ਬੁਸ਼ਫਾਇਰ ਰਿਲੀਫ ਮੈਚ ਦਾ ਐਲਾਨ ਕੀਤਾ ਹੈ। ਇਹ ਚੈਰਿਟੀ ਮੈਚ ਸਿਡਨੀ ਕ੍ਰਿਕਟ ਗਰਾਊਂਡ 'ਚ 8 ਫਰਵਰੀ ਨੂੰ ਖੇਡਿਆ ਜਾਵੇਗਾ। ਜਿਸ ਦੇ ਲਈ ਹੁਣ ਬੋਰਡ ਨੇ ਟੀਮਾਂ ਦਾ ਐਲਾਨ ਵੀ ਕਰ ਦਿੱਤਾ ਹੈ। ਇਸ ਮੈਚ 'ਚ ਕਈ ਸਾਬਕ ਖਿਡਾਰੀ ਖੇਡਣ ਵਾਲੇ ਹਨ। ਆਸਟਰੇਲੀਆ 'ਚ ਬੁੱਸ਼ਫਾਇਰ ਰਿਲੀਫ ਮੈਚ 'ਚ ਸਚਿਨ ਤੇਂਦੁਲਕਰ ਅਤੇ ਕਰਟਨੀ ਵਾਲਸ਼ ਦੋਵਾਂ ਟੀਮਾਂ ਦੇ ਕੋਚ ਹੋਣਗੇ। ਇਸ 'ਚ ਆਸਟਰੇਲੀਆ ਦੇ ਦਿੱਗਜ ਸਪਿਨਰ ਸ਼ੇਨ ਵਾਰਨ ਅਤੇ ਸਫਲ ਕਪਤਾਨ ਰਿਕੀ ਪੋਂਟਿੰਗ ਟੀਮਾਂ ਦੀ ਕਮਾਨ ਸੰਭਾਲਣਗੇ। ਬਿੱਗ ਬੈਸ਼ ਲੀਗ ਦਾ ਫਾਇਨਲ ਮੈਚ ਅਤੇ ਭਾਰਤ-ਆਸਟਰੇਲੀਆ ਦੀ ਮਹਿਲਾ ਟੀਮਾਂ ਦੇ ਵਿਚਾਲੇ ਟੀ-20 ਮੈਚ ਵੀ ਇਸ ਦਿਨ ਖੇਡਿਆ ਜਾਵੇਗਾ। ਦੂਜੇ ਸ਼ਬਦਾਂ 'ਚ ਕਹੀਏ ਤਾਂ ਆਸਟਰੇਲੀਆ 'ਚ ਤਿੰਨ 'ਚ ਪੱਧਰ ਮੈਚ ਇਕ ਹੀ ਦਿਨ 'ਚ ਖੇਡੇ ਜਾਣਗੇ।
ਬੁੱਸ਼ਫਾਇਰ ਕ੍ਰਿਕਟ ਬੈਸ਼ ਟੀਮ
ਸ਼ੇਨ ਵਾਰਨ (ਕਪਤਾਨ), ਰਿਕੀ ਪੋਂਟਿੰਗ (ਕਪਤਾਨ), ਐਡਮ ਗਿੱਲਕ੍ਰਿਸਟ, ਐਲੇਕਸ ਬਲੈਕਵੇਲ, ਐਂਡਰਿਊ ਸਾਇਮੰਡਸ, ਬਰੈਡ ਫਿਟਲਰ, ਬਰੈਡ ਹੈਡਿਨ, ਬਰੇਟ ਲੀ, ਬਰਾਇਨ ਲਾਰਾ, ਡੈਨ ਕ੍ਰਿਸਚਿਅਨ, ਨਿਕ ਰਿਵੋਲਡ, ਐਲਿਸ ਵਿਲਾਨੀ, ਗਰੇਸ ਹੈਰਿਸ, ਹੋਲੀ ਫੇਰਿੰਗ, ਜਸਟਿਨ ਲੈਂਗਰ, ਲਿਊਕ ਹਾਜ, ਮੈਥੀਊ ਹੇਡਨ, ਮਾਈਕਲ ਕਲਾਰਕ, ਮਾਈਕ ਹਸੀ, ਫੋਬੇ ਲੀਚਫੀਲਡ, ਸ਼ੇਨ ਵਾਟਸਨ, ਯੁਵਰਾਜ ਸਿੰਘ, ਵਸੀਮ ਅਕਰਮ। ਇਹ ਮੈਚ 10 ਓਵਰਾਂ ਦਾ ਹੋਵੇਗਾ। ਪੰਜ ਓਵਰ ਦਾ ਪਾਵਰਪਲੇ ਹੋਵੇਗਾ ਜਿਸ 'ਚ ਕੋਈ ਗੇਂਦਬਾਜ਼ੀ ਰੋਕ ਨਹੀਂ ਹੋਵੇਗੀ ਅਤੇ ਬੱਲੇਬਾਜ਼ ਪਹਿਲੀ ਹੀ ਗੇਂਦ 'ਤੇ ਆਊਟ ਹੋਣ 'ਚ ਅਸਮਰਥ ਹੋਣਗੇ। ਗੇਂਦਬਾਜ਼ਾਂ ਦੇ ਓਵਰਸ ਦੀ ਕੋਈ ਸੀਮਾ ਨਹੀਂ ਹੋਵੇਗੀ, ਫੀਲਡਰਸ ਕਿਤੇ ਵੀ ਖੜੇ ਹੋ ਸੱਕਦੇ ਹਨ। ਨਾਲ ਹੀ ਕਪਤਾਨਾਂ ਦੇ ਕੋਲ ਇਕ ਪਾਰੀ ਦੇ ਦੌਰਾਨ ਬੱਲੇਬਾਜ਼ਾਂ ਨੂੰ ਅੰਦਰ ਅਤੇ ਬਾਹਰ ਕਰਨ ਦਾ ਅਧਿਕਾਰ ਹੋਵੇਗਾ।