ਅਰਜੁਨ ਪੁਰਸਕਾਰ ਲਈ ਮਣਿਕਾ ਬੱਤਰਾ ਦੇ ਨਾਂ ਦੀ ਸਿਫਾਰਿਸ਼

04/21/2018 4:26:10 AM

ਨਵੀਂ ਦਿੱਲੀ— ਰਾਸ਼ਟਰਮੰਡਲ ਖੇਡਾਂ 'ਚ 2 ਸੋਨ ਸਮੇਤ 4 ਤਮਗੇ ਜਿੱਤਣ ਵਾਲੀ ਟੇਬਲ ਟੈਨਿਸ ਖਿਡਾਰਨ ਮਣਿਕਾ ਬੱਤਰਾ ਦਾ ਨਾਂ ਭਾਰਤੀ ਟੇਬਲ ਟੈਨਿਸ ਮਹਾਸੰਘ (ਟੀ. ਟੀ. ਐੱਫ. ਆਈ.) ਨੇ ਸ਼ੁੱਕਰਵਾਰ ਨੂੰ ਵੱਕਾਰੀ ਅਰਜੁਨ ਐਵਾਰਡਾਂ ਲਈ ਭੇਜਿਆ ਹੈ।
ਟੀ. ਟੀ. ਐੱਫ. ਆਈ. ਦੇ ਅਧਿਕਾਰੀ ਨੇ ਕਿਹਾ, ''ਅਸੀਂ ਅੱਜ ਉਸ ਦੀ ਨਾਮਜ਼ਦਗੀ ਭੇਜੀ ਹੈ। ਗੋਲਡ ਕੋਸਟ 'ਚ ਇਸ ਤਰ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਕਮੇਟੀ (ਸਰਕਾਰ) ਲਈ ਉਸ ਨੂੰ ਨਜ਼ਰਅੰਦਾਜ਼ ਕਰਨਾ ਕਾਫੀ ਮੁਸ਼ਕਿਲ ਹੋਵੇਗਾ।''