ਮਹਿਲਾ ਟੀ-20 ਵਿਸ਼ਵ ਕੱਪ 'ਚ ICC ਮੈਚ ਅਧਿਕਾਰੀਆਂ 'ਚ ਰਿਕਾਰਡ 6 ਭਾਰਤੀ ਮਹਿਲਾਵਾਂ ਸ਼ਾਮਲ

02/12/2020 3:50:29 PM

ਸਪੋਰਟਸ ਡੈਸਕ— ਆਸਟਰੇਲੀਆ 'ਚ ਹੋਣ ਵਾਲੇ ਮਹਿਲਾ ਟੀ-20 ਵਿਸ਼ਵ ਕੱਪ 'ਚ ਆਈ. ਸੀ. ਸੀ. ਅੰਪਾਇਰਾਂ ਦੀ ਸੂਚੀ 'ਚ ਨਿਤੀਨ ਮੇਨਨ ਇਕਲੌਤੇ ਭਾਰਤੀ ਹਨ ਜਦੋਂ ਕਿ ਮੈਚ ਅਧਿਕਾਰੀਆਂ 'ਚ ਰਿਕਾਰਡ 6 ਭਾਰਤੀ ਔਰਤਾਂ ਨੂੰ ਜਗ੍ਹਾ ਮਿਲੀ ਹੈ। ਭਾਰਤ ਦੀ ਜੀ. ਐੱਸ. ਲਕਸ਼ਮੀ ਵਿਸ਼ਵ ਕੱਪ 'ਚ ਪਹਿਲੀ ਭਾਰਤੀ ਮਹਿਲਾ ਮੈਚ ਰੈਫਰੀ ਹੋਵੇਗੀ। ਲੌਰੇਨ ਏਜੇਨਬੈਗ, ਕਿਮ ਕਾਟਨ, ਕਲੇਅਰ ਪੋਲੋਸਾਕ, ਸੂ ਰੇਡਫਰਨ ਅਤੇ ਜੈਕਲੀਨ ਵਿਲੀਅਮਸ 8 ਟੀਮਾਂ ਦੇ ਟੂਰਨਾਮੈਂਟਾਂ 'ਚ ਮਹਿਲਾ ਅੰਪਾਇਰ ਹੋਣਗੀਆਂ।


ਵਿਲੀਅਮਸ ਅਤੇ ਸ਼ਾਨ ਜਾਰਜ 21 ਫਰਵਰੀ ਨੂੰ ਭਾਰਤ ਅਤੇ ਆਸਟਰੇਲੀਆ ਵਿਚਾਲੇ ਮੈਚ 'ਚ ਅੰਪਾਇਰਿੰਗ ਕਰਨਗੀਆਂ। ਉਹ ਹਾਲ ਹੀ 'ਚ ਪੁਰਸ਼ਾਂ ਦੇ ਅੰਤਰਰਾਸ਼ਟਰੀ ਮੈਚ 'ਚ ਤੀਜੇ ਅੰਪਾਇਰ ਦੀ ਭੂਮਿਕਾ ਨਿਭਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ ਹੈ। ਪਿਛਲੇ ਸਾਲ ਪੁਰਸ਼ਾਂ ਦੇ ਵਨ-ਡੇ ਮੈਚ 'ਚ ਪਹਿਲੀ ਮਹਿਲਾ ਅੰਪਾਇਰ ਬਣੀ ਪੋਲੋਸਾਕ ਅਤੇ ਮੇਨਨ ਸਾਬਕਾ ਚੈਂਪੀਅਨ ਵੈਸਟਇੰਡੀਜ਼ ਅਤੇ ਪਹਿਲੀ ਵਾਰ ਖੇਡ ਰਹੇ ਥਾਈਲੈਂਡ ਵਿਚਾਲੇ 22 ਫਰਵਰੀ ਨੂੰ ਹੋਣ ਵਾਲੇ ਮੈਚ 'ਚ ਅੰਪਾਇਰ ਹੋਣਗੀਆਂ। ਲਕਸ਼ਮੀ ਇਸ ਮੈਚ 'ਚ ਰੈਫਰੀ ਹੋਵੇਗੀ ਜੋ ਦੋ ਮਹੀਨੇ ਪਹਿਲਾਂ ਪੁਰਸ਼ਾਂ ਦੇ ਵਨ-ਡੇ 'ਚ ਪਹਿਲੀ ਮਹਿਲਾ ਮੈਚ ਰੈਫਰੀ ਬਣੀ ਸੀ।
ਆਈ. ਸੀ. ਸੀ. ਅੰਪਾਇਰਾਂ ਅਤੇ ਰੈਫਰੀਆਂ ਦੇ ਸੀਨੀਅਰ ਮੈਨੇਜਰ ਐਡਰਿਅਨ ਗਰਿਫਿਥ ਨੇ ਕਿਹਾ, 'ਇਕ ਹੀ ਟੂਰਨਾਮੈਂਟ 'ਚ ਇਨੀਆਂ ਸਾਰੀਆਂ ਮਹਿਲਾ ਮੈਚ ਅਧਿਕਾਰੀ ਪਹਿਲੀ ਵਾਰ ਹੈ। ਇਹ ਉਨ੍ਹਾਂ ਦੀ ਮਿਹਨਤ ਅਤੇ  ਦਾ ਨਤੀਜਾ ਹੈ ਕਿ ਉਹ ਇਸ ਪੱਧਰ ਤੱਕ ਪਹੁੰਚੀਆਂ। ਟੂਰਨਾਮੈਂਟ 'ਚ ਆਈ. ਸੀ. ਸੀ. ਮੈਚ ਰੈਫਰੀਆਂ ਦੇ ਪੈਨਲ ਦੇ ਮੈਂਬਰ ਕ੍ਰਿਸ ਬਰਾਡ ਸਭ ਤੋਂ ਸੀਨੀਅਰ ਮੈਚ ਅਧਿਕਾਰੀ ਹੋਣਗੇ। ਹੋਰਾਂ ਅੰਪਾਇਰਾਂ 'ਚ ਗ੍ਰੇਗਰੀ ਬ੍ਰੇਥਵੇਟ, ਕ੍ਰਿਸ ਬ੍ਰਾਊਨ, ਅਇਸਾਨ ਰਜ਼ਾ, ਲੈਂਗਟੋਨ ਰੂਸੇਰੇ ਅਤੇ ਐਲੇਕਸ ਵਾਰਫ ਸ਼ਾਮਲ ਹਨ। 

ਆਈ. ਸੀ. ਸੀ. ਮਹਿਲਾ ਟੀ-20 ਵਿਸ਼ਵ ਕੱਪ ਲਈ ਮੈਚ ਅਧਿਕਾਰੀਆਂ ਦੀ ਸੂਚੀ :
ਮੈਚ ਰੈਫਰੀ :  ਸਟੀਵ ਬਰਨਾਰਡ, ਕ੍ਰਿਸ ਬਰਾਡ ਅਤੇ ਜੀ. ਐੱਸ ਲਕਸ਼ਮੀ
ਅੰਪਾਇਰ :  ਲੌਰੇਨ ਏਜੇਨਬੈਗ, ਗ੍ਰੇਗਰੀ ਬ੍ਰੇਥਵੇਟ, ਕ੍ਰਿਸ ਬ੍ਰਾਊਨ, ਕਿਮ ਕਾਟਨ, ਸ਼ਾਨ ਜਾਰਜ, ਨਿਤੀਨ ਮੇਨਨ, ਕਲੇਅਰ ਪੋਲੋਸਾਕ, ਅਹਿਸਾਨ ਰਜ਼ਾ, ਸੂ ਰੇਡਫਰਨ, ਲੈਂਗਟਨ ਰੂਸੇਰੇ, ਐਲੇਕਸ ਵਾਰਫ, ਜੈਕਲੀਨ ਵਿਲੀਅਮਜ਼।