ਰੇਹਾਨ ਦਾ ਵੀਜ਼ਾ ਮਾਮਲਾ ਸੁਲਝਿਆ, ਬੀ. ਸੀ. ਸੀ. ਆਈ. ਨੇ ਕੀਤਾ ਸ਼ਾਨਦਾਰ ਕੰਮ : ਸਟੋਕਸ

02/14/2024 6:50:25 PM

ਰਾਜਕੋਟ, (ਭਾਸ਼ਾ)– ਭਾਰਤ ਸਰਕਾਰ ਤੇ ਬੀ. ਸੀ. ਸੀ. ਆਈ. ਦੇ ਦਖਲ ਕਾਰਨ ਨੌਜਵਾਨ ਲੈੱਗ ਸਪਿਨਰ ਰੇਹਾਨ ਅਹਿਮਦ ਦਾ ਵੀਜ਼ਾ ਮੁੱਦਾ ਘੱਟ ਸਮੇਂ ਵਿਚ ਸੁਲਝ ਗਿਆ, ਜਿਸ ’ਤੇ ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਨੇ ਬੁੱਧਵਾਰ ਨੂੰ ਸੁੱਖ ਦਾ ਸਾਹ ਲਿਆ। ਪਾਕਿਸਤਾਨ ਮੂਲ ਦੇ ਸਪਿਨਰ ਅਹਿਮਦ ਕੋਲ ਰਾਜਕੋਟ ਆਗਾਮਨ ’ਤੇ ਸਿੰਗਲ ਪ੍ਰਵੇਸ਼ ਵੀਜ਼ਾ ਸੀ। ਉਹ ਹਾਲਾਂਕਿ ਭਾਰਤ ਵਿਰੁੱਧ ਤੀਜਾ ਟੈਸਟ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਆਪਣੀ ਕਾਗਜ਼ੀ ਕਾਰਵਾਈ ਪੂਰੀ ਕਰਨ ਵਿਚ ਸਮਰੱਥ ਰਿਹਾ।

ਸਟੋਕਸ ਨੇ ਕਿਹਾ,‘‘ਕਿਸੇ ਵੀ ਵਿਅਕਤੀ ਲਈ ਵੀਜ਼ੇ ਦਾ ਇੰਤਜ਼ਾਰ ਕਰਨਾ ਹਮੇਸ਼ਾ ਤਣਾਅ ਵਾਲਾ ਸਮਾਂ ਹੁੰਦਾ ਹੈ ਪਰ ਸ਼ੁਕਰ ਹੈ ਕਿ ਅਸੀਂ ਇਸ ਨੂੰ ਅੱਜ ਸਵੇਰੇ ਪੂਰਾ ਕਰ ਲਿਆ। ਹਵਾਈ ਅੱਡੇ ’ਤੇ ਉਸ ਨੂੰ ਸ਼ੁਰੂਆਤ ਵਿਚ ਵੀਜ਼ਾ (ਦੋ ਦਿਨਾਂ ਦਾ) ਦੇ ਕੇ ਉੱਥੇ ਦੇ ਲੋਕਾਂ ਨੇ ਬਹੁਤ ਚੰਗਾ ਕੰਮ ਕੀਤਾ। ਹੁਣ ਬੀ. ਸੀ. ਸੀ. ਆਈ. ਤੇ ਸਰਕਾਰ ਦੇ ਸਹਿਯੋਗ ਨਾਲ ਉਸ ਨੂੰ ਵੀਜ਼ਾ ਮਿਲ ਗਿਆ।’’

Tarsem Singh

This news is Content Editor Tarsem Singh