ਸੰਗਕਾਰਾ ਦੇ ਨਾਂ ਦਰਜ ਅਜਿਹਾ ਰਿਕਾਰਡ ਜਿਸਨੂੰ ਧੋਨੀ ਵੀ ਨਹੀਂ ਤੋੜ ਸਕੇਗਾ

10/28/2017 10:57:17 AM

ਨਵੀਂ ਦਿੱਲੀ(ਬਿਊਰੋ)— ਸ਼੍ਰੀਲੰਕਾ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਵਿਕਟਕੀਪਰ ਕੁਮਾਰ ਸੰਗਕਾਰਾ ਭਾਵੇਂ ਹੀ ਕ੍ਰਿਕਟ ਨੂੰ ਅਲਵਿਦਾ ਕਹਿ ਗਏ ਹੋਣ, ਪਰ ਕਈ ਗੇਂਦਬਾਜ਼ ਉਨ੍ਹਾਂ ਦੇ  ਖੇਡਣ ਦੇ ਅੰਦਾਜ਼ ਨੂੰ ਹੁਣ ਤੱਕ ਨਹੀਂ ਭੁੱਲੇ। ਉਨ੍ਹਾਂ ਦੀ ਗਿਣਤੀ ਹਮੇਸ਼ਾ ਦੁਨੀਆ ਦੇ ਦਿੱਗਜ ਬੱਲੇਬਾਜ਼ਾਂ ਵਿਚ ਕੀਤੀ ਜਾਵੇਗੀ। ਸੰਗਕਾਰਾ ਨੇ ਆਪਣੇ 15 ਸਾਲ ਤੱਕ ਦੇ ਕ੍ਰਿਕਟ ਕਰੀਅਰ ਦੌਰਾਨ ਕਈ ਉਪਲਬਧੀਆਂ ਹਾਸਲ ਕੀਤੀਆਂ। ਉਨ੍ਹਾਂ ਨੇ ਵਨਡੇ ਕਰੀਅਰ ਵਿਚ ਵਿਕਟਕੀਪਰ ਦੇ ਤੌਰ ਉੱਤੇ ਇਕ ਅਜਿਹਾ ਰਿਕਾਰਡ ਕਾਇਮ ਕੀਤਾ ਹੈ ਜਿਸ ਨੂੰ ਤੋੜਨਾ ਹੁਣ ਭਾਰਤੀ ਕ੍ਰਿਕਟ ਟੀਮ ਦੇ ਜਾਦੂਈ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਲਈ ਵੀ ਆਸਾਨ ਨਹੀਂ ਹੋਵੇਗਾ।

ਕੀ ਹੈ ਉਹ ਰਿਕਾਰਡ?
ਸੰਗਕਾਰਾ ਨੇ 404 ਮੈਚਾਂ ਵਿਚ 14,234 ਦੌੜਾਂ ਬਣਾਈਆਂ ਹਨ, ਜਿਸ ਵਿਚ 25 ਸੈਂਕੜੇ ਅਤੇ 93 ਅਰਧ ਸੈਂਕੜੇ ਸ਼ਾਮਲ ਰਹੇ ਹਨ। ਇੰਨੀ ਦੌੜਾਂ ਬਣਾਉਣ ਵਾਲੇ ਸੰਗਕਾਰਾ ਦੁਨੀਆ ਦੇ ਇਕਲੌਤੇ ਵਿਕਟਕੀਪਰ ਹਨ। ਵਿਕਟਕੀਪਰ ਦੇ ਤੌਰ ਉੱਤੇ ਉਨ੍ਹਾਂ ਦੇ ਇਸ ਰਿਕਾਰਡ ਨੂੰ ਤੋੜਨਾ ਧੋਨੀ ਲਈ ਸੰਭਵ ਨਹੀਂ ਸਗੋਂ ਨਾ-ਮੁਮਕਿਨ ਨਜ਼ਰ ਆਉਂਦਾ ਹੈ। ਧੋਨੀ ਹੁਣ ਤੱਕ ਖੇਡੇ ਗਏ 308 ਵਨਡੇ ਮੈਚਾਂ ਵਿਚ 10 ਸੈਂਕੜੇ ਅਤੇ 66 ਅਰਧ ਸੈਂਕੜੇ ਦੀ ਬਦੌਲਤ 9801 ਦੌੜਾਂ ਹੀ ਬਣਾ ਪਾਏ ਹਨ। ਅਜਿਹੇ ਵਿਚ ਸੰਗਕਾਰਾ ਨੂੰ ਪਿੱਛੇ ਛੱਡਣ ਲਈ ਧੋਨੀ ਨੂੰ ਹੁਣ ਵੀ 4434 ਦੌੜਾਂ ਦੀ ਲੋੜ ਹੈ। ਉੱਥੇ ਧੋਨੀ ਦੇ ਕ੍ਰਿਕਟ ਕਰੀਅਰ ਦਾ ਅੰਤ 2019 ਵਿਸ਼ਵ ਕੱਪ ਦੇ ਬਾਅਦ ਖਤਮ ਹੋਣ ਦੀ ਸੰਭਾਵਨਾ ਹੈ, ਜਿਸਦੇ ਨਾਲ ਸੰਗਕਾਰਾ ਦਾ ਇਹ ਰਿਕਾਰਡ ਟੁੱਟਣ ਤੋਂ ਬਚ ਜਾਵੇਗਾ।