IPL 2019 : ਪਾਵਰ ਪਲੇਅ ਦਾ ਸਭ ਤੋਂ ਸ਼ਰਮਨਾਕ ਰਿਕਾਰਡ ਕੀਤਾ ਵਾਟਸਨ ਨੇ ਆਪਣੇ ਨਾਂ

05/07/2019 10:11:18 PM

ਜਲੰਧਰ— ਚੇਨਈ ਸੁਪਰ ਕਿੰਗਜ਼ ਭਾਵੇਂ ਹੀ ਆਈ. ਪੀ. ਐੱਲ. ਸੀਜ਼ਨ-12 ਦੀ ਪਹਿਲੀ ਇਸ ਤਰ੍ਹਾਂ ਦੀ ਟੀਮ ਬਣੀ ਜੋ ਪਲੇਅ ਆਫ 'ਚ ਪਹੁੰਚੀ ਪਰ ਇਸ ਦੌਰਾਨ 'ਪਾਵਰ ਪਲੇਅ' ਦੇ ਦੌਰਾਨ ਦੌੜਾਂ ਨਾ ਬਣਾਉਣ 'ਚ ਉਸਦੀ ਸਭ ਤੋਂ ਵੱਡੀ ਕਮਜ਼ੋਰੀ ਵੀ ਸਾਹਮਣੇ ਆਈ ਹੈ। ਚੇਨਈ ਦੇ ਸ਼ੇਨ ਵਾਟਸਨ ਨੂੰ ਓਪਨਿੰਗ ਦੀ ਜ਼ਿੰਮੇਵਾਰੀ ਦਿੱਤੀ ਹੈ। ਜੇਕਰ ਇਕ ਮੈਚ 'ਚ ਉਸਦੀ 92 ਦੌੜਾਂ ਦੀ ਪਾਰੀ ਨੂੰ ਛੱਡ ਦਿੱਤਾ ਜਾਵੇ ਤਾਂ ਉਸਦਾ ਲੱਗਭਗ ਹਰ ਬਾਰ 'ਪਾਵਰ ਪਲੇਅ' 'ਚ ਵਿਕਟ ਡਿੱਗਿਆ ਹੈ। ਚੇਨਈ ਨਾਲ ਜੁੜੇ ਨਵੇਂ ਰਿਕਾਰਡ ਅਨੁਸਾਰ ਵਾਟਸਨ ਨੇ 'ਪਾਵਰ ਪਲੇਅ ਦੇ ਦੌਰਾਨ 161 ਗੇਂਦਾਂ ਖੇਡ ਕੇ ਭਾਵੇਂ ਹੀ 167 ਦੌੜਾਂ ਬਣਾਈਆਂ ਹਨ ਪਰ ਇਸ ਦੌਰਾਨ ਉਹ 11 ਬਾਰ ਆਊਟ ਵੀ ਹੋਏ। ਮਤਲਬ ਉਹ ਹਰ 15ਵੀਂ ਗੇਂਦ 'ਤੇ ਆਪਣਾ ਵਿਕਟ ਗੁਆ ਦਿੰਦੇ ਹਨ।
ਵਾਟਸਨ ਦੇ ਨਾਂ ਦਰਜ ਹੈ 4 ਆਈ. ਪੀ. ਐੱਲ. ਸੈਂਕੜਾ
ਵਾਟਸਨ ਉਨ੍ਹਾਂ ਕ੍ਰਿਕਟਰਾਂ 'ਚੋਂ ਇਕ ਹੈ ਜਿਨ੍ਹਾਂ ਦੇ ਨਾਂ 'ਤੇ ਆਈ. ਪੀ. ਐੱਲ. ਇਤਿਹਾਸ 'ਚ 4 ਸੈਂਕੜੇ ਲਗਾਉਣ ਦਾ ਰਿਕਾਰਡ ਦਰਜ ਹੈ। ਕਰੀਅਰ ਦਾ 131ਵਾਂ ਮੈਚ ਖੇਡ ਰਹੇ ਵਾਟਸਨ ਦੇ ਨਾਂ 'ਤੇ 3438 ਦਰਜ ਹੈ। ਖਾਸ ਗੱਲ ਇਹ ਹੈ ਕਿ ਇਸ ਦੌਰਾਨ ਉਸਦੀ ਸਟਰਾਈਕ ਰੇਟ 140 ਤੋਂ ਵੀ ਉਪਰ ਰਹੀ ਹੈ। ਵਾਟਸਨ ਦੇ ਨਾਂ 'ਤੇ 331 ਚੌਕੇ ਤੇ 169 ਛੱਕੇ ਵੀ ਦਰਜ ਹਨ।

Gurdeep Singh

This news is Content Editor Gurdeep Singh